ਤਰਨਤਾਰਨ ਵਿਚ ਖੌਫਨਾਕ ਹਾਦਸਾ, ਬੇਕਾਬੂ ਕਾਰ ਸੜਕ ਤੋਂ ਉਤਰੀ, ਦਰੱਖਤ ਵਿਚ ਵੱਜਣ  ਕਾਰਨ ਉਡੇ ਪਰਖੱਚੇ, ਤਿੰਨ ਨੌਜਵਾਨਾਂ ਦੀ ਮੌਤ

ਤਰਨਤਾਰਨ ਵਿਚ ਖੌਫਨਾਕ ਹਾਦਸਾ, ਬੇਕਾਬੂ ਕਾਰ ਸੜਕ ਤੋਂ ਉਤਰੀ, ਦਰੱਖਤ ਵਿਚ ਵੱਜਣ  ਕਾਰਨ ਉਡੇ ਪਰਖੱਚੇ, ਤਿੰਨ ਨੌਜਵਾਨਾਂ ਦੀ ਮੌਤ


ਵੀਓਪੀ ਬਿਊਰੋ, ਤਰਨਤਾਰਨ-ਪੰਜਾਬ ਵਿਚ ਇਕ ਹੋਰ ਦਰਦਨਾਕ ਹਾਦਸਾ ਵਾਪਰਿਆ ਹੈ। ਤਰਨਤਾਰਨ ‘ਚ ਬੇਕਾਬੂ ਹੋਈ ਕਾਰਨ ਸੜਕ ਤੋਂ ਹੇਠਾਂ ਉਤਰ ਕੇ ਦਰੱਖਤ ਵਿਚ ਜਾ ਵੱਜੀ। ਹਾਦਸੇ ਵਿਚ 3 ਨੌਜਵਾਨਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਕਾਰ ਉਤੇ ਪਿੰਡ ਸਰਹਾਲੀ ਤੋਂ ਚੋਲਾ ਸਾਹਿਬ ਵੱਲ ਜਾ ਰਹੇ ਸਨ।

ਇਸ ਦੌਰਾਨ ਪਿੰਡ ਬਾਲਿਆਵਾਲੇ ਨੇੜੇ ਕਾਰ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਜਾ ਡਿੱਗੀ ਅਤੇ ਬਾਅਦ ਵਿੱਚ ਨੇੜੇ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਕਾਰ ਵਿਚ ਸਵਾਰ ਤਿੰਨੋਂ ਨੌਜਵਾਨਾਂ ਦੀ ਮੌਤ ਹੋ ਗਈ। ਦੋ ਮ੍ਰਿਤਕ ਨੌਜਵਾਨ ਚੋਲਾ ਸਾਹਿਬ ਅਤੇ ਇੱਕ ਨੌਜਵਾਨ ਪਿੰਡ ਰੱਤੋਕੇ ਦਾ ਰਹਿਣ ਵਾਲਾ ਸੀ।ਦੱਸਦੇਈਏ ਕਿ ਬੀਤੇ ਦੋ ਮਹੀਨਿਆਂ ਤੋਂ ਸੂਬੇ ਵਿਚ ਇਕ ਨਹੀਂ ਦੋ ਨਹੀਂ ਦਰਜਨਾਂ ਹਾਦਸੇ ਵਾਪਰੇ ਜਿਨ੍ਹਾਂ ਵਿਚ ਕਈ ਕੀਮਤੀ ਜਾਨਾਂ ਮੌਤ ਦੇ ਮੂੰਹ ਵਿਚ ਚਲੀਆਂ ਗਈਆਂ।

error: Content is protected !!