ਜਲੰਧਰ ਦੇ ਇਲਾਕੇ ਵਿਚ ਚੱਲ ਰਿਹਾ ਸੀ ਗੰਦਾ ਧੰਦਾ, ਵਾਰ-ਵਾਰ ਰੋਕਣ ਉਤੇ ਵੀ ਨਾ ਟਲ਼ੀਆਂ ਔਰਤਾਂ ਤਾਂ ਲੋਕਾਂ ਨੇ… 

ਜਲੰਧਰ ਦੇ ਇਲਾਕੇ ਵਿਚ ਚੱਲ ਰਿਹਾ ਸੀ ਗੰਦਾ ਧੰਦਾ, ਵਾਰ-ਵਾਰ ਰੋਕਣ ਉਤੇ ਵੀ ਨਾ ਟਲ਼ੀਆਂ ਔਰਤਾਂ ਤਾਂ ਲੋਕਾਂ ਨੇ…


ਵੀਓਪੀ ਬਿਊਰੋ, ਜਲੰਧਰ-ਜਲੰਧਰ ਦੇ ਇਕ ਇਲਾਕੇ ਵਿਚ ਇਕ ਔਰਤ ਵੱਲੋਂ ਸਾਥੀ ਨਾਲ ਮਿਲ ਕੇ ਪਿਛਲੇ ਲੰਮੇ ਸਮੇਂ ਤੋਂ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ। ਤੰਗ ਆਏ ਮੁਹੱਲਾ ਵਾਸੀਆਂ ਨੇ ਅੱਡੇ ਦੀ ਸੰਚਾਲਕਾ, ਦੋ ਹੋਰ ਔਰਤਾਂ ਤੇ ਇਕ ਵਿਅਕਤੀ ਦੀ ਖੂਬ ਛਿੱਤਰ ਪਰੇਡ ਕੀਤੀ ਤੇ ਬਾਅਦ ਵਿਚ ਪੁਲਿਸ ਹਵਾਲੇ ਕਰ ਦਿੱਤਾ।


ਮਾਮਲਾ ਜਲੰਧਰ ਦੇ ਨੰਗਲ ਸਲੇਮਪੁਰ ਰੋਡ ਉਤੇ ਸਥਿਤ ਸ਼ੇਰਪੁਰ ਕਾਲੋਨੀ ਦੇ ਰਿਹਾਇਸ਼ੀ ਇਲਾਕੇ ਦਾ ਹੈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਬੀਤੇ ਸਾਲ ਵੀ ਇਸ ਕੋਠੇ ਦੇ ਖਿਲਾਫ਼ ਮੁਜ਼ਾਹਰਾ ਕੀਤਾ ਸੀ । ਉਸ ਸਮੇਂ ਮੁਲਜ਼ਮਾਂ ਨੇ ਵਾਅਦਾ ਕੀਤਾ ਸੀ ਕਿ ਉਹ ਇਹ ਗੰਦਾ ਕੰਮ ਛੱਡ ਦੇਮਗੇ ਪਰ ਅਜਿਹਾ ਨਹੀਂ ਹੋਇਆ। ਇਸ ਕਾਰਨ ਮੁਹੱਲਾ ਵਾਸੀਆਂ ਨੂੰ ਇਕੱਠੇ ਹੋ ਕੇ ਇਹ ਕਦਮ ਉਠਾਉਣਾ ਪਿਆ।

ਮੁਹੱਲਾ ਵਾਸੀਆਂ ਨੇ ਕਿਹਾ ਕਿ ਉਹ ਇਲਾਕੇ ਵਿਚ ਗੰਦਾ ਕੰਮ ਨਹੀਂ ਚਲਣ ਦੇਣਗੇ।ਉਨ੍ਹਾਂ ਦੇ ਬੱਚਿਆਂ ਉਤੇ ਇਸ ਦਾ ਮਾੜਾ ਅਸਰ ਪੈਂਦਾ ਹੈ। ਸੂਚਨਾ ਦੇਣ ਉਤੇ ਪਹੁੰਚੀ ਥਾਣਾ ਮਕਸੂਦਾਂ ਦੀ ਪੁਲਿਸ ਨੇ ਅੱਡੇ ਦੀ ਸੰਚਾਲਕਾ, ਦੋ ਹੋਰ ਔਰਤਾਂ ਤੇ ਇਕ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਹੈ। ਉਨ੍ਹਾਂ ਖਿਲਾਫ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!