Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
April
18
ਗਰਮੀ ਨੇ ਲਈਆਂ 13 ਜਾਨਾਂ; ਪ੍ਰੋਗਰਾਮ ਵਿਚ ਨਹੀਂ ਸੀ ਛਾਂ ਦਾ ਪ੍ਰਬੰਧ, 38 ਡਿਗਰੀ ਤਾਪਮਾਨ ਦੌਰਾਨ ਧੁੱਪ ਵਿਚ ਲੱਖਾਂ ਦਾ ਇਕੱਠ, ਸਰਕਾਰ ਉਤੇ ਉਠਣ ਲੱਗੇ ਸਵਾਲ
Latest News
National
ਗਰਮੀ ਨੇ ਲਈਆਂ 13 ਜਾਨਾਂ; ਪ੍ਰੋਗਰਾਮ ਵਿਚ ਨਹੀਂ ਸੀ ਛਾਂ ਦਾ ਪ੍ਰਬੰਧ, 38 ਡਿਗਰੀ ਤਾਪਮਾਨ ਦੌਰਾਨ ਧੁੱਪ ਵਿਚ ਲੱਖਾਂ ਦਾ ਇਕੱਠ, ਸਰਕਾਰ ਉਤੇ ਉਠਣ ਲੱਗੇ ਸਵਾਲ
April 18, 2023
Voice of Punjab
ਗਰਮੀ ਨੇ ਲਈਆਂ 13 ਜਾਨਾਂ; ਪ੍ਰੋਗਰਾਮ ਵਿਚ ਨਹੀਂ ਸੀ ਛਾਂ ਦਾ ਪ੍ਰਬੰਧ, 38 ਡਿਗਰੀ ਤਾਪਮਾਨ ਦੌਰਾਨ ਧੁੱਪ ਵਿਚ ਲੱਖਾਂ ਦਾ ਇਕੱਠ, ਸਰਕਾਰ ਉਤੇ ਉਠਣ ਲੱਗੇ ਸਵਾਲ
ਵੀਓਪੀ ਬਿਊਰੋ, ਮੁੰਬਈ : ਅਪ੍ਰੈਲ ਮਹੀਨੇ ਵਿਚ ਹੀ ਗਰਮੀ ਇੰਨੀ ਵੱਧ ਗਈ ਹੈ ਕਿ ਲੋਕਾਂ ਦੀ ਜਾਨ ਵੀ ਜਾ ਰਹੀ ਹੈ। ਮਹਾਰਾਸ਼ਟਰ ਦੇ ਨਵੀਂ ਮੁੰਬਈ ‘ਚ ਐਤਵਾਰ ਨੂੰ ਮਹਾਰਾਸ਼ਟਰ ਭੂਸ਼ਣ ਸਮਾਗਮ ਦੌਰਾਨ ਹੀਟ ਸਟ੍ਰੋਕ ਕਾਰਨ 13 ਲੋਕਾਂ ਦੀ ਮੌਤ ਹੋ ਗਈ। ਹਸਪਤਾਲ ‘ਚ 18 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਮਰਨ ਵਾਲਿਆਂ ‘ਚ 8 ਔਰਤਾਂ ਹਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਬਜ਼ੁਰਗ ਹਨ। ਇਹ ਪ੍ਰੋਗਰਾਮ ਨਵੀਂ ਮੁੰਬਈ ਦੇ ਖਾਰਘਰ ‘ਚ 150 ਏਕੜ ਦੇ ਵਿਸ਼ਾਲ ਮੈਦਾਨ ‘ਚ ਸਵੇਰੇ 11.30 ਵਜੇ ਤੋਂ ਦੁਪਹਿਰ 1 ਵਜੇ ਤਕ ਆਯੋਜਿਤ ਕੀਤਾ ਗਿਆ। ਇਸ ਦੌਰਾਨ ਦਿਨ ਦਾ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਰਿਹਾ।ਇਸ ਸਮਾਗਮ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਮਾਜ ਸੇਵਕ ਦੱਤਾਤ੍ਰੇਯ ਨਰਾਇਣ ਨੂੰ ਇਹ ਪੁਰਸਕਾਰ ਦਿੱਤਾ।
ਇਸ ਸਮਾਗਮ ਵਿੱਚ 7 ਲੱਖ ਸਮਰਥਕਾਂ ਨੇ ਸ਼ਿਰਕਤ ਕੀਤੀ। ਸਾਰੇ ਲੋਕਾਂ ਦੇ ਪ੍ਰੋਗਰਾਮ ਦੇਖਣ ਅਤੇ ਸੁਣਨ ਲਈ ਗਰਾਊਂਡ ਵਿੱਚ ਆਡੀਓ ਅਤੇ ਵੀਡੀਓ ਦੀ ਸਹੂਲਤ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ ਪਰ ਲੋਕਾਂ ਦੇ ਬੈਠਣ ਲਈ ਕੀਤੇ ਗਏ ਪ੍ਰਬੰਧਾਂ ਉਪਰ ਕੋਈ ਛਾਂ ਨਹੀਂ ਰੱਖੀ ਗਈ। ਇਸ ਮੌਕੇ ਧੁੱਪ ਅਤੇ ਗਰਮੀ ਨੇ ਕਈ ਲੋਕਾਂ ਦੀ ਸਿਹਤ ਖਰਾਬ ਕਰ ਦਿੱਤੀ।ਇਸ ਪ੍ਰੋਗਰਾਮ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਪ੍ਰੋਗਰਾਮ ਸਵੇਰੇ 10.30 ਵਜੇ ਖਤਮ ਹੋਣਾ ਸੀ ਪਰ ਦੁਪਹਿਰ 1 ਵਜੇ ਤੱਕ ਚੱਲਿਆ। ਇਸ ਤੋਂ ਬਾਅਦ ਭੀੜ ‘ਚ ਮੌਜੂਦ ਲੋਕਾਂ ਨੂੰ ਬਾਹਰ ਕੱਢਣ ‘ਚ ਸਮਾਂ ਲੱਗਾ। ਡੀਹਾਈਡ੍ਰੇਸ਼ਨ ਕਾਰਨ ਕਈ ਲੋਕਾਂ ਨੂੰ ਚੱਕਰ ਆਉਣੇ ਸ਼ੁਰੂ ਹੋ ਗਏ ਅਤੇ ਉਨ੍ਹਾਂ ਦੀ ਸਿਹਤ ਵਿਗੜ ਗਈ।
ਮੁੱਖ ਮੰਤਰੀ ਏਕਨਾਥ ਸ਼ਿੰਦੇ ਗਰਮੀ ਕਾਰਨ ਹਸਪਤਾਲ ‘ਚ ਦਾਖਲ ਲੋਕਾਂ ਨੂੰ ਮਿਲਣ ਗਏ। ਹਸਪਤਾਲ ਤੋਂ ਬਾਹਰ ਆਉਣ ‘ਤੇ ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਇਸ ਘਟਨਾ ‘ਚ 7-8 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 50 ਲੋਕ ਹੀਟ ਸਟ੍ਰੋਕ ਕਾਰਨ ਹਸਪਤਾਲ ‘ਚ ਦਾਖਲ ਹਨ। ਇਨ੍ਹਾਂ ਵਿੱਚੋਂ 24 ਲੋਕਾਂ ਦਾ ਇਲਾਜ ਚੱਲ ਰਿਹਾ ਹੈ, ਬਾਕੀਆਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਇਸ ਘਟਨਾ ਨੂੰ ਮੰਦਭਾਗਾ ਦੱਸਿਆ ਅਤੇ ਮ੍ਰਿਤਕ ਦੇ ਪਰਿਵਾਰ ਨੂੰ 5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਸਰਕਾਰ ਲੋਕਾਂ ਦੀ ਸਾਰ ਲੈ ਰਹੀ ਹੈ।
Post navigation
ਮਾਂ ਦੇ ਪਵਿੱਤਰ ਰਿਸ਼ਤੇ ਨੂੰ ਲਾਇਆ ਕਲੰਕ, ਨਸ਼ੇੜੀ ਪੁੱਤ ਨੇ ਕੀਤੀਆਂ ਸਾਰੀਆਂ ਹੱਦਾਂ ਪਾਰ, ਰਾਤ ਦੋ ਵਜੇ ਕੀਤਾ ਕਾਰਾ…
ਤਰਨਤਾਰਨ ਵਿਚ ਖੌਫਨਾਕ ਹਾਦਸਾ, ਬੇਕਾਬੂ ਕਾਰ ਸੜਕ ਤੋਂ ਉਤਰੀ, ਦਰੱਖਤ ਵਿਚ ਵੱਜਣ ਕਾਰਨ ਉਡੇ ਪਰਖੱਚੇ, ਤਿੰਨ ਨੌਜਵਾਨਾਂ ਦੀ ਮੌਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us