ਇਕ ਹੋਰ ਦਰਦਨਾਕ ਹਾਦਸਾ, ਲੰਗਰ ਦੀ ਰਸਦ ਲੈ ਕੇ ਜਾਂਦੀ ਸ਼ਰਧਾਲੂਆਂ ਦੀ ਟਰਾਲੀ ਪਲਟੀ, ਤਿੰਨ ਘਰਾਂ ਵਿਚ ਵਿਛੇ ਸਥਰ, ਕਈ ਜ਼ਖ਼ਮੀ

ਇਕ ਹੋਰ ਦਰਦਨਾਕ ਹਾਦਸਾ, ਲੰਗਰ ਦੀ ਰਸਦ ਲੈ ਕੇ ਜਾਂਦੀ ਸ਼ਰਧਾਲੂਆਂ ਦੀ ਟਰਾਲੀ ਪਲਟੀ, ਤਿੰਨ ਘਰਾਂ ਵਿਚ ਵਿਛੇ ਸਥਰ, ਕਈ ਜ਼ਖ਼ਮੀ


ਵੀਓਪੀ ਬਿਊਰੋ, ਲੁਧਿਆਣਾ-ਸੂਬੇ ਵਿਚ ਬੀਤੇ ਕਈ ਦਿਨਾਂ ਤੋਂ ਦਰਦਨਾਕ ਹਾਦਸੇ ਵਾਪਰ ਰਹੇ ਹਨ। ਇਨ੍ਹਾਂ ਹਾਦਸਿਆਂ ਵਿਚ ਕਈ ਕੀਮਤੀ ਜ਼ਿੰਦਗੀਆਂ ਮੌਤ ਦੇ ਮੂੰਹ ਵਿਚ ਜਾ ਰਹੀਆਂ ਹਨ। ਹੁਣ ਇਕ ਹੋਰ ਦਿਲ ਕੰਬਾਊ ਹਾਦਸਾ ਵਾਪਰਿਆ, ਜਿਸ ਵਿਚ ਤਿੰਨ ਜਣਿਆਂ ਦੀ ਮੌਤ ਹੋ ਗਈ, ਜਦਕਿ ਕਈ ਜਣੇ ਜ਼ਖਮੀ ਹੋ ਗਏ ਹਨ।
ਜਾਣਕਾਰੀ ਦਿੰਦਿਆਂ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਕੇਵਲ ਸਿੰਘ ਚਾਕਰ ਨੇ ਦੱਸਿਆ ਕਿ ਪਿੰਡ ਬੋਦਲ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਸੰਗਤ ਵੱਲੋਂ ਹਰ ਸਾਲ ਵਿਸਾਖੀ ਮੌਕੇ ਲੰਗਰ ਲਗਾਇਆ ਜਾਂਦਾ ਹੈ। ਜੋ ਕਿ ਇਸ ਵਾਰ ਵੀ ਲੰਗਰ ਲਈ ਰਸਦ ਲੈ ਕੇ ਆ ਰਹੇ ਸਨ। ਸਵੇਰੇ ਕਰੀਬ 5.30 ਵਜੇ ਪਿੰਡ ਗੜ੍ਹੀ ਮਾਨਸੋਵਾਲ ਤੋਂ ਖੁਰਾਲਗੜ੍ਹ ਸਾਹਿਬ ਤੋਂ ਉਤਰਨ ਵੇਲੇ ਅਚਾਨਕ ਟਰਾਲੀ ਪਲਟ ਗਈ। ਜਿਸ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ।

ਮ੍ਰਿਤਕਾਂ ਵਿੱਚ ਟਰੈਕਟਰ ਚਾਲਕ ਜੱਸੀ (27) ਪੁੱਤਰ ਗੁਰਚਰਨ ਸਿੰਘ,ਸਾਧਾ ਬਾਬਾ (65) ਪੁੱਤਰ ਅਤੇ ਹੈਰੀ (15 ) ਪੁੱਤਰ ਦਰਸ਼ਨ ਸਿੰਘ ਸਾਰੇ ਵਾਸੀ ਬੋਦਲ ਸ਼ਾਮਲ ਹਨ। ਟਰਾਲੀ ਵਿਚ ਕੁੱਲ 13 ਵਿਅਕਤੀ ਸਵਾਰ ਸਨ ਜਿਨ੍ਹਾਂ ਵਿੱਚੋਂ ਕੁਝ ਦੇ ਮਾਮੂਲੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਲਾਗਲੇ ਪਿੰਡ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਵਿੱਚ ਸੁੱਖਦੀਪ (32) ਅਵਤਾਰ ਸਿੰਘ (18 ),ਅਰਸ਼ (16),ਪਵਨਪ੍ਰੀਤ(18),, ਜੋਬਨਪ੍ਰੀਤ (16 ),ਸੰਦੀਪ ਸਿੰਘ (35) ,ਵਿਜੈ (26) ਲਵਪ੍ਰੀਤ ਸਿੰਘ (22),ਗੁਰਸੇਵਕ ਸਿੰਘ (18), ਜੀਤੀ(32) ਸ਼ਾਮਲ ਹਨ। ਜ਼ਖਮੀਆਂ ਦਾ ਇਲਾਜ ਜਾਰੀ ਹੈ। ਉਧਰ, ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!