ਜਲੰਧਰ ‘ਚ ਕਾਂਗਰਸੀ ਆਗੂ ਨੇ ਔਰਤ ਨੂੰ ਚੋਣ ਪ੍ਰਚਾਰ ਦੌਰਾਨ ਫੜਾਏ 500-500 ਦੇ ਨੋਟ, ਵੀਡੀਓ ਵਾਇਰਲ ਹੋਈ ਤਾਂ ਕਹਿੰਦੇ- ਇਹ ਤਾਂ ਧੀ ਨੂੰ ਪਿਓ ਦਾ ਪਿਆਰ ਹੈ…

ਜਲੰਧਰ ‘ਚ ਕਾਂਗਰਸੀ ਆਗੂ ਨੇ ਔਰਤ ਨੂੰ ਚੋਣ ਪ੍ਰਚਾਰ ਦੌਰਾਨ ਫੜਾਏ 500-500 ਦੇ ਨੋਟ, ਵੀਡੀਓ ਵਾਇਰਲ ਹੋਈ ਤਾਂ ਕਹਿੰਦੇ- ਇਹ ਤਾਂ ਧੀ ਨੂੰ ਪਿਓ ਦਾ ਪਿਆਰ ਹੈ…

ਜਲੰਧਰ (ਵੀਓਪੀ ਬਿਊਰੋ) ਜਿਲੇ ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿੱਥੇ ਸਾਰੀਆਂ ਪਾਰਟੀਆਂ ਪੂਰੀ ਜ਼ੋਰ-ਅਜ਼ਮਾਈਸ਼ ਕਰ ਰਹੀਆਂ ਹਨ, ਉੱਥੇ ਹੀ ਵੋਟਰਾਂ ਨੂੰ ਲੁਬਾਣੇ ਵਾਅਦਿਆਂ ਦੇ ਨਾਲ ਵੀ ਆਪਣੇ ਜਾਲ ਵਿੱਚ ਫਸਾਇਆ ਜਾ ਰਿਹਾ ਹੈ। ਇਸ ਦੌਰਾਨ ਹੀ ਕਾਂਗਰਸ ਦੇ ਆਗੂ ਦੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਜਲੰਧਰ ਵਿੱਚ ਲੋਕ ਸਭਾ ਸੀਟ ਦੇ ਲਈ ਵੋਟਰਾਂ ਕੋਲ ਜਾ ਕੇ ਵੋਟ ਮੰਗਣ ਦੇ ਨਾਲ ਨਾਲ ਉਨ੍ਹਾਂ ਨੂੰ ਨੋਟ ਫੜਾ ਰਿਹਾ ਹੈ। ਪਰ ਇਸ ਵੀਡੀਓ ਦਾ ਸੱਚ ਕੀ ਹੈ ਆਓ ਜਾਣਦੇ ਹਾਂ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ‘ਚ ਕਾਂਗਰਸ ਦੇ ਚੋਣ ਇੰਚਾਰਜ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਪ੍ਰਚਾਰ ਦੌਰਾਨ ਮਹਿਲਾ ਨੂੰ ਪੈਸੇ ਦਿੰਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਉਨ੍ਹਾਂ ਨਾਲ ਅੰਮ੍ਰਿਤਸਰ ਦੇ ਸੰਸਦ ਮੈਂਬਰ ਵੀ ਨਜ਼ਰ ਆ ਰਹੇ ਹਨ। ਇਹ ਵੀਡੀਓ ਬਸਤੀਆਂ ਦੀ ਦੱਸੀ ਜਾ ਰਹੀ ਹੈ।


ਵੀਡੀਓ ਵਿੱਚ ਜਲੰਧਰ ਪੱਛਮੀ ਹਲਕੇ ਦੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਜਲੰਧਰ ਉਪ ਚੋਣ ਦੌਰਾਨ ਇੱਕ ਔਰਤ ਨੂੰ ਪੰਜ ਸੌ ਦਾ ਨੋਟ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿੱਚ ਰਾਣਾ ਗੁਰਜੀਤ ਸਿੰਘ ਸਭ ਤੋਂ ਪਹਿਲਾਂ ਇੱਕ ਘਰ ਵਿੱਚ ਗਏ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਬਾਹਰ ਜਾਂਦੇ ਸਮੇਂ ਇੱਕ ਔਰਤ ਮਿਲੀ। ਉਸ ਨੇ ਔਰਤ ਨਾਲ ਗੱਲ ਕੀਤੀ। ਇਸ ਤੋਂ ਬਾਅਦ ਉਸ ਨੇ ਆਪਣੇ ਕੁੜਤੇ ਦੀ ਉਪਰਲੀ ਜੇਬ ਵਿੱਚੋਂ ਕੁਝ ਪੈਸੇ ਕੱਢ ਕੇ ਉਕਤ ਔਰਤ ਨੂੰ ਫੜਾ ਦਿੱਤੇ।

ਹਾਲਾਂਕਿ ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਔਰਤ ਨੇ ਸਿੱਧੇ ਤੌਰ ‘ਤੇ ਨੋਟ ਨਹੀਂ ਫੜਿਆ, ਸਗੋਂ ਰਾਣਾ ਗੁਰਜੀਤ ਸਿੰਘ ਨੇ ਉਸ ਨੂੰ ਨੋਟ ਸੌਂਪਿਆ ਸੀ। ਜਦੋਂ ਰਾਣਾ ਗੁਰਜੀਤ ਸਿੰਘ ਨੇ ਔਰਤ ਨੂੰ ਨੋਟ ਸੌਂਪੇ ਤਾਂ ਉਹ ਇਕੱਲੀ ਨਹੀਂ ਸੀ, ਉਸ ਦੇ ਨਾਲ ਹੋਰ ਔਰਤਾਂ ਵੀ ਸਨ। ਨੋਟ ਦੇਣ ਤੋਂ ਬਾਅਦ ਰਾਣਾ ਗੁਰਜੀਤ ਕੈਮਰੇ ਵੱਲ ਦੇਖ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਇਸ ਨੂੰ ਨਾ ਚਲਾਇਓ। ਇਹ ਸਾਡੇ ਸ਼ਹਿਰ ਦੀ ਕੁੜੀ ਆ ਤੇ ਅਸੀ ਇਸ ਨੂੰ ਪਿਆਰ ਦਿੱਤਾ ਹੈ।

ਉਧਰ, ਬਾਅਦ ਵਿਚ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਨੋਟ ਵੰਡਣ ਦੇ ਇਸ ਮਾਮਲੇ ਨੂੰ ਸ਼ਗੁੁਨ ਦਾ ਨਾਮ ਦਿੰਦੇ ਹੋਏ ਦੱਸਿਆ ਕਿ ਇਹ ਔਰਤ ਕਪੂਰਥਲਾ ਦੀ ਵਸਨੀਕ ਹੈ ਅਤੇ ਰਾਣਾ ਗੁਰਜੀਤ ਨੇ ਉਸ ਨੂੰ ਉਸ ਤਰ੍ਹਾਂ ਪਿਆਰ ਦਿੱਤਾ ਹੈ ਜਿਵੇਂ ਇਕ ਪਿਤਾ ਆਪਣੀ ਧੀ ਨੂੰ ਪਿਆਰ ਦਿੰਦਾ ਹੈ।

error: Content is protected !!