ATM ‘ਚ ਪੈਸੇ ਪਾਉਣ ਨਿਕਲੇ ਕਰਮਚਾਰੀਆਂ ਨੂੰ ਧੋਖਾ ਦੇ ਕੇ ਡਰਾਈਵਰ ਵੈਨ ਤੇ 1.50 ਕਰੋੜ ਰੁਪਏ ਲੈ ਕੇ ਹੋਇਆ ਰਫੂ-ਚੱਕਰ

ATM ‘ਚ ਪੈਸੇ ਪਾਉਣ ਨਿਕਲੇ ਕਰਮਚਾਰੀਆਂ ਨੂੰ ਧੋਖਾ ਦੇ ਕੇ ਡਰਾਈਵਰ ਵੈਨ ਤੇ 1.50 ਕਰੋੜ ਰੁਪਏ ਲੈ ਕੇ ਹੋਇਆ ਰਫੂ-ਚੱਕਰ

ਪਟਨਾ (ਵੀਓਪੀ ਬਿਊਰੋ)- ਬਿਹਾਰ ਦੀ ਰਾਜਧਾਨੀ ਪਟਨਾ ‘ਚ ਏ.ਟੀ.ਐੱਮ ‘ਚ ਕੈਸ਼ ਜਮ੍ਹਾ ਕਰ ਰਹੀ ਇਕ ਨਿੱਜੀ ਕੰਪਨੀ ਦੀ ਕੈਸ਼ ਵੈਨ ਦਾ ਡਰਾਈਵਰ ਵਲੋਂ 1.50 ਕਰੋੜ ਰੁਪਏ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਨਿੱਜੀ ਕੰਪਨੀ ਦੀ ਕੈਸ਼ ਵੈਨ ਸੋਮਵਾਰ ਨੂੰ ਅਗਮਕੁਆਂ ਦੇ ਭੂਤਨਾਥ ਰੋਡ ਤੋਂ ਏਟੀਐਮ ਵਿੱਚ ਪੈਸੇ ਜਮ੍ਹਾ ਕਰਨ ਲਈ ਨਿਕਲੀ ਸੀ। ਇਸ ਵੈਨ ਵਿੱਚ ਡਰਾਈਵਰ ਤੋਂ ਇਲਾਵਾ ਕੰਪਨੀ ਦੇ ਚਾਰ ਲੋਕ ਸਵਾਰ ਸਨ। ਦੋਸ਼ ਹੈ ਕਿ ਜਿਵੇਂ ਹੀ ਹੋਰ ਕਰਮਚਾਰੀ ਪੈਸੇ ਜਮ੍ਹਾ ਕਰਵਾਉਣ ਲਈ ਡੰਕਾ ਇਮਲੀ ਨੇੜੇ ਸਥਿਤ ਆਈਸੀਆਈਸੀਆਈ ਏਟੀਐਮ ਵਿੱਚ ਦਾਖਲ ਹੋਏ ਤਾਂ ਡਰਾਈਵਰ ਗੱਡੀ ਲੈ ਕੇ ਫ਼ਰਾਰ ਹੋ ਗਿਆ। ਇਸ ਵੈਨ ਨੇ ਕੁੱਲ ਤਿੰਨ ਏਟੀਐਮ ਵਿੱਚ ਪੈਸੇ ਪਾਉਣੇ ਸਨ।

ਇੱਕ ਪੁਲਿਸ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਆਲਮਗੰਜ ਪੁਲਿਸ ਸਟੇਸ਼ਨ ਦੇ ਅਧੀਨ ਏਜੀਐਸ ਸੁਰੱਖਿਆ ਸੇਵਾ ਏਜੰਸੀ ਦੀ ਇੱਕ ਕੈਸ਼ ਵੈਨ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ। ਡਾਂਕਾ ਇਮਲੀ ਚੌਕ ਨੇੜੇ ਆਈ.ਸੀ.ਆਈ.ਸੀ.ਆਈ ਬੈਂਕ ਦੀ ਸ਼ਾਖਾ ਤੋਂ ਨਕਦੀ ਲਿਆਉਣ ਲਈ ਗਈ ਕੈਸ਼ ਵੈਨ ਲਾਪਤਾ ਹੋ ਗਈ। ਗੁੰਮ ਹੋਈ ਕੈਸ਼ ਵੈਨ ਬਰਾਮਦ ਕਰ ਲਈ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਕੈਸ਼ ਵੈਨ ਘਟਨਾ ਸਥਾਨ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਬਰਾਮਦ ਕੀਤੀ ਗਈ ਹੈ।

ਵੈਨ ਦਾ ਡਰਾਈਵਰ ਅਤੇ ਵੈਨ ਵਿੱਚ ਰੱਖੇ ਕਰੀਬ ਡੇਢ ਕਰੋੜ ਰੁਪਏ ਗਾਇਬ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਪਾਰਟੀ ਨੇ ਘਟਨਾ ਦੀ ਜਾਂਚ ਕੀਤੀ। ਪੁਲਿਸ ਸੀਸੀਟੀਵੀ ਫੁਟੇਜ ਨੂੰ ਖੰਗਾਲ ਰਹੀ ਹੈ। ਪੁਲਿਸ ਅਨੁਸਾਰ ਪਹਿਲੀ ਨਜ਼ਰੇ ਇਹ ਧੋਖੇ ਨਾਲ ਪੈਸੇ ਗਾਇਬ ਕਰਨ ਦਾ ਮਾਮਲਾ ਜਾਪਦਾ ਹੈ, ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!