ਇਕ ਈਮੇਲ ਨੇ ਦਿੱਲੀ ਦੇ ਸਕੂਲ ਵਿਚ ਮਚਾਈ ਹਫੜਾ ਦਫੜੀ, ਪ੍ਰਬੰਧਕਾਂ ਨੇ ਸਕੂਲ ਕਰਵਾਇਆ ਖਾਲੀ, ਵੱਡੀ ਗਿਣਤੀ ਪੁਲਿਸ ਮੁਲਾਜ਼ਮ ਪੁੱਜੇ, ਵੇਖੋ ਵੀਡੀਓ

ਇਕ ਈਮੇਲ ਨੇ ਦਿੱਲੀ ਦੇ ਸਕੂਲ ਵਿਚ ਮਚਾਈ ਹਫੜਾ ਦਫੜੀ, ਪ੍ਰਬੰਧਕਾਂ ਨੇ ਸਕੂਲ ਕਰਵਾਇਆ ਖਾਲੀ, ਵੱਡੀ ਗਿਣਤੀ ਪੁਲਿਸ ਮੁਲਾਜ਼ਮ ਪੁੱਜੇ, ਵੇਖੋ ਵੀਡੀਓ


ਵੀਓਪੀ ਬਿਊਰੋ, ਦਿੱਲੀ- ਦਿੱਲੀ ਸਥਿਤ ਇਕ ਸਕੂਲ ਦੇ ਈਮੇਲ ਅਡਰੈਸ ਉਤੇ ਇਕ ਅਜਿਹੀ ਈਮੇਲ ਆਈ ਕਿ ਸਕੂਲ ਵਿਚ ਹਫੜਾ ਦਫੜੀ ਮਚ ਗਈ। ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਜਮਾਤਾਂ ਵਿਚੋਂ ਬਾਹਰ ਕੱਢ ਕੇ ਸਕੂਲ ਨੂੰ ਖਾਲੀ ਕਰਵਾ ਲਿਆ ਤੇ ਪੁਲਿਸ ਨੂੰ ਸੂਚਨਾ ਦਿੱਤੀ।


ਜਾਣਕਾਰੀ ਅਨੁਸਾਰ ਦਿੱਲੀ ਦੇ ਸਾਦਿਕ ਨਗਰ ਸਥਿਤ ਭਾਰਤੀ ਸਕੂਲ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਦਿੱਲੀ ਪੁਲਿਸ ਮੁਤਾਬਕ ਸਕੂਲ ਨੂੰ ਸਾਵਧਾਨੀ ਦੇ ਤੌਰ ‘ਤੇ ਖਾਲੀ ਕਰਵਾ ਲਿਆ ਗਿਆ ਹੈ। ਬੰਬ ਡਿਟੈਕਸ਼ਨ ਅਤੇ ਡਿਸਪੋਜ਼ਲ ਸਕੁਐਡ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉੱਥੇ ਹੀ ਬੰਬ ਨਿਰੋਧਕ ਦਸਤਾ ਵੀ ਸਕੂਲ ਦੇ ਅੰਦਰ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਸਥਾਨਕ ਪੁਲਿਸ ਵੀ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦੀ ਸਾਈਬਰ ਟੀਮ ਈਮੇਲ ਨਾਲ ਜੁੜੀ ਜਾਣਕਾਰੀ ਇਕੱਠੀ ਕਰਨ ਲਈ ਜਾਂਚ ਵਿੱਚ ਲੱਗੀ ਹੋਈ ਹੈ।


ਸਕੂਲ ਨੂੰ ਅੱਜ ਸਵੇਰੇ 10.49 ਵਜੇ ਬੰਬ ਦੀ ਧਮਕੀ ਵਾਲੀ ਈਮੇਲ ਮਿਲੀ। ਸੂਚਨਾ ਤੋਂ ਬਾਅਦ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ ਤੇ ਬੰਬ ਨਿਰੋਧਕ ਦਸਤੇ ਵੱਲੋਂ ਸਕੂਲ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸਕੂਲ ਦੇ ਇਕ ਅਧਿਆਪਕ ਨੇ ਦੱਸਿਆ ਕਿ ਇਸ ਹਰਕਤ ਪਿੱਛੇ ਕੁਝ ਸ਼ਰਾਰਤੀ ਬੱਚਿਆਂ ਦਾ ਹੱਥ ਹੋ ਸਕਦਾ ਹੈ। ਫਿਲਹਾਲ ਪੁਲਿਸ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ।

 

error: Content is protected !!