ਰਾਤ ਨੂੰ ਕਿਰਾਏ ਦੀ ਕੋਠੀ ਵਿਚ ਕੁੜੀ ਲੈ ਕੇ ਵੜੇ ਐਸਐਚਓ ਨੂੰ ਲੋਕਾਂ ਨੇ ਪਾਇਆ ਘੇਰਾ, ਹੋਇਆ ਹਾਈ ਵੋਲਟੇਜ ਹੰਗਾਮਾ, ਲੋਕ ਕਹਿੰਦੇ , ਸਾਡੀ ਪੁਲਿਸ ਹੀ ਇੰਦਾਂ ਦੀ ਤਾਂ ਬਾਕੀ…

ਰਾਤ ਨੂੰ ਕਿਰਾਏ ਦੀ ਕੋਠੀ ਵਿਚ ਕੁੜੀ ਲੈ ਕੇ ਵੜੇ ਐਸਐਚਓ ਨੂੰ ਲੋਕਾਂ ਨੇ ਪਾਇਆ ਘੇਰਾ, ਹੋਇਆ ਹਾਈ ਵੋਲਟੇਜ ਹੰਗਾਮਾ, ਲੋਕ ਕਹਿੰਦੇ , ਸਾਡੀ ਪੁਲਿਸ ਹੀ ਇੰਦਾਂ ਦੀ ਤਾਂ ਬਾਕੀ…

ਵੀਓਪੀ ਬਿਊਰੋ, ਹੁਸ਼ਿਆਰਪੁਰ-ਬੀਤੀ ਰਾਤ ਕਿਰਾਏ ਦੀ ਕੋਠੀ ਵਿਚ ਕੁੜੀ ਨੂੰ ਨਾਲ ਲੈ ਕੇ ਦਾਖਲ ਹੋਏ ਪੰਜਾਬ ਪੁਲਿਸ ਦੇ ਇਕ ਐਸਐਚਓ ਦੀ ਭਿਣਕ ਲੋਕਾਂ ਨੂੰ ਪਈ ਤਾਂ ਉਨ੍ਹਾਂ ਨੇ ਕੋਠੀ ਨੂੰ ਘੇਰਾ ਪਾ ਲਿਆ। ਰੰਗ ਰਲੀਆਂ ਮਨਾਉਂਦੇ ਐਸਐਚਓ ਉਤੇ ਲੋਕਾਂ ਨੇ ਛਾਪਾ ਮਾਰਿਆ ਤਾਂ ਹੰਗਾਮਾ ਹੋ ਗਿਆ। ਹੰਗਾਮਾ ਕਰਦਿਆਂ ਲੋਕਾਂ ਨੇ ਕਿਹਾ ਕਿ ਸਾਡੀ ਪੁਲਿਸ ਦਾ ਹੀ ਇਹ ਹਾਲ ਹੈ ਤਾਂ ਬਾਕੀ ਕਿਵੇਂ ਸੁਧਰਨਗੇ।


ਜਾਣਕਾਰੀ ਅਨੁਸਾਰ ਥਾਣਾ ਬੁੱਲੋਵਾਲ ਦੇ ਐਸਐਚਓ ਪੰਕਜ ਸ਼ਰਮਾ ਜੋ ਕਿ ਥਾਣੇ ਦੇ ਨਜ਼ਦੀਕ ਸਥਿਤ ਇਕ ਕਾਲੋਨੀ ਵਿਚ ਭਾਰਤੀ ਫੌਜ ਦੇ ਜਵਾਨ ਦੀ ਕੋਠੀ ਵਿਚ ਕਿਰਾਏ ਉਤੇ ਰਹਿੰਦਾ ਸੀ। ਫੌਜੀ ਤੇ ਉਸ ਦੇ ਪਰਿਵਾਰ ਨੇ ਉਸ ਨੂੰ ਕਿਸੇ ਅਣਜਾਣ ਕੁੜੀ ਨੂੰ ਅੰਦਰ ਲਿਜਾਂਦੇ ਵੇਖ ਲਿਆ। ਉਨ੍ਹਾਂ ਦੋਸ਼ ਲਾਇਆ ਕਿ ਐਸਐਚਓ ਪੰਕਜ ਸ਼ਰਮਾ ਇਥੇ ਗ਼ਲਤ ਕੰਮ ਕਰ ਰਿਹਾ ਸੀ ਪਰ ਹੱਦ ਉਦੋਂ ਹੋ ਗਈ ਜਦੋਂ ਕੋਈ ਘੰਟਿਆਂ ਤਕ ਕੋਠੀ ਦਾ ਦਰਵਾਜਾ ਖੜਕਾਉਣ ਉਤੇ ਵੀ ਐਸਐਚਓ ਬਾਹਰ ਨਹੀਂ ਨਿਕਲਿਆ। ਇਸ ਦੌਰਾਨ ਮੌਕੇ ਉਤੇ ਪਹੁੰਚੀ ਪੁਲਿਸ ਐਸਐਚਓ ਪੰਕਜ ਸ਼ਰਮਾ ਨੂੰ ਮੀਡੀਆ ਤੋਂ ਲੁਕੋ ਕੇ ਉਸ ਦਾ ਮੁੰਹ ਪੂਰੀ ਤਰ੍ਹਾਂ ਨਾਲ ਢੱਕ ਕੇ ਬਾਹਰ ਆਪਣੇ ਨਾਲ ਲੈ ਗਈ। ਇਥੇ ਹੀ ਬਸ ਨਹੀਂ, ਇਸ ਦੌਰਾਨ ਕੋਠੀ ਵਿਚ ਮੌਜੂਦ ਕੁੜੀ ਨੂੰ ਇਕ ਨੌਜਵਾਨ ਆਪਣੀ ਭੈਣ ਦੱਸਦਿਆਂ ਉਸ ਨੂੰ ਨਾਲ ਲਿਜਾਣ ਲੱਗਾ ਪਰ ਮੌਕੇ ਉਤੇ ਹੀ ਪਰਿਵਾਰ ਤੇ ਲੋਕਾਂ ਨੇ ਕੁੜੀ ਨੂੰ ਕਾਬੂ ਕਰ ਲਿਆ।

ਭਾਰਤੀ ਫੌਜ ਵਿਚ ਤਾਇਨਾਤ ਜਵਾਨ ਤੇ ਕੋਠੀ ਦੇ ਮਾਲਕ ਰਜਿੰਦਰ ਸਿੰਘ ਨੇ ਸਾਰੀ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਐਸਐਚਓ ਪੰਕਜ ਕੁਮਾਰ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਉਧਰ ਡੀਐਸਪੀ ਸੁਰਿੰਦਰ ਪਾਲ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

error: Content is protected !!