ਏਲਨ ਮਸਕ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੀਤਾ ਫਾਲੋ, ਪੂਰੀ ਦੁਨੀਆ ਵਿਚ ਕਰਦੇ ਹਨ ਸਿਰਫ਼ 195 ਲੋਕਾਂ ਨੂੰ ਫਾਲੋ, ਟਵੀਟ ਕਰ ਕੇ ਦਿੱਤੀ ਜਾਣਕਾਰੀ

ਏਲਨ ਮਸਕ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੀਤਾ ਫਾਲੋ, ਪੂਰੀ ਦੁਨੀਆ ਵਿਚ ਕਰਦੇ ਹਨ ਸਿਰਫ਼ 195 ਲੋਕਾਂ ਨੂੰ ਫਾਲੋ, ਟਵੀਟ ਕਰ ਕੇ ਦਿੱਤੀ ਜਾਣਕਾਰੀ


ਵੀਓਪੀ ਬਿਊਰੋ, ਇੰਟਰਨੈਸ਼ਨਲ-ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਤੇ ਟਵਿੱਟਰ ਦੇ ਮਾਲਕ ਏਲਨ ਮਸਕ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਬਾਰੇ ਜਾਣਕਾਰੀ ਖੁਦ ਏਲਨ ਮਸਕ ਨੇ ਟਵੀਟ ਕਰ ਕੇ ਦਿੱਤੀ। ਪੂਰੀ ਦੁਨੀਆ ਵਿਚ ਸਿਰਫ 195 ਲੋਕਾਂ ਨੂੰ ਹੀ ਏਲਨ ਮਸਕ ਫਾਲੋ ਕਰਦੇ ਹਨ। ਪੀਐੱਮ ਮੋਦੀ ਦੇ ਟਵਿੱਟਰ ਉਤੇ ਫਾਲੋਅਰਸ ਦੀ ਗਿਣਤੀ 87 ਮਿਲੀਅਨ ਤੋਂ ਵੀ ਵੱਧ ਹੈ।


ਪੀਐੱਮ ਮੋਦੀ ਇਸ ਸੋਸ਼ਲ ਸਾਈਟ ਉਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਨੇਤਾਵਾਂ ਵਿਚੋਂ ਇਕ ਹਨ। ਹੁਣੇ ਜਿਹੇ ਏਲਨ ਮਸਕ ਦੇ ਹੁਣ ਸਭ ਤੋਂ ਵੱਧ ਫਾਲੋਅਰਸ ਦੀ ਖਬਰ ਸਾਹਮਣੇ ਆਈ ਸੀ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਨੇ ਇਹ ਕਾਮਯਾਬੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਗਾਇਕ ਜਸਟਿਨ ਬੀਬਰ ਵਰਗੇ ਦਿੱਗਜ਼ਾਂ ਨੂੰ ਪਿੱਛੇ ਛੱਡ ਕੇ ਹਾਸਲ ਕੀਤੀ ਹੈ। ਹੁਣ ਟਵਿੱਟਰ ‘ਤੇ ਏਲਨ ਮਸਕ ਕੋਲ 13.3 ਕਰੋੜ ਤੋਂ ਵੱਧ ਫਾਲੋਅਰਸ ਹੋ ਚੁੱਕੇ ਹਨ। ਬਰਾਕ ਓਬਾਮਾ 2020 ਤੋਂ ਟਵਿੱਟਰ ‘ਤੇ ਸਭ ਤੋਂ ਵੱਧ ਫਾਲੋਅਰਸ ਦੀ ਲਿਸਟ ਵਿਚ ਟਾਪ ਉਤੇ ਸਨ।

error: Content is protected !!