ਪਤਨੀ ਨੇ ਕੁੱਟ-ਕੁੱਟ ਮਾਰ’ਤਾ ਪਤੀ, ਲਾਸ਼ ਨੂੰ ਅੱਗ ਲਾ ਹਾਦਸਾ ਵਿਖਾਉਣ ਦੀ ਕੀਤੀ ਕੋਸ਼ਿਸ਼, ਜਾਣੋ ਕਿਉਂ ਫੜ ਲਿਆ ਅਪਰਾਧ ਦਾ ਰਾਹ

ਪਤਨੀ ਨੇ ਕੁੱਟ-ਕੁੱਟ ਮਾਰ’ਤਾ ਪਤੀ, ਲਾਸ਼ ਨੂੰ ਅੱਗ ਲਾ ਹਾਦਸਾ ਵਿਖਾਉਣ ਦੀ ਕੀਤੀ ਕੋਸ਼ਿਸ਼, ਜਾਣੋ ਕਿਉਂ ਫੜ ਲਿਆ ਅਪਰਾਧ ਦਾ ਰਾਹ


ਵੀਓਪੀ ਬਿਊਰੋ, ਬਠਿੰਡਾ-ਸ਼ਰਾਬੀ ਪਤੀ ਵੱਲੋਂ ਰੋਜ਼-ਰੋਜ਼ ਕੀਤੇ ਜਾਂਦੇ ਕਲੇਸ਼ ਤੇ ਕੁੱਟਮਾਰ ਤੋਂ ਤੰਗ ਆ ਕੇ ਪਤਨੀ ਨੇ ਅਪਰਾਧ ਦਾ ਰਾਹ ਅਪਣਾ ਲਿਆ। ਆਪਣੇ ਭਰਾ, ਪੁੱਤਰ ਤੇ ਦੋ ਨਾਬਾਲਿਗ ਨੌਜਵਾਨਾਂ ਨਾਲ ਮਿਲ ਕੇ ਕੁੱਟ-ਕੁੱਟ ਕੇ ਪਤੀ ਦੀ ਹੱਤਿਆ ਕਰ ਦਿੱਤੀ। ਇਥੇ ਹੀ ਬਸ ਨਹੀਂ, ਮੁਲਜ਼ਮਾਂ ਨੇ ਹੱਤਿਆ ਨੂੰ ਹਾਦਸਾ ਵਿਖਾਉਣ ਲਈ ਲਾਸ਼ ਨੂੰ ਕਮਰੇ ਵਿਚ ਰੱਖ ਕੇ ਅੱਗ ਲਾ ਦਿੱਤੀ।ਕਤਲ ਦੇ ਅਗਲੇ ਦਿਨ ਮ੍ਰਿਤਕ ਦੀ ਪਤਨੀ ਨੇ ਪੁਲਿਸ ਨੂੰ ਬਿਆਨ ਦਿੱਤੇ ਕਿ ਉਸ ਦਾ ਪਤੀ ਸ਼ਰਾਬ ਪੀਣ ਦਾ ਆਦੀ ਸੀ ਅਤੇ ਬੀੜੀ ਪੀਂਦੇ ਸਮੇਂ ਉਸ ਦੇ ਕੱਪੜਿਆਂ ਨੂੰ ਅੱਗ ਲੱਗ ਗਈ। ਉਹ ਜ਼ਿੰਦਾ ਸੜ ਕੇ ਮਰ ਗਿਆ ਪਰ ਮ੍ਰਿਤਕ ਦੇ ਭਰਾ ਮਲਕੀਤ ਸਿੰਘ ਵਾਸੀ ਮਾਡਲ ਟਾਊਨ ਬਠਿੰਡਾ ਨੇ ਕਤਲ ਦਾ ਖਦਸ਼ਾ ਜਤਾਉਂਦੇ ਹੋਏ ਪੁਲਿਸ ਤੋਂ ਪੂਰੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ। ਉਦੋਂ ਹੀ ਪੁਲਿਸ ਨੇ ਮ੍ਰਿਤਕ ਦੀ ਪਤਨੀ ਅਤੇ ਬੇਟੇ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਆਪਣਾ ਜੁਰਮ ਕਬੂਲ ਕਰ ਲਿਆ।


ਪੁਲਿਸ ਨੇ ਮ੍ਰਿਤਕ ਦੀ ਪਤਨੀ ਦੀਪ ਕੌਰ, ਜੀਜਾ ਇੰਦਰਜੀਤ ਸਿੰਘ ਪੁੱਤਰ ਅਜੈ ਸਿੰਘ ਵਾਸੀ ਅਮਰਪੁਰਾ ਬਸਤੀ ਅਤੇ ਉਸ ਦੇ ਦੋ ਨਾਬਾਲਗ ਦੋਸਤਾਂ ਅਸ਼ੀਸ਼ ਕੁਮਾਰ ਵਾਸੀ ਅਮਰਪੁਰਾ ਬਸਤੀ ਅਤੇ ਕੁਲਦੀਪ ਸਿੰਘ ਵਾਸੀ ਦਸਮੇਸ਼ ਨਗਰ ਬਠਿੰਡਾ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਵਨ ਵਿਸ਼ਵਜੀਤ ਸਿੰਘ ਮਾਨ ਨੇ ਦੱਸਿਆ ਕਿ ਪੁਲਿਸ ਥਾਣਾ ਕੈਨਾਲ ਕਾਲੋਨੀ ਨੂੰ ਸ਼ਿਕਾਇਤ ਦੇ ਕੇ ਮ੍ਰਿਤਕ ਕਰਨੈਲ ਸਿੰਘ ਦੇ ਭਰਾ ਮਲਕੀਤ ਸਿੰਘ, ਵਾਸੀ ਮਾਡਲ ਟਾਊਨ ਫੇਸ ਵਨ ਨੇ ਦੱਸਿਆ ਕਿ ਉਸ ਦਾ ਭਰਾ ਅੰਮਿ੍ਤਸਰ ਨਾਨ ਵੇਚਣ ਦਾ ਕੰਮ ਕਰਦਾ ਸੀ ਅਤੇ ਉਹ ਨਾਲ ਆਪਣੇ ਪਰਿਵਾਰ ਨਾਲ ਅਮਰਪੁਰਾ ਵਿੱਚ ਰਹਿੰਦਾ ਸੀ। ਉਸਦਾ ਭਰਾ ਸ਼ਰਾਬ ਅਤੇ ਬੀੜੀ ਦਾ ਆਦੀ ਹੈ। ਉਸ ਨੇ ਹੱਤਿਆ ਦਾ ਖ਼ਦਸ਼ਾ ਪ੍ਰਗਟਾਇਆ। ਜਾਂਚ ਕੀਤੀ ਤਾਂ ਪਤਨੀ ਤੇ ਉਸ ਦੇ ਸਾਥੀਆਂ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ।

error: Content is protected !!