ਦੁਨੀਆ ਵਿਚ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਿਆ ਭਾਰਤ, ਚੀਨ ਨੂੰ ਛਡਿਆ ਪਿੱਛੇ

ਦੁਨੀਆ ਵਿਚ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਿਆ ਭਾਰਤ, ਚੀਨ ਨੂੰ ਛਡਿਆ ਪਿੱਛੇ


ਵੀਓਪੀ ਬਿਊਰੋ, ਇੰਟਰਨੈਸ਼ਨਲ-ਚੀਨ ਨੂੰ ਪਿੱਛੇ ਛੱਡ ਹੁਣ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਭਾਰਤ ਬਣ ਗਿਆ ਹੈ। ਸੰਯੁਕਤ ਰਾਸ਼ਟਰ ਆਬਾਦੀ ਫੰਡ ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਭਾਰਤ ਆਬਾਦੀ ਦੇ ਮਾਮਲੇ ਵਿਚ ਚੀਨ ਤੋਂ ਅੱਗੇ ਨਿਕਲ ਗਿਆ ਹੈ। ਦੋਵਾਂ ਦੇਸ਼ਾਂ ਦੀ ਆਬਾਦੀ ਵਿਚਕਾਰ ਲਗਪਗ 2.9 ਮਿਲੀਅਨ ਦਾ ਅੰਤਰ ਹੋਇਆ ਹੈ। ਇਸ ਦੇ ਨਾਲ ਹੀ ਅੰਕੜਿਆਂ ਅਨੁਸਾਰ ਭਾਰਤ ਦੀ ਆਬਾਦੀ 142 ਕਰੋੜ 86 ਲੱਖ ਹੈ। ਦੂਜੇ ਪਾਸੇ ਚੀਨ ਦੀ ਆਬਾਦੀ 142 ਕਰੋੜ 57 ਲੱਖ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਭਾਰਤ ਦੀ ਆਬਾਦੀ ਵਿੱਚ ਇੱਕ ਸਾਲ ਵਿੱਚ 1.56 ਫੀਸਦੀ ਦਾ ਵਾਧਾ ਹੋਇਆ ਹੈ। ਸੰਯੁਕਤ ਰਾਸ਼ਟਰ 1950 ਤੋਂ ਦੁਨੀਆ ਵਿੱਚ ਆਬਾਦੀ ਦੇ ਅੰਕੜੇ ਜਾਰੀ ਕਰ ਰਿਹਾ ਹੈ।

ਉਸ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਨੇ ਆਬਾਦੀ ਦੇ ਮਾਮਲੇ ਵਿੱਚ ਚੀਨ ਨੂੰ ਪਿੱਛੇ ਛੱਡਿਆ ਹੈ। ਪਿਛਲੇ ਸਾਲ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਪਿਛਲੇ 6 ਦਹਾਕਿਆਂ ਵਿੱਚ ਪਹਿਲੀ ਵਾਰ ਚੀਨ ਦੀ ਆਬਾਦੀ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।
ਨਵੇਂ ਅੰਕੜਿਆਂ ਅਨੁਸਾਰ ਚੀਨ ਵਿੱਚ ਜਨਮ ਦਰ ਵਿੱਚ ਵੀ ਕਮੀ ਆਈ ਹੈ, ਅਤੇ ਇਹ ਇਸ ਸਾਲ ਮਾਇਨਸ ਵਿੱਚ ਦਰਜ ਕੀਤੀ ਗਈ ਸੀ। ਚੀਨ ਵਿੱਚ ਔਸਤ ਜੀਵਨ ਸੰਭਾਵਨਾ ਭਾਰਤ ਨਾਲੋਂ ਬਿਹਤਰ ਹੈ। ਇੱਥੇ ਪੁਰਸ਼ਾਂ ਦੀ ਔਸਤ ਉਮਰ 76 ਸਾਲ ਅਤੇ ਔਰਤਾਂ ਦੀ ਔਸਤ ਉਮਰ 82 ਸਾਲ ਹੈ। ਜਦੋਂ ਕਿ ਭਾਰਤ ਵਿੱਚ ਮਰਦਾਂ ਦੀ ਔਸਤ ਉਮਰ 74 ਸਾਲ ਅਤੇ ਔਰਤਾਂ ਦੀ ਔਸਤ ਉਮਰ ਸਿਰਫ਼ 71 ਸਾਲ ਹੈ।

error: Content is protected !!