ਜਥੇਦਾਰ ਸਾਹਿਬ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਉਤੇ ਭੜਕੇ ਰਵਨੀਤ ਬਿੱਟੂ, ਕਿਹਾ-ਖਾਲਿਸਤਾਨੀ ਸਮਰਥਕਾਂ ਬਾਰੇ ਬੋਲਦੇ ਓ, ਸ਼ਹੀਦ ਹੋਏ ਫੌਜੀ ਵੀ ਪੰਜਾਬ ਦੇ ਨੇ, ਉਨ੍ਹਾਂ ਬਾਰੇ ਕਿਉਂ ਚੁੱਪ

ਜਥੇਦਾਰ ਸਾਹਿਬ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਉਤੇ ਭੜਕੇ ਰਵਨੀਤ ਬਿੱਟੂ, ਕਿਹਾ-ਖਾਲਿਸਤਾਨੀ ਸਮਰਥਕਾਂ ਬਾਰੇ ਬੋਲਦੇ ਓ, ਸ਼ਹੀਦ ਹੋਏ ਫੌਜੀ ਵੀ ਪੰਜਾਬ ਦੇ ਨੇ, ਉਨ੍ਹਾਂ ਬਾਰੇ ਕਿਉਂ ਚੁੱਪ


ਵੀਓਪੀ ਬਿਊਰੋ, ਲੁਧਿਆਣਾ-ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਉਤੇ ਸ਼ਬਦੀ ਹਮਲੇ ਬੋਲ ਦਿੱਤੇ। ਉਨ੍ਹਾਂ ਸਵਾਲ ਪੁੱਛਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਖਾਲਿਸਤਾਨ ਦੀ ਗੱਲ ਕਰਨ ਵਾਲਿਆਂ ਲਈ ਅਤੇ ਅੰਮ੍ਰਿਤਪਾਲ ਲਈ ਬੋਲਦੇ ਹਨ ਪਰ ਦੇਸ਼ ਲਈ ਸ਼ਹੀਦ ਹੋਣ ਵਾਲਿਆਂ ਲਈ ਕਿਉਂ ਨਹੀਂ ਬੋਲੇ ? ਕੀ ਉਹ ਸ਼ਹੀਦ ਪੰਜਾਬ ਦੇ ਫੌਜੀ ਨਹੀਂ ਹਨ।

ਸ਼੍ਰੋਮਣੀ ਕਮੇਟੀ ਦੇ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦੇਸ਼ ਨੂੰ ਤੋੜਨ ਵਾਲਿਆਂ ਅਤੇ ਖਾਲਿਸਤਾਨ ਸਮਰਥਕਾਂ ਦੀਆਂ ਤਸਵੀਰਾਂ ਲਗਾਈਆਂ ਜਾ ਸਕਦੀਆਂ ਹਨ ਤਾਂ ਦੇਸ਼ ਲਈ ਸ਼ਹੀਦ ਹੋਏ ਜਵਾਨਾਂ ਦੀਆਂ ਤਸਵੀਰਾਂ ਕਿਉਂ ਨਹੀਂ ਲਗਾਈਆਂ ਜਾਂਦੀਆਂ? ਇਸ ਦੇ ਨਾਲ ਹੀ ਰਵਨੀਤ ਬਿੱਟੂ ਨੇ ਕਿਹਾ ਕਿ ਬਾਰਡਰ ‘ਤੇ ਜੇ ਪੰਜਾਬ ਦੇ ਫੌਜੀ ਨਾ ਹੋਣ ਤਾਂ ਪਾਕਿਸਤਾਨ ਅਤੇ ਚੀਨ ਚੁੱਕ ਕੇ ਲੈ ਜਾਣਗੇ। ਰਵਨੀਤ ਬਿੱਟੂ ਨੇ ਕਿਹਾ ਕਿ ਜਦੋਂ ਅੰਮ੍ਰਿਤਪਾਲ ਦੀ ਪਤਨੀ ਨੂੰ ਏਅਰਪੋਰਟ ‘ਤੇ ਰੋਕਿਆ ਗਿਆ ਤਾਂ ਐਸਜੀਪੀਸੀ ਅਤੇ ਜਥੇਦਾਰਾਂ ਨੇ ਬਿਆਨ ਦਿੱਤੇ, ਤਿੰਨ ਦਿਨਾਂ ਤੋਂ ਇਨ੍ਹਾਂ ਸ਼ਹੀਦ ਫੌਜੀਆਂ ਦੇ ਹੱਕ ਵਿੱਚ ਕੋਈ ਬਿਆਨ ਨਹੀਂ ਆਇਆ, ਕੀ ਇਹ ਪੰਜਾਬ ਦੇ ਸਿੱਖ ਨਹੀਂ ਹਨ ? ਉਨ੍ਹਾਂ ਲਈ ਉਹ ਉਦਾਸ ਕਿਉਂ ਨਹੀਂ ਹੁੰਦੇ ? ਹੁਣ ਦੇਖਣਾ ਹੋਵੇਗਾ ਕਿ ਉਹ ਦੇਸ਼ ਨੂੰ ਤੋੜਨ ਵਾਲਿਆਂ ਦੇ ਘਰ ਜਾਂਦੇ ਹਨ ਪਰ ਕੀ ਉਹ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਣ ਜਾਣਗੇ।

error: Content is protected !!