ਹਾਏ ਗਰਮੀ! ਇਸੇ ਹਫਤੇ 39 ਡਿਗਰੀ ਸੈਲਸੀਅਸ ਤਕ ਪਹੁੰਚੇਗਾ ਤਾਪਮਾਨ, ਤਿੰਨ ਦਿਨਾਂ ਤੋਂ ਮੌਸਮ ਗਰਮ, ਮੀਂਹ ਬਾਰੇ ਮੌਸਮ ਮਾਹਿਰਾਂ ਦੀ ਭਵਿੱਖਵਾਣੀ

ਹਾਏ ਗਰਮੀ! ਇਸੇ ਹਫਤੇ 39 ਡਿਗਰੀ ਸੈਲਸੀਅਸ ਤਕ ਪਹੁੰਚੇਗਾ ਤਾਪਮਾਨ, ਤਿੰਨ ਦਿਨਾਂ ਤੋਂ ਮੌਸਮ ਗਰਮ, ਮੀਂਹ ਬਾਰੇ ਮੌਸਮ ਮਾਹਿਰਾਂ ਦੀ ਭਵਿੱਖਵਾਣੀ


ਵੀਓਪੀ ਬਿਊਰੋ, ਪੰਜਾਬ-ਮੀਂਹ ਹਨੇਰੀ ਤੋਂ ਬਾਅਦ ਤੇਜ਼ ਧੁ੍ੱਪਾਂ ਲੱਗਣ ਕਾਰਨ ਗਰਮੀ ਆਪਣੇ ਰੰਗ ਵਿਖਾਉਣ ਲੱਗੀ ਹੈ। ਇਸ ਹਫਤੇ ਪੰਜਾਬੀਆਂ ਨੂੰ ਗਰਮੀ ਝੁਲਸਾ ਦੇਣ ਵਾਲੀ ਹੈ। ਇਸ ਵੇਲੇ ਵੱਧ ਤੋਂ ਵੱਧ ਤਾਪਮਾਨ ਜੋ 35 ਡਿਗਰੀ ਚਲ ਰਿਹਾ ਹੈ, ਇਸੇ ਹਫਤੇ 39 ਡਿਗਰੀ ਤਕ ਪਹੁੰਚੇਗਾ। ਅਜਿਹਾ ਅੰਦਾਜ਼ਾ ਮੌਸਮ ਮਾਹਿਰਾਂ ਵੱਲੋਂ ਲਾਇਆ ਜਾ ਰਿਹਾ ਹੈ। ਵਿਭਾਗ ਅਨੁਸਾਰ ਅਗਲੇ ਹਫ਼ਤੇ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪਮਾਨ ‘ਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ। ਸੋਮਵਾਰ ਸਵੇਰੇ ਆਸਮਾਨ ਸਾਫ ਰਹਿਣ ਅਤੇ ਹਵਾ ਦੀ ਰਫ਼ਤਾਰ ਘੱਟ ਹੋਣ ਕਾਰਨ ਕਈ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 16 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।


ਪਿਛਲੇ ਤਿੰਨ ਦਿਨਾਂ ਤੋਂ ਮੌਸਮ ਪੂਰੀ ਤਰ੍ਹਾਂ ਗਰਮ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਹਫ਼ਤੇ ਦੌਰਾਨ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਤੇਜ਼ ਧੁੱਪ ਕਾਰਨ ਦਿਨ ਦਾ ਤਾਪਮਾਨ ਵਧੇਗਾ। ਇਸ ਵਿਚਾਲੇ ਹਲਕੀ ਹਵਾ ਚੱਲੇਗੀ। ਪਿਛਲੇ ਤਿੰਨ ਦਿਨਾਂ ਦੌਰਾਨ ਵਾਤਾਵਰਨ ਵਿੱਚੋਂ ਨਮੀ ਵੀ ਘਟਣੀ ਸ਼ੁਰੂ ਹੋ ਗਈ ਹੈ। ਜੇ ਮੌਸਮ ਦਾ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਸੱਤ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਤੱਕ ਪਹੁੰਚਣ ਦੇ ਆਸਾਰ ਹਨ। ਪਾਰੇ ਵਿੱਚ ਲਗਾਤਾਰ ਹੋ ਰਹੇ ਵਾਧੇ ਕਾਰਨ ਦੁਪਹਿਰ ਵੇਲੇ ਗਰਮੀ ਦਾ ਪੂਰਾ ਅਹਿਸਾਸ ਹੋ ਰਿਹਾ ਹੈ। ਤੇਜ਼ ਧੁੱਪ ਕਾਰਨ ਗਰਮੀ ਮਹਿਸੂਸ ਹੋਣ ਲੱਗੀ ਹੈ।

ਮੌਸਮ ਵਿਭਾਗ ਦਾ ਮੰਨਣਾ ਹੈ ਕਿ ਹੁਣ ਤਾਪਮਾਨ ਰੋਜ਼ਾਨਾ ਇੱਕ ਤੋਂ ਦੋ ਡਿਗਰੀ ਤੱਕ ਵਧ ਸਕਦਾ ਹੈ। ਅਗਲੇ ਇੱਕ ਹਫ਼ਤੇ ਵਿੱਚ ਤਾਪਮਾਨ 39 ਡਿਗਰੀ ਤੱਕ ਪਹੁੰਚ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਕਾਰਨ ਅਗਲੇ ਇੱਕ ਹਫ਼ਤੇ ਤੱਕ ਜ਼ਿਲ੍ਹੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਹੁਣ ਹੌਲੀ-ਹੌਲੀ ਪਾਰਾ ਉੱਪਰ ਨੂੰ ਚੜ੍ਹਨ ਲੱਗਾ ਹੈ।

error: Content is protected !!