ਕਰ ਲਓ ਗੱਲ! ਮੁਲਜ਼ਮਾਂ ਨੂੰ ਫੜਨ ਗਈ ਪੰਜਾਬ ਪੁਲਿਸ ਟੀਮ ਨੂੰ ਬਣਾਇਆ ਬੰਧਕ, ਫਿਰ ਇੰਝ ਨਿਬੜੀ ਗੱਲ…

ਕਰ ਲਓ ਗੱਲ! ਮੁਲਜ਼ਮਾਂ ਨੂੰ ਫੜਨ ਗਈ ਪੰਜਾਬ ਪੁਲਿਸ ਟੀਮ ਨੂੰ ਬਣਾਇਆ ਬੰਧਕ, ਫਿਰ ਇੰਝ ਨਿਬੜੀ ਗੱਲ…


ਵੀਓਪੀ ਬਿਊਰੋ, ਨੈਸ਼ਨਲ-ਜ਼ਮੀਨੀ ਵਿਵਾਦ ਵਿਚ ਮੁਲਜ਼ਮਾਂ ਨੂੰ ਫੜਨ ਹਰਿਆਣਾ ਦੇ ਚੀਕਾ ਸ਼ਹਿਰ ਵਿਚ ਗਈ ਪੰਜਾਬ ਪੁਲਿਸ ਦੀ ਟੀਮ ਨੂੰ ਮੁਲਜ਼ਮਾਂ ਤੇ ਉਨ੍ਹਾਂ ਦੇ ਹਮਾਇਤੀਆਂ ਨੇ ਬੰਧਕ ਬਣਾ ਲਿਆ। ਪੰਜਾਬ ਪੁਲਿਸ ਦਾ ਕਹਿਣਾ ਸੀ ਕਿ ਉਹ ਮੁਲਜ਼ਮਾਂ ਨੂੰ ਪਟਿਆਲਾ ਦੇ ਤ੍ਰਿਪੜੀ ਥਾਣੇ ਵਿਚ ਦਰਜ ਮਾਮਲੇ ਦੇ ਆਧਾਰ ਉਤੇ ਗ੍ਰਿਫ਼ਤਾਰ ਕਰਨ ਆਈ ਹੈ। ਪਰ ਮੁਲਜ਼ਮਾਂ ਨੇ ਦਲੀਲ ਦਿੱਤੀ ਕਿ ਪੰਜਾਬ ਪੁਲਿਸ ਸਥਾਨਕ ਪੁਲਿਸ ਤੋਂ ਬਿਨਾਂ ਗ੍ਰਿਫ਼ਤਾਰੀ ਦਾ ਯਤਨ ਕਰ ਰਹੀ ਸੀ ਜੋ ਗੈਰ ਕਾਨੂੰਨੀ ਹੈ।


ਮਾਮਲਾ ਵਿਗੜਦਾ ਵੇਖ ਪੰਜਾਬ ਪੁਲਿਸ ਨੇ ਸਥਾਨਕ ਪੁਲਿਸ ਕੋਲੋਂ ਮਦਦ ਮੰਗੀ ਤਾਂ ਚੀਕਾ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਛੁਡਵਾਇਆ ਤੇ ਦੋਵਾਂ ਧਿਰਾਂ ਵਿਚ ਸਮਝੌਤਾ ਕਰਵਾਇਆ। ਪੰਜਾਬ ਪੁਲਿਸ ਦੇ ਏਐਸਆਈ ਨੇ ਦਸਿਆ ਕਿ ਅਮਰੀਕ ਸਿੰਘ ਸਮੇਤ ਕੁਝ ਲੋਕਾਂ ਿਖ਼ਲਾਫ਼ ਤ੍ਰਿਪੜੀ ਥਾਣੇ ਵਿਚ ਇਕ ਜ਼ਮੀਨੀ ਝਗੜੇ ਦਾ ਕੇਸ ਦਰਜ ਹੈ, ਇਸ ਆਧਾਰ ਉਤੇ ਉਹ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਆਏ ਸਨ। ਉਨ੍ਹਾਂ ਚੀਕਾ ਥਾਣੇ ਵਿਚ ਸੂਚਨਾ ਦਿੱਤੀ ਸੀ ਪਰ ਪੁਲਿਸ ਰੁੱਝੀ ਹੋਣ ਕਾਰਨ ਕੋਈ ਨਾਲ ਨਹੀਂ ਗਿਆ।


ਸਥਾਨਕ ਪੁਲਿਸ ਦੇ ਆਉਣ ਤੋਂ ਬਾਅਦ ਪੰਚਾਇਤ ਪੱਧਰ ਉਤੇ ਫੈਸਲਾ ਹੋਇਆ ਕਿ ਮੁਲਜ਼ਮ ਮਾਮਲੇ ਦੀ ਜਾਂਚ ਵਿਚ 10 ਦਿਨਾਂ ਦੇ ਅੰਦਰ ਸ਼ਾਮਲ ਹੋਣਗੇ।

error: Content is protected !!