ਕਰਨ ਔਜਲਾ ਤੇ ਸ਼ੈਰੀ ਮਾਨ ਦੀ ਬਿਸ਼ਨੋਈ ਨਾਲ ਵਾਇਰਲ ਵੀਡੀਓ ਉਤੇ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ, ਕਿਹਾ-ਮੈਨੂੰ ਸਾਰੇ ਰਲੇ ਮਿਲੇ ਲੱਗਦੇ

ਕਰਨ ਔਜਲਾ ਤੇ ਸ਼ੈਰੀ ਮਾਨ ਦੀ ਬਿਸ਼ਨੋਈ ਨਾਲ ਵਾਇਰਲ ਵੀਡੀਓ ਉਤੇ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ, ਕਿਹਾ-ਸਾਰੇ ਰਲੇ ਮਿਲੇ ਲੱਗਦੇ

ਵੀਓਪੀ ਬਿਊਰੋ, ਚੰਡੀਗੜ੍ਹ-ਪੰਜਾਬੀ ਗਾਇਕ ਕਰਨ ਔਜਲਾ ਤੇ ਸ਼ੈਰੀ ਮਾਨ ਦੀਆਂ ਸਿੱਧੂ ਮੂਸੇਵਾਲਾ ਦੇ ਕਥਿਤ ਕਾਤਲ ਅਨਮੋਲ ਬਿਸ਼ਨੋਈ ਨਾਲ ਵਾਇਰਲ ਹੋ ਰਹੀਆਂ ਵੀਡੀਓਜ਼ ਦਾ ਵਿਵਾਦ ਕਾਫੀ ਭਖ ਗਿਆ ਹੈ। ਇਹ ਦੋਵੇਂ ਕਲਾਕਾਰ ਇਕ ਵਿਆਹ ਦੀ ਰਿਸੈਪਸ਼ਨ ਵਿਚ ਪਰਫਾਰਮ ਕਰਨ ਗਏ, ਜਿਥੇ ਇਨ੍ਹਾਂ ਨਾਲ ਅਨਮੋਲ ਬਿਸ਼ਨੋਈ ਖੜਾ ਦਿਖਾਈ ਦੇ ਰਿਹਾ ਹੈ।


ਹਾਲਾਂਕਿ ਇਸ ਬਾਰੇ ਕਰਨ ਔਜਲਾ ਤੇ ਸ਼ੈਰੀ ਮਾਨ ਨੇ ਸਪੱਸ਼ਟੀਕਰਨ ਵੀ ਦਿੱਤਾ ਹੈ ਕਿ ਉਨ੍ਹਾਂ ਨੂੰ ਨਹੀਂ ਸੀ ਪਤਾ ਉਥੇ ਕੌਣ-ਕੌਣ ਹੈ। ਉਹ ਸਿਰਫ ਆਪਣੇ ਇਕ ਦੋਸਤ ਦੇ ਸੱਦਣ ਉਤੇ ਉਥੇ ਪਰਫਾਰਮ ਕਰਨ ਗਏ।
ਗਾਇਕਾਂ ਦੇ ਇਸ ਬਿਆਨ ਮਗਰੋਂ ਇਕ ਨਿੱਜੀ ਚੈਨਲ ਨੂੰ ਦਿਤੀ ਪ੍ਰਤੀਕਿਰਿਆ ਵਿਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਾਰੇ ਰਲੇ-ਮਿਲੇ ਲਗਦੇ ਹਨ। ਇਕ ਗਾਇਕ ਨੇ ਜਿਥੇ ਪ੍ਰੋਗਰਾਮ ਕਰਨਾ ਹੁੰਦਾ ਹੈ, ਉਸ ਤੋਂ ਪਹਿਲਾਂ ਉਸ ਵਿਅਕਤੀ ਦੀ ਕੀ ਇਜ਼ਤ ਤੇ ਮਾਣ ਹੈ, ਇਹ ਸਭ ਪਤਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਰਨ ਔਜਲਾ ਦਾ ਆਪਣਾ ਪੱਖ ਹੋ ਸਕਦਾ ਹੈ ਪਰ ਉਹ ਇਸ ਗੱਲ ਨਾਲ ਸਹਿਮਤ ਨਹੀਂ ਹੁੰਦੇ ਕਿ ਕਲਾਕਾਰ ਨੂੰ ਕਿਸੇ ਗੱਲ ਦਾ ਪਤਾ ਨਹੀਂ ਹੁੰਦਾ।

error: Content is protected !!