ਕਿਵੇਂ ਜਿੱਤੇਗੀ ਕਾਂਗਰਸੀ ਉਮੀਦਵਾਰ ਜਲੰਧਰ ਸੀਟ, ਚੌਧਰੀ ਪਰਿਵਾਰ ਹੀ ਹੋਇਆ ਦੋ-ਫਾੜ, ਹੁਣ ਕਰਤਾਰਪੁਰ ਦੇ ਸਾਬਕਾ ਕਾਂਗਰਸੀ ਵਿਧਾਇਕ ਨੇ ਫੜਿਆ ਝਾੜੂ

ਕਿਵੇਂ ਜਿੱਤੇਗੀ ਕਾਂਗਰਸੀ ਉਮੀਦਵਾਰ ਜਲੰਧਰ ਸੀਟ, ਚੌਧਰੀ ਪਰਿਵਾਰ ਹੀ ਹੋਇਆ ਦੋ-ਫਾੜ, ਹੁਣ ਕਰਤਾਰਪੁਰ ਦੇ ਸਾਬਕਾ ਕਾਂਗਰਸੀ ਵਿਧਾਇਕ ਨੇ ਫੜਿਆ ਝਾੜੂ

 

 

ਜਲੰਧਰ (ਵੀਓਪੀ ਬਿਊਰੋ) ਜਿਵੇਂ-ਜਿਵੇਂ ਜਲੰਧਰ ਦੀ ਲੋਕ ਸਭਾ ਸੀਟ ਲਈ ਉਪ ਚੋਣ ਨੇੜੇ ਆ ਰਹੀ ਹੈ, ਉਸੇ ਤਰ੍ਹਾਂ ਹੀ ਕਾਂਗਰਸ ਲਈ ਇਹ ਸੀਟ ਬਚਾਉਣੀ ਮੁਸ਼ਕਲ ਹੋ ਰਹੀ ਹੈ। ਹੁਣ ਤਾਂ ਹਾਲਾਤ ਇਹ ਹਨ ਕਿ ਚੌਧਰੀ ਪਰਿਵਾਰ ਖੁਦ ਹੀ ਬਿਖਰ ਗਿਆ ਹੈ ਅਤੇ ਅਜਿਹੇ ਹਾਲਾਤ ਵਿੱਚ ਕਰਮਜੀਤ ਕੌਰ ਚੌਧਰੀ ਦੀ ਜਿੱਤ ਦੂਰ ਦੂਰ ਤਕ ਨਜ਼ਰ ਨਹੀਂ ਆ ਰਹੀ। ਇਸ ਤੋਂ ਪਹਿਲਾਂ ਸੁਸ਼ੀਲ ਰਿੰਕੂ ਵੀ ਕਾਂਗਰਸ ਛੱਡ ਕੇ ਆਪ ਦਾ ਪੱਲਾ ਫੜ ਚੁੱਕੇ ਹਨ ਅਤੇ ਹੁਣ ਕਰਤਾਰਪੁਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਸੁਰਿੰਦਰ ਚੌਧਰੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।

ਇਸ ਤਰ੍ਹਾਂ ਦੇਖਿਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਨੇ ਜਲੰਧਰ ਵਿੱਚ ਕਾਂਗਰਸ ਪਾਰਟੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਜੇਕਰ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਦਾ ਪਰਿਵਾਰ ਹੀ ਇਕ-ਜੁੱਟ ਨਹੀ ਰਹੇਗਾ ਤਾਂ ਉਨ੍ਹਾਂ ਦੀ ਜਿੱਤ ਕਿਸ ਤਰ੍ਹਾਂ ਹੋਵੇਗੀ। ਸੁਰਿੰਦਰ ਚੌਧਰੀ ਚੌਧਰੀ ਜਗਜੀਤ ਦੇ ਪੁੱਤਰ ਹਨ ਅਤੇ ਉਨ੍ਹਾਂ ਦਾ ਕਾਂਗਰਸ ਛੱਡਣਾ ਪਾਰਟੀ ਲਈ ਪੇਂਡੂ ਵੋਟ ਬੈਂਕ ਨੂੰ ਵੱਡਾ ਝਟਕਾ ਹੈ।

ਉਨ੍ਹਾਂ ਦੇ ਨਾਲ ਕਈ ਹੋਰ ਕਾਂਗਰਸੀ ‘ਆਪ’ ਵਿੱਚ ਸ਼ਾਮਲ ਹੋ ਗਏ ਹਨ। ਅੱਜ ਸੁਸ਼ੀਲ ਰਿੰਕੂ ਦੀ ਪਤਨੀ ਸੁਨੀਤਾ ਰਿੰਕੂ, ਸੀਨੀਅਰ ਆਗੂ ਤੇ ਕਾਰਪੋਰੇਟਰ ਹਰਜਿੰਦਰ ਲਾਡਾ, ਕਾਰਪੋਰੇਟਰ ਲਖਬੀਰ ਬਾਜਵਾ ਦੇ ਬੇਟੇ, ਪੰਜਾਬ ਖਾਦੀ ਬੋਰਡ ਦੇ ਚੇਅਰਮੈਨ ਮੇਜਰ ਸਿੰਘ ਦੀ ਪਤਨੀ ਮੇਜਰ ਅਮਨਦੀਪ ਕੌਰ, ਬਬੀਤਾ ਵਰਮਾ, ਜਲੰਧਰ ਕੇਂਦਰੀ ਹਲਕਾ ਰਾਧਿਕਾ ਪਾਠਕ, ਬੱਬੀ ਚੱਡਾ ਆਦਿ ਨੇ ਸ਼ਿਰਕਤ ਕੀਤੀ।

error: Content is protected !!