ਸਰਕਾਰੀ ਕਾਲਜ ਵਿਚ ਜਾਂਦੀਆਂ ਕੁੜੀਆਂ ਲਈ ਮਾਨ ਸਰਕਾਰ ਨੇ ਕੀਤਾ ਵੱਡਾ ਐਲਾਨ, ਮਿਲੇਗੀ ਇਹ ਸਹੂਲਤ

ਸਰਕਾਰੀ ਕਾਲਜ ਵਿਚ ਜਾਂਦੀਆਂ ਕੁੜੀਆਂ ਲਈ ਮਾਨ ਸਰਕਾਰ ਨੇ ਕੀਤਾ ਵੱਡਾ ਐਲਾਨ, ਮਿਲੇਗੀ ਇਹ ਸਹੂਲਤ


ਵੀਓਪੀ ਬਿਊਰੋ, ਪਟਿਆਲਾ : ਪੰਜਾਬ ‘ਚ ਕੁੜੀਆਂ ਨੂੰ ਸਰਕਾਰੀ ਕਾਲਜਾਂ ਵਿਚ ਆਉਣ ਜਾਣ ਲਈ ਬੈਟਰੀ ਉਤੇ ਚੱਲਣ ਵਾਲੀਆਂ ਬੱਸਾਂ ਚਲਾਈਆਂ ਜਾਣਗੀਆਂ। ਜਿਨ੍ਹਾਂ ਰਾਹੀਂ ਵਿਦਿਆਰਥਣਾਂ ਬਸ ਅੱਡੇ ਤੋਂ ਕਾਲਜ ਆ ਤੇ ਜਾ ਸਕਣਗੀਆਂ। ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੇ ਸੰਬੋਧਨ ਕਰਦਿਆਂ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਜਦ ਕਲਾਕਾਰ ਸੀ ਬਹੁਤ ਕਮਾਈ ਸੀ ਪਰ ਸਿਆਸੀ ਸੁਧਾਰ ਲਈ ਸਿਆਸਤ ਵਿਚ ਆਇਆ, ਪਹਿਲਾਂ ਵਿਰੋਧ ਹੋਇਆ ਤੇ ਮਜ਼ਾਕ ਵੀ ਕਿਤੇ ਪਰ ਸਿੱਧੀ ਨੀਤ ਨਾਲ ਚੱਲਿਆ ਤੇ ਲੋਕਾਂ ਨੇ ਜਿਤਾਇਆ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਕੁੜੀਆਂ ‘ਚ ਆਤਮ ਵਿਸ਼ਵਾਸ ਹੋਣਾ ਜਰੂਰੀ ਹੈ। ਅੱਜ ਬੱਚਿਆਂ ਲਈ ਸਭ ਤੋਂ ਅਹਿਮ ਉੱਚ ਸਿੱਖਿਆ, ਸਿੱਖਿਆ ਮੁਤਾਬਕ ਡਿਗਰੀ ਤੇ ਡਿਗਰੀ ਮੁਤਾਬਕ ਨੌਕਰੀ ਹੈ ਤੇ ਪੰਜਾਬ ਸਰਕਾਰ ਦਾ ਮਕਸਦ ਵੀ ਇਹੀ ਹੈ। ਸਿੱਖਿਆ ਦੇ ਸਿਸਟਮ ਵਿਚ ਬਹੁਤ ਬਦਲਾਅ ਕਰਨ ਦੀ ਲੋੜ ਹੈ ਤੇ ਕਰਾਂਗੇ। ਮੁੱਖ ਮੰਤਰੀ ਸਰਕਾਰੀ ਕਾਲਜ ਲੜਕੀਆਂ, 1 ਕਰੋੜ ਆਡੀਟੋਰੀਅਮ ਲਈ, ਜਨ੍ਰੇਟਰ ਤੇ ਹੋਰ ਮੰਗ ਪੂਰੀਆਂ ਕਰਨ ਦਾ ਐਲਾਨ ਕੀਤਾ।


ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਚ ਪੜ੍ਹਦਿਆਂ ਵੱਖ-ਵੱਖ ਗਤੀਵਿਧੀਆਂ ‘ਚ ਬਹੁਤ ਇਨਾਮ ਜਿੱਤੇ ਪਰ ਸਾਲ ਬਾਅਦ ਪਿਤਾ ਜੀ ਨੇ ਸਿਰਫ ਪੜਾਈ ਕਰਨ ਲਈ ਕਿਹਾ ਤਾਂ ਲੁਕ ਛਿਪ ਕੇ ਮੁਕਾਬਿਲਆਂ ‘ਚ ਹਿੱਸਾ ਲੈਂਦੇ ਰਹੇ। ਬਾਰ੍ਹਵੀਂ ਚ ਪੜ੍ਹ ਰਿਹਾ ਸੀ ਤਾਂ ਲੋਕਾਂ ਨੇ ਸੁਪਰ ਸਟਾਰ ਬਣਾ ਦਿੱਤਾ ਤੇ ਬਾਪੂ ਜੀ ਨੇ ਵੀ ਮਨਜੂਰੀ ਦੇ ਦਿੱਤੀ।

ਮੁੱਖ ਮੰਤਰੀ ਨੇ ਕਿਹਾ ਕਿ ਮਾਪੇ, ਬੱਚਿਆਂ ਨੂੰ ਆਪਣਾ ਭਵਿੱਖ ਸੰਵਾਰਨ ਦਾ ਮੌਕਾ ਦੇਣ। ਉਹਨਾਂ ਕਿਹਾ ਕਿ ਪਹਿਲਾ ਹਰ ਨਵੀਂ ਚੀਜ ਦਾ ਵਿਰੋਧ ਹੁੰਦਾ ਹੈ, ਇਸ ਲਈ ਬੱਚੇ ਨਵਾਂ ਤੇ ਵੱਖਰਾ ਕਰ ਕੇ ਆਪਣੇ ਵੱਖਰੀ ਪਛਾਣ ਬਣਾਉਣ। ਮਾਪਿਆਂ ਤੋਂ ਬਾਅਦ ਅਧਿਆਪਕਾ ਦਾ ਅਹਿਮ ਯੋਗਦਾਨ ਹੁੰਦਾ ਹੈ, ਬੱਚਿਆਂ ਤੇ ਬੋਝ ਪਾਉਣ ਦੀ ਬਜਾਏ ਇਸਦੇ ਗੁਣਾ ਦੀ ਪਛਾਣ ਕਰ ਕੇ ਹੋਰ ਨਿਖਾਰ ਲਿਆਉਣਾ ਚਾਹੀਦਾ।

error: Content is protected !!