Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
April
11
ATM ‘ਚ ਪੈਸੇ ਪਾਉਣ ਨਿਕਲੇ ਕਰਮਚਾਰੀਆਂ ਨੂੰ ਧੋਖਾ ਦੇ ਕੇ ਡਰਾਈਵਰ ਵੈਨ ਤੇ 1.50 ਕਰੋੜ ਰੁਪਏ ਲੈ ਕੇ ਹੋਇਆ ਰਫੂ-ਚੱਕਰ
Latest News
National
ATM ‘ਚ ਪੈਸੇ ਪਾਉਣ ਨਿਕਲੇ ਕਰਮਚਾਰੀਆਂ ਨੂੰ ਧੋਖਾ ਦੇ ਕੇ ਡਰਾਈਵਰ ਵੈਨ ਤੇ 1.50 ਕਰੋੜ ਰੁਪਏ ਲੈ ਕੇ ਹੋਇਆ ਰਫੂ-ਚੱਕਰ
April 11, 2023
Voice of Punjab
ATM ‘ਚ ਪੈਸੇ ਪਾਉਣ ਨਿਕਲੇ ਕਰਮਚਾਰੀਆਂ ਨੂੰ ਧੋਖਾ ਦੇ ਕੇ ਡਰਾਈਵਰ ਵੈਨ ਤੇ 1.50 ਕਰੋੜ ਰੁਪਏ ਲੈ ਕੇ ਹੋਇਆ ਰਫੂ-ਚੱਕਰ
ਪਟਨਾ (ਵੀਓਪੀ ਬਿਊਰੋ)- ਬਿਹਾਰ ਦੀ ਰਾਜਧਾਨੀ ਪਟਨਾ ‘ਚ ਏ.ਟੀ.ਐੱਮ ‘ਚ ਕੈਸ਼ ਜਮ੍ਹਾ ਕਰ ਰਹੀ ਇਕ ਨਿੱਜੀ ਕੰਪਨੀ ਦੀ ਕੈਸ਼ ਵੈਨ ਦਾ ਡਰਾਈਵਰ ਵਲੋਂ 1.50 ਕਰੋੜ ਰੁਪਏ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਨਿੱਜੀ ਕੰਪਨੀ ਦੀ ਕੈਸ਼ ਵੈਨ ਸੋਮਵਾਰ ਨੂੰ ਅਗਮਕੁਆਂ ਦੇ ਭੂਤਨਾਥ ਰੋਡ ਤੋਂ ਏਟੀਐਮ ਵਿੱਚ ਪੈਸੇ ਜਮ੍ਹਾ ਕਰਨ ਲਈ ਨਿਕਲੀ ਸੀ। ਇਸ ਵੈਨ ਵਿੱਚ ਡਰਾਈਵਰ ਤੋਂ ਇਲਾਵਾ ਕੰਪਨੀ ਦੇ ਚਾਰ ਲੋਕ ਸਵਾਰ ਸਨ। ਦੋਸ਼ ਹੈ ਕਿ ਜਿਵੇਂ ਹੀ ਹੋਰ ਕਰਮਚਾਰੀ ਪੈਸੇ ਜਮ੍ਹਾ ਕਰਵਾਉਣ ਲਈ ਡੰਕਾ ਇਮਲੀ ਨੇੜੇ ਸਥਿਤ ਆਈਸੀਆਈਸੀਆਈ ਏਟੀਐਮ ਵਿੱਚ ਦਾਖਲ ਹੋਏ ਤਾਂ ਡਰਾਈਵਰ ਗੱਡੀ ਲੈ ਕੇ ਫ਼ਰਾਰ ਹੋ ਗਿਆ। ਇਸ ਵੈਨ ਨੇ ਕੁੱਲ ਤਿੰਨ ਏਟੀਐਮ ਵਿੱਚ ਪੈਸੇ ਪਾਉਣੇ ਸਨ।
ਇੱਕ ਪੁਲਿਸ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਆਲਮਗੰਜ ਪੁਲਿਸ ਸਟੇਸ਼ਨ ਦੇ ਅਧੀਨ ਏਜੀਐਸ ਸੁਰੱਖਿਆ ਸੇਵਾ ਏਜੰਸੀ ਦੀ ਇੱਕ ਕੈਸ਼ ਵੈਨ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ। ਡਾਂਕਾ ਇਮਲੀ ਚੌਕ ਨੇੜੇ ਆਈ.ਸੀ.ਆਈ.ਸੀ.ਆਈ ਬੈਂਕ ਦੀ ਸ਼ਾਖਾ ਤੋਂ ਨਕਦੀ ਲਿਆਉਣ ਲਈ ਗਈ ਕੈਸ਼ ਵੈਨ ਲਾਪਤਾ ਹੋ ਗਈ। ਗੁੰਮ ਹੋਈ ਕੈਸ਼ ਵੈਨ ਬਰਾਮਦ ਕਰ ਲਈ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਕੈਸ਼ ਵੈਨ ਘਟਨਾ ਸਥਾਨ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਬਰਾਮਦ ਕੀਤੀ ਗਈ ਹੈ।
ਵੈਨ ਦਾ ਡਰਾਈਵਰ ਅਤੇ ਵੈਨ ਵਿੱਚ ਰੱਖੇ ਕਰੀਬ ਡੇਢ ਕਰੋੜ ਰੁਪਏ ਗਾਇਬ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਪਾਰਟੀ ਨੇ ਘਟਨਾ ਦੀ ਜਾਂਚ ਕੀਤੀ। ਪੁਲਿਸ ਸੀਸੀਟੀਵੀ ਫੁਟੇਜ ਨੂੰ ਖੰਗਾਲ ਰਹੀ ਹੈ। ਪੁਲਿਸ ਅਨੁਸਾਰ ਪਹਿਲੀ ਨਜ਼ਰੇ ਇਹ ਧੋਖੇ ਨਾਲ ਪੈਸੇ ਗਾਇਬ ਕਰਨ ਦਾ ਮਾਮਲਾ ਜਾਪਦਾ ਹੈ, ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Post navigation
ਬਲੈਕਮੇਲਰ ਹਸੀਨਾ ਨੇ ਇਸ ਪੰਜਾਬੀ ਐਕਟਰ ਨੂੰ ਵੀ ਫਸਾਇਆ ਸੀ ਆਪਣੇ ਜਾਲ ‘ਚ, 5 ਲੱਖ ਰੁਪਏ ਦੇ ਕੇ ਛੁਡਵਾਇਆ ਸੀ ਖਹਿੜਾ
ਚਿੱਟੇ ਨੇ ਖਾ ਲਿਆ 2 ਮਹੀਨੇ ਦੀ ਮਾਸੂਮ ਦਾ ਪਿਓ, ਡੇਢ ਸਾਲ ਪਹਿਲਾਂ ਹੋਇਆ ਸੀ ਵਿਆਹ, ਮਾਂ ਕਹਿੰਦੀ- ਮਾਮੇ-ਭਾਣਜੇ ਨੇ ਨਸ਼ੇ ਦੀ ਓਵਰਡੋਜ਼ ਦੇ ਕੇ ਮਾਰਿਆ ਮੇਰਾ ਪੁੱਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us