ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿਚੋਂ ਮਿਲਿਆ ਬੰਬ, ਹਫੜਾ ਦਫੜੀ ਮਚੀ

ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿਚੋਂ ਮਿਲਿਆ ਬੰਬ, ਹਫੜਾ ਦਫੜੀ ਮਚੀ


ਵੀਓਪੀ ਬਿਊਰੋ, ਤਰਨਤਾਰਨ- ਸ਼ੁੱਕਰਵਾਰ ਨੂੰ ਤਰਨਤਾਰਨ ਵਿਖੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿਚੋਂ ਬੰਬ ਮਿਲਿਆ। ਇਸ ਘਟਨਾ ਨਾਲ ਹਫੜਾ ਦਫੜੀ ਵਾਲਾ ਮਾਹੌਲ ਬਣ ਗਿਆ। ਇੱਥੇ ਕੁਲਫੀਆਂ ਦੀ ਰੇਹੜੀ ਲਾਉਣ ਵਾਲੇ ਨੇ ਸਫਾਈ ਕਰਦਿਆਂ ਬੰਬ ਵੇਖ ਕੇ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਨੂੰ ਸੂਚਿਤ ਕੀਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।


ਜਾਣਕਾਰੀ ਅਨੁਸਾਰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਕਾਰ ਪਾਰਕਿੰਗ ਵਿਚੋਂ ਸ਼ੁੱਕਰਵਾਰ ਨੂੰ ਪੁਰਾਣਾ ਹੈਂਡ ਗਰਨੇਡ ਮਿਲਿਆ ਹੈ। ਇਹ ਹੱਥ ਗੋਲਾ ਕੁਲਫੀਆਂ ਦੀ ਰੇਹੜੀ ਲਗਾਉਣ ਵਾਲੇ ਗੁਰਸ਼ਿੰਦਰ ਸਿੰਘ ਨਾਮਕ ਨੌਜਵਾਨ ਨੇ ਸਫਾਈ ਕਰਦੇ ਸਮੇਂ ਵੇਖਿਆ ਤੇ ਉਸ ਨੂੰ ਚੁੱਕ ਕੇ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਕੋਲ ਲੈ ਗਿਆ। ਹਾਲਾਂਕਿ ਬੰਬ ਦੀ ਗੰਭੀਰਤਾ ਨੂੰ ਵੇਖਦਿਆਂ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ। ਜਿਸ ਤੋਂ ਬਾਅਦ ਮੌਕੇ ’ਤੇ ਡੀਐੱਸਪੀ ਤਰਨਤਾਰਨ ਜਸਪਾਲ ਸਿੰਘ ਢਿੱਲੋਂ, ਐੱਸਐੱਚਓ ਥਾਣਾ ਸਿਟੀ ਇੰਸਪੈਕਟਰ ਹਰਪ੍ਰੀਤ ਸਿੰਘ ਤੋਂ ਇਲਾਵਾ ਬੰਬ ਡਿਸਪੋਜ਼ਲ ਸੁਕਵਾਇਡ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ। ਬੰਬ ਨਿਰੋਧਕ ਦਸਤੇ ਦੀ ਅਗਵਾਈ ਕਰ ਰਹੇ ਏਐੱਸਆਈ ਰਵਿੰਦਰ ਕੁਮਾਰ ਨੇ ਦੱਸਿਆ ਕਿ ਇਹ ਐੱਚਈ 36 ਹੱਥ ਗੋਲਾ ਹੈ। ਜਿਸ ਨੂੰ ਸੁਰੱਖਿਅਤ ਢੰਗ ਨਾਲ ਖਾਲ੍ਹੀ ਜਗ੍ਹਾ ’ਤੇ ਇਸ ਦਾ ਵਿਸਫੋਟ ਕਰਵਾਇਆ ਜਾ ਰਿਹਾ ਹੈ।

error: Content is protected !!