ਇੰਨੋਸੈਂਟ ਹਾਰਟਸ ਵਿਖੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਇੰਡਕਸ਼ਨ ਪ੍ਰੋਗਰਾਮ

ਇੰਨੋਸੈਂਟ ਹਾਰਟਸ ਵਿਖੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਇੰਡਕਸ਼ਨ ਪ੍ਰੋਗਰਾਮ

ਵਿਓਪੀ ਬਿਊਰੋ-  ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਅਤੇ ਲੋਹਾਰਾਂ ਬ੍ਰਾਂਚ ਨੇ ਸੈਸ਼ਨ 2023-24 ਵਿੱਚ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਇੱਕ ਇੰਡਕਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਵਿਦਿਆਰਥੀਆਂ ਨੂੰ ਰੋਲ ਨੰਬਰ ਅਤੇ ਟਾਈਮ ਟੇਬਲ ਦਿੱਤੇ ਗਏ।

ਦਿਸ਼ਾ ਕਾਊਂਸਲਿੰਗ ਸੈਸ਼ਨ ਦੇ ਤਹਿਤ ਪ੍ਰੋਫੈਸਰ ਰਾਹੁਲ ਜੈਨ (ਡਿਪਟੀ ਡਾਇਰੈਕਟਰ, ਸਕੂਲ ਕਾਲਜ) ਨੇ ਮਾਪਿਆਂ ਨੂੰ ਮੈਡੀਕਲ, ਨਾਨ-ਮੈਡੀਕਲ, ਕਾਮਰਸ ਅਤੇ ਹਿਊਮੈਨੀਟੀਜ਼ ਤੋਂ ਬਾਅਦ ਚੁਣੇ ਜਾਣ ਵਾਲੇ ਕੋਰਸਾਂ ਅਤੇ ਕਾਲਜਾਂ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਰਾਜੀਵ ਪਾਲੀਵਾਲ (ਪਿ੍ਰੰਸੀਪਲ, ਗ੍ਰੀਨ ਮਾਡਲ ਟਾਊਨ) ਅਤੇ ਸ਼੍ਰੀਮਤੀ ਸ਼ਾਲੂ ਸਹਿਗਲ (ਪਿ੍ਰੰਸੀਪਲ, ਲੋਹਾਰਾਂ) ਅਤੇ ਪ੍ਰੋਫੈਸਰ ਜੀਤੇਨ ਨੇ ਅਕਾਦਮਿਕ ਸੈਸ਼ਨ ਦੇ ਸਮਾਂ-ਸਾਰਣੀ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਪਾਵਰ ਪੁਆਇੰਟ ਰਾਹੀਂ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਸੀ.ਬੀ.ਐਸ.ਈ ਦੇ ਦਿਸ਼ਾ-ਨਿਰਦੇਸ਼ਾਂ ਤੋਂ ਜਾਣੂੰ ਕਰਵਾਇਆ, ਬੋਰਡ ਵਿੱਚ ਸਮੇਂ-ਸਮੇਂ ‘ਤੇ ਹੋਣ ਵਾਲੀਆਂ ਤਬਦੀਲੀਆਂ ਬਾਰੇ ਜਾਣੂੰ ਕਰਵਾਇਆ ਅਤੇ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੇ ਸਟਾਫ਼ ਨਾਲ ਜਾਣੂੰ ਕਰਵਾਇਆ। ਸਮੂਹ ਸਟਾਫ਼ ਨੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ ਅਤੇ ਉਨ੍ਹਾਂ ਦੇ ਉਜਵੱਲ ਭਵਿੱਖ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ।

ਮੰਚ ਸੰਚਾਲਨ ਸ੍ਰੀਮਤੀ ਸੁਖਰਾਜ ਕੌਰ (ਗ੍ਰੀਨ ਮਾਡਲ ਟਾਊਨ) ਅਤੇ ਸ੍ਰੀਮਤੀ ਨਿਮਿਸ਼ਾ (ਲੋਹਾਰਾਂ) ਨੇ ਕੀਤਾ।

error: Content is protected !!