ਆਉਂਦੇ ਜਾਂਦੇ ਧੀ ਨਾਲ ਕਰਦਾ ਸੀ ਛੇੜਛਾੜ, ਮਾਂ ਨੇ ਰੋਕਿਆ ਤਾਂ ਚਾਕੂ ਨਾਲ ਚੀਰ ਦਿੱਤਾ ਗਲ਼ਾ, ਹੱਤਿਆ ਮਗਰੋਂ ਹੋਇਆ ਫ਼ਰਾਰ

ਆਉਂਦੇ ਜਾਂਦੇ ਧੀ ਨਾਲ ਕਰਦਾ ਸੀ ਛੇੜਛਾੜ, ਮਾਂ ਨੇ ਰੋਕਿਆ ਤਾਂ ਚਾਕੂ ਨਾਲ ਚੀਰ ਦਿੱਤਾ ਗਲ਼ਾ, ਹੱਤਿਆ ਮਗਰੋਂ ਹੋਇਆ ਫ਼ਰਾਰ

ਵੀਓਪੀ ਬਿਊਰੋ, ਲੁਧਿਆਣਾ- ਧੀ ਨਾਲ ਛੇੜਛਾੜ ਕਰਨ ਵਾਲੇ ਸਿਰਫਿਰੇ ਨੂੰ ਰੋਕਣਾ ਮਾਂ ਨੂੰ ਮਹਿੰਗਾ ਪੈ ਗਿਆ। ਸਿਰਫਿਰੇ ਨੇ ਚਾਕੂ ਨਾਲ ਗਲ਼ਾ ਕੱਟ ਕੇ ਲੜਕੀ ਦੀ ਮਾਂ ਦੀ ਹੱਤਿਆ ਕਰ ਦਿੱਤੀ। ਮ੍ਰਿਤਕਾ ਦੀ ਪਛਾਣ ਬਬਲਜੀਤ ਕੌਰ (46) ਵਾਸੀ ਕੋਹਾੜਾ ਵਜੋਂ ਹੋਈ ਹੈ। ਉਸ ਦੇ ਪਤੀ ਦੀ 13 ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ । ਹੁਣ ਧੀ ਦੇ ਸਿਰ ਤੋਂ ਮਾਂ ਦਾ ਸਾਇਆ ਵੀ ਉਠ ਗਿਆ ਹੈ। ਉਧਰ, ਵਾਰਦਾਤ ਤੋਂ ਬਾਅਦ ਮੁਲਜ਼ਮ ਚਾਕੂ ਲੈ ਕੇ ਫ਼ਰਾਰ ਹੋ ਗਏ। ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਉਸ ਖ਼ਿਲਾਫ਼ ਕਤਲ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇੰਸਪੈਕਟਰ ਅਮਨਦੀਪ ਬਰਾੜ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਹਰਸ਼ਦੀਪ ਸਿੰਘ (22) ਵਾਸੀ ਕੋਹਾੜਾ ਵਜੋਂ ਹੋਈ ਹੈ।


ਪੁਲਿਸ ਨੇ ਉਕਤ ਕੇਸ ਮ੍ਰਿਤਕਾ ਦੇ ਪਿਤਾ ਕੋਹਾੜਾ ਵਾਸੀ ਬੰਤ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਉਨ੍ਹਾਂ ਆਪਣੇ ਬਿਆਨ ਵਿੱਚ ਦੱਸਿਆ ਕਿ ਉਨ੍ਹਾਂ ਦੀ ਲੜਕੀ ਬਬਲਜੀਤ ਦਾ ਵਿਆਹ ਸੰਗਰੂਰ ਦੇ ਪਿੰਡ ਕੁੱਪ ਕਲਾਂ ਵਿੱਚ ਹੋਇਆ ਸੀ। ਉਸ ਦੇ ਪਤੀ ਦੀ ਕਰੀਬ 13 ਸਾਲ ਪਹਿਲਾਂ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਹ ਉਸ ਦੇ ਨਾਲ ਰਹਿੰਦੀ ਸੀ। ਬਬਲਜੀਤ ਦੀ ਲੜਕੀ ਨਵਜੋਤ ਕੌਰ (18) ਅਤੇ ਪੁੱਤਰ ਸਾਈਮਨ ਸਿੰਘ (15) ਵੀ ਉਸ ਦੇ ਨਾਲ ਰਹਿੰਦੇ ਹਨ। ਪਿਛਲੇ ਕੁਝ ਸਮੇਂ ਤੋਂ ਹਰਸ਼ਦੀਪ ਨਵਜੋਤ ਕੌਰ ਨਾਲ ਛੇੜਛਾੜ ਕਰਨ ਲੱਗਾ ਸੀ।

ਬਬਲਜੀਤ ਉਸ ਨੂੰ ਅਜਿਹਾ ਕਰਨ ਤੋਂ ਰੋਕਦੀ ਸੀ। 8 ਅਪ੍ਰੈਲ ਨੂੰ ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ। ਸ਼ਾਮ ਨੂੰ ਜਦੋਂ ਉਹ ਘਰ ਪਰਤਿਆ ਤਾਂ ਅੰਦਰੋਂ ਰੌਲਾ ਪਾਉਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਜਦੋਂ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਮੁਲਜ਼ਮ ਬਬਲਜੀਤ ਕੌਰ ਦੀ ਗਰਦਨ ਅਤੇ ਮੂੰਹ ’ਤੇ ਚਾਕੂ ਨਾਲ ਵਾਰ ਕਰ ਰਿਹਾ ਸੀ। ਵਾਰਦਾਤ ਨੂੰ ਅੰਜਾਮ ਦੇ ਕੇ ਉਹ ਮੌਕੇ ਤੋਂ ਚਾਕੂ ਨਾਲ ਲੈ ਕੇ ਫ਼ਰਾਰ ਹੋ ਗਿਆ।

error: Content is protected !!