ਅੰਮ੍ਰਿਤਪਾਲ ਸਿੰਘ ਦਾ ਸਾਥੀ ਪਪਲਪ੍ਰੀਤ ਹੁਸ਼ਿਆਰਪੁਰ ਨੇੜਿਓਂ ਗ੍ਰਿਫ਼ਤਾਰ

ਅੰਮ੍ਰਿਤਪਾਲ ਸਿੰਘ ਦਾ ਸਾਥੀ ਪਪਲਪ੍ਰੀਤ ਹੁਸ਼ਿਆਰਪੁਰ ਨੇੜਿਓਂ ਗ੍ਰਿਫ਼ਤਾਰ

ਵੀਓਪੀ ਬਿਊਰੋ, ਹੁਸ਼ਿਆਰਪੁਰ-ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਨਾਲ ਫ਼ਰਾਰ ਚੱਲ ਰਹੇ ਸਾਥੀ ਪਪਲਪ੍ਰੀਤ ਸਿੰਘ ਨੂੰ ਹੁਸ਼ਿਆਰਪੁਰ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੰਜਾਬ ਪੁਲਿਸ ਤੇ ਕੇਂਦਰੀ ਏਜੰਸੀਆਂ ਪਿਛਲੇ ਕਾਫੀ ਦਿਨਾਂ ਤੋਂ ਅੰਮ੍ਰਿਤਪਾਲ ਤੇ ਪਪਲਪ੍ਰੀਤ ਦੀ ਭਾਲ ਕਰ ਰਹੀਆਂ ਸਨ। ਹਾਲਾਂਕਿ ਅੰਮ੍ਰਿਤਪਾਲ ਤਾਂ ਹੱਥ ਨਹੀਂ ਲੱਗਾ ਪਰ ਪਪਲਪ੍ਰੀਤ ਨੂੰ ਕਾਬੂ ਕਰ ਲਿਆ ਗਿਆ ਹੈ।
ਦੱਸ ਦਈਏ ਕਿ ਪੁਲਿਸ ਵੱਲੋਂ ਦੋਵਾਂ ਨੂੰ ਭਗੌੜੇ ਐਲਾਨਿਆ ਗਿਆ ਸੀ। ਪੁਲਿਸ ਵੱਲੋਂ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਵਿਚ ਵੀ ਇਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ। ਪਿਛਲੇ ਦਿਨੀਂ ਖਬਰ ਆਈ ਸੀ ਕਿ ਅੰਮ੍ਰਿਤਪਾਲ ਤੇ ਪਪਲਪ੍ਰੀਤ ਹੁਸ਼ਿਆਰਪੁਰ ਵਿਚ ਪੁਲਿਸ ਨਾਕੇ ਤੋਂ ਭੱਜਣ ਵਿਚ ਸਫਲ ਰਹੇ ਸਨ। ਪੁਲਿਸ ਨੇ ਸ਼ੱਕ ਦੇ ਅਧਾਰ ਉਤੇ ਉਨ੍ਹਾਂ ਦਾ ਪਿੱਛਾ ਕੀਤਾ ਸੀ ਪਰ ਸ਼ੱਕੀ ਬਚ ਕੇ ਭੱਜਣ ਵਿਚ ਸਫਲ ਰਹੇ ਸਨ। ਹੁਣ ਪੁਲਿਸ ਨੂੰ ਪਪਲਪ੍ਰੀਤ ਦੀ ਗ੍ਰਿਫ਼ਤਾਰੀ ਨਾਲ ਵੱਡੀ ਸਫ਼ਲਤਾ ਮਿਲੀ ਹੈ।

error: Content is protected !!