ਸ੍ਰੀ ਹਰਿਮੰਦਰ ਸਾਹਿਬ ਸੇਵਾਦਾਰ ਵਿਵਾਦ ਮਾਮਲੇ ਵਿਚ ਲੜਕੀ ਨੇ ਮੰਗੀ ਮਾਫ਼ੀ, ਪਿਤਾ ਬੋਲੇ- ਸਾਡੇ ਹੰਕਾਰ ਨੂੰ ਤੋੜਨ ਲਈ ਪਰਮਾਤਮਾ ਦੀ ਇਹੀ ਮਰਜ਼ੀ ਸੀ

ਸ੍ਰੀ ਹਰਿਮੰਦਰ ਸਾਹਿਬ ਸੇਵਾਦਾਰ ਵਿਵਾਦ ਮਾਮਲੇ ਵਿਚ ਲੜਕੀ ਨੇ ਮੰਗੀ ਮਾਫ਼ੀ, ਪਿਤਾ ਬੋਲੇ- ਸਾਡੇ ਹੰਕਾਰ ਨੂੰ ਤੋੜਨ ਲਈ ਪਰਮਾਤਮਾ ਦੀ ਇਹੀ ਮਰਜ਼ੀ ਸੀ

ਵੀਓਪੀ ਬਿਊਰੋ, ਅੰਮ੍ਰਿਤਸਰ : ਲੜਕੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾਖਲ ਨਾ ਹੋਣ ਦੇ ਵਿਵਾਦ ਨੂੰ ਲੈ ਕੇ ਲੜਕੀ ਨੇ ਮਾਫੀ ਮੰਗੀ ਹੈ। ਉਸ ਨੇ ਆਪਣਾ ਪੱਖ ਰੱਖ ਕੇ ਮਾਫ਼ੀ ਮੰਗੀ ਹੈ। ਲੜਕੀ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਜਾਣ ਤੋਂ ਰੋਕਣ ‘ਤੇ ਹੋਏ ਵਿਵਾਦ ਦੀ ਵੀਡੀਓ ਉਸ ਨੇ ਆਪਣੇ ਦੋਸਤਾਂ ਵਾਲੇ ਗਰੁੱਪ ਵਿਚ ਪਾਈ ਸੀ ਤਾਂ ਜੋ ਵੀਡੀਓ ਸੇਵਾਦਾਰਾਂ ਵਲੋਂ ਡਿਲੀਟ ਨਾ ਕਰਵਾ ਦਿੱਤੀ ਜਾਵੇ। ਉਸ ਨੂੰ ਨਹੀਂ ਪਤਾ ਕਿ ਸੋਸ਼ਲ ਮੀਡੀਆ ‘ਤੇ ਵੀਡੀਓ ਕਿਸ ਨੇ ਪਾਈ। ਉਸ ਨੇ ਕਿਹਾ ਕਿ ਪਹਿਲਾਂ ਸੇਵਾਦਾਰ ਨੇ ਉਸ ਨੂੰ ਪਹਿਰਾਵਾ ਠੀਕ ਕਰਨ ਲਈ ਕਿਹਾ ਸੀ, ਜਿਸ ਤੋਂ ਬਾਅਦ ਚਿਹਰੇ ‘ਤੇ ਤਿਰੰਗਾ ਬਣੇ ਹੋਣ ‘ਤੇ ਸੇਵਾਦਾਰ ਨੇ ਇਤਰਾਜ਼ ਕੀਤਾ ਤਾਂ ਉਸ ਨੂੰ ਗੁੱਸਾ ਆ ਗਿਆ।


ਲੜਕੀ ਨੇ ਕਿਹਾ ਕਿ ਇਸ ਸਾਰੀ ਘਟਨਾ ਲਈ ਉਹ ਸ਼ਰਮਿੰਦਾ ਹੈ ਤੇ ਆਪਣੀ ਗਲਤੀ ਲਈ ਮਾਫੀ ਮੰਗਦੀ ਹੈ। ਲੜਕੀ ਦੇ ਪਿਤਾ ਨੇ ਕਿਹਾ ਕਿ ਦਰਸ਼ਨ ਕਰਨ ਸਮੇਂ ਜਾਣ ਤੋਂ ਰੋਕਣਾ ਇਹ ਪਰਮਾਤਮਾ ਦੀ ਮਰਜ਼ੀ ਹੋਵੇਗੀ। ਸਾਡੇ ਹੰਕਾਰ ਨੂੰ ਤੋੜਣਾ ਸੀ ਤਾਂ ਹੀ ਸੇਵਾਦਾਰ ਰਾਹੀਂ ਰੋਕਿਆ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾਣਗੇ ਅਤੇ ਹੋਈ ਗਲਤੀ ਲਈ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਦਾਸ ਕਰ ਕੇ ਮਾਫ਼ੀ ਵੀ ਮੰਗਣਗੇ।

error: Content is protected !!