ਖੁਦ ਨੂੰ ‘ਦੇਸ਼ ਭਗਤ’ ਦੱਸਣ ਵਾਲੇ ਲਾਰੈਂਸ ਬਿਸ਼ਨੋਈ ਦੀ ਗੈਂਗ ਦੇ ਪਾਕਿਸਤਾਨ ਦੇ ਨਸ਼ਾ ਤਸਕਰਾਂ ਨਾਲ ਸਬੰਧ, 3 ਮੈਂਬਰ 12 ਕਿਲੋ ਹੈਰੋਇਨ ਸਮੇਤ ਚੜ੍ਹੇ ਪੁਲਿਸ ਹੱਥੇ

ਖੁਦ ਨੂੰ ‘ਦੇਸ਼ ਭਗਤ’ ਦੱਸਣ ਵਾਲੇ ਲਾਰੈਂਸ ਬਿਸ਼ਨੋਈ ਦੀ ਗੈਂਗ ਦੇ ਪਾਕਿਸਤਾਨ ਦੇ ਨਸ਼ਾ ਤਸਕਰਾਂ ਨਾਲ ਸਬੰਧ, 3 ਮੈਂਬਰ 12 ਕਿਲੋ ਹੈਰੋਇਨ ਸਮੇਤ ਚੜ੍ਹੇ ਪੁਲਿਸ ਹੱਥੇ

ਵੀਓਪੀ ਬਿਊਰੋ, ਨੈਸ਼ਨਲ : ਲਾਰੈਂਸ ਬਿਸ਼ਨੋਈ ਗੈਂਗ ਦੇ ਤਿੰਨ ਮੈਂਬਰਾਂ ਨੂੰ ਪੁਲਿਸ ਨੇ 12 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ 2 ਬਾਈਕਾਂ ਵੀ ਬਰਾਮਦ ਕੀਤੀਆਂ ਗਈਆਂ ਹਨ।ਰਾਜਸਥਾਨ ਪੁਲਿਸ ਨੇ ਇੱਕ ਪੰਜਾਬੀ ਸਮੇਤ ਲਾਰੈਂਸ ਗੈਂਗ ਦੇ 3 ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈਸ ਜਦੋਂਕਿ ਇੱਕ ਮੁਲਜ਼ਮ ਫਰਾਰ ਹੈ। ਫੜੀ ਗਈ ਹੈਰੋਇਨ ਦੀ ਕੀਮਤ ਕਰੋੜਾਂ ਵਿਚ ਦੱਸੀ ਜਾ ਰਹੀ ਹੈ। ਫੇਸਬੁੱਕ ਜ਼ਰੀਏ ਪਾਈਆਂ ਜਾਂਦੀਆਂ ਪੋਸਟਾਂ ਵਿਚ ਖੁਦ ਨੂੰ ਦੇਸ਼ ਭਗਤ ਦੱਸਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇਸ਼ ਵਿਚ ਹੈਰੋਇਨ ਸਮੱਗਲਿੰਗ ਕਰਵਾ ਰਿਹਾ ਹੈ। ਇਸ ਅਖੌਤੀ ਦੇਸ਼ ਭਗਤ ਦੀ ਗੈਂਗ ਦੇ ਸਬੰਧ ਪਾਕਿਸਤਾਨ ਮੌਜੂਦ ਨਸ਼ਾ ਤਸਕਰਾਂ ਨਾਲ ਹਨ।


ਸ੍ਰੀਗੰਗਾਨਗਰ ਦੇ ਸੀਨੀਅਰ ਪੁਲਿਸ ਕਪਤਾਨ ਪੈਰਿਸ ਦੇਸ਼ਮੁੱਖ ਨੇ ਦੱਸਿਆ ਕਿ ਬੀਐਸਐਫ (34ਵੀਂ ਬਟਾਲੀਅਨ) ਪੋਸਟ 41 ਪੀਐਸ ਨੂੰ ਥਾਣਾ ਸਮੇਜਾਕੋਠੀ ਵਿਖੇ ਹੈਰੋਇਨ ਸਮੱਗਲਰਾਂ ਬਾਰੇ ਸੂਚਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁਲਿਸ ਅਤੇ ਬੀਐਸਐਫ ਜਵਾਨਾਂ, ਸੀਆਈਡੀ ਅਤੇ ਜ਼ਿਲ੍ਹਾ ਵਿਸ਼ੇਸ਼ ਟੀਮ ਵੱਲੋਂ ਸਾਂਝੀ ਨਾਕਾਬੰਦੀ ਕੀਤੀ ਗਈ ਅਤੇ ਤੜਕੇ 3.30 ਵਜੇ ਦੇ ਕਰੀਬ 2 ਮੋਟਰਸਾਈਕਲਾਂ ‘ਤੇ ਸਵਾਰ 4 ਸ਼ੱਕੀ ਵਿਅਕਤੀਆਂ ਨੂੰ ਰੋਕਿਆ ਗਿਆ। ਜਿਸ ‘ਤੇ ਸੁਰਿੰਦਰ ਉਰਫ਼ ਸੋਨੂੰ, ਕੁਲਦੀਪ ਸਿੰਘ ਉਰਫ਼ ਸੰਦੀਪ ਉਰਫ਼ ਪਹਿਲਵਾਨ (ਅਜਨਾਲਾ) ਅਤੇ ਪੁਨੀਤ ਕਾਜਲਾ ਨੂੰ ਪੁਲਿਸ ਸਟਾਫ਼ ਅਤੇ ਡੌਗ ਸਕੁਐਡ ਬੀ.ਐੱਸ.ਐੱਫ (ਟਰੈਕਰ ਡੌਗ) ਦੀ ਮਦਦ ਨਾਲ ਕਾਬੂ ਕਰ ਲਿਆ ਗਿਆ।


ਫੜੇ ਗਏ ਮੁਲਜ਼ਮਾਂ ਕੋਲੋਂ 12 ਕਿਲੋ ਹੈਰੋਇਨ ਤੋਂ ਇਲਾਵਾ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਹੁਣ ਤੱਕ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਉਕਤ ਨਸ਼ਾ ਤਸਕਰੀ ਰੈਕੇਟ ਨੂੰ ਸੁਨੀਲ ਯਾਦਵ ਉਰਫ ਗੋਲੂ ਚਲਾ ਰਿਹਾ ਹੈ, ਜੋ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਖਾਸਮ ਖਾਸ ਹੈ। ਸੁਨੀਲ ਯਾਦਵ ਉਰਫ ਗੋਲੂ ਨੇ ਅੰਕਿਤ ਭਾਦੂ ਨਾਲ ਮਿਲ ਕੇ ਸਾਲ 2017 ‘ਚ ਪੰਕਜ ਸੋਨੀ ਦਾ ਕਤਲ ਕਰ ਦਿੱਤਾ ਸੀ। ਲਾਰੈਂਸ ਬਿਸ਼ਨੋਈ ਦੇ ਗੁੰਡੇ ਪਾਕਿਸਤਾਨੀ ਸਮੱਗਲਰਾਂ ਨਾਲ ਮਿਲ ਕੇ ਨਸ਼ਿਆਂ ਦੀ ਤਸਕਰੀ ਕਰਦੇ ਹਨ। ਹੁਣ ਇਸ ਸਬੰਧੀ ਲਾਰੇਂਸ ਬਿਸ਼ਨੋਈ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।

error: Content is protected !!