ਵਿਧਾਇਕ ਰਮਨ ਅਰੋੜਾ ਨੇ ਮੰਤਰੀ ਸਾਬ ਨੂੰ e-ਰਿਕਸ਼ਾ ਅਤੇ ਸਕੂਟੀ ‘ਤੇ ਬਿਠਾ ਕੇ ਕਰਵਾਈ ਸ਼ਹਿਰ ਦੀਆਂ ਗਲੀਆਂ ਦੀ ਸੈਰ, ਖਿਲਾਏ ਗੋਲ-ਗੱਪੇ

ਵਿਧਾਇਕ ਰਮਨ ਅਰੋੜਾ ਨੇ ਮੰਤਰੀ ਸਾਬ ਨੂੰ e-ਰਿਕਸ਼ਾ ਅਤੇ ਸਕੂਟੀ ‘ਤੇ ਬਿਠਾ ਕੇ ਕਰਵਾਈ ਸ਼ਹਿਰ ਦੀਆਂ ਗਲੀਆਂ ਦੀ ਸੈਰ, ਖਿਲਾਏ ਗੋਲ-ਗੱਪੇ

ਜਲੰਧਰ (ਵੀਓਪੀ ਬਿਊਰੋ) ਜਲੰਧਰ ਵਿਚ ਚੋਣਾਵੀਂ ਅਖਾੜਾ ਪੂਰੀ ਤਰ੍ਹਾਂ ਭੱਖ ਚੁੱਕਾ ਹੈ ਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਨਾਲ ਕਰ ਰਹੇ ਹਨ। ਜਲੰਧਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਦਿੱਗਜ਼ ਨੇਤਾ ਆਪਣੇ ਉਮੀਦਵਾਰਾਂ ਨੂੰ ਲੈ ਕੇ ਤਰਾਂ-ਤਰਾਂ ਦੀਆਂ ਸਕੀਮਾਂ ਨਾਲ ਚੋਣ ਪ੍ਰਚਾਰ ਕਰ ਰਹੇ ਹਨ। ਅਜਿਹਾ ਹੀ ਚੋਣ ਪ੍ਰਚਾਰ ਜਲੰਧਰ ਦੇ ਸੈਂਟਰਲ ਟਾਊਨ ਹਲਕੇ ਵਿੱਚ ਵੇਖਣ ਨੂੰ ਮਿਲਿਆ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ E-ਰਿਕਸ਼ਾ ‘ਤੇ ਚੋਣ ਪ੍ਰਚਾਰ ਕਰਦੇ ਨਜ਼ਰ ਆਏ।

ਜਲੰਧਰ ਸੈਂਟਰ ਹਲਕੇ ਤੋਂ ਵਿਧਾਇਕ ਰਮਨ ਅਰੋੜਾ, ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਨਾਲ ਲੈ ਕੇ E ਰਿਕਸ਼ਾ ‘ਤੇ ਚੋਣ ਪ੍ਰਚਾਰ ਕਰਨ ਨਿਕਲੇ ਹੋਏ ਹਨ। ਏਥੋਂ ਤੱਕ ਕਿ ਵਿਧਾਇਕ ਰਮਨ ਅਰੋੜਾ ਨੇ ਪੰਜਾਬ ਦੇ ਕੈਬਨਿਟ ਮੰਤਰੀ ਨੂੰ ਸਕੂਟੀ ‘ਤੇ ਬਿਠਾ ਕੇ ਸ਼ਹਿਰ ਦੀਆਂ ਗਲੀਆਂ ‘ਚ ਘੁੰਮਾਇਆ ਅਤੇ ਚੋਣ ਪ੍ਰਚਾਰ ਕਰਦੇ ਹੋਏ ਗੋਲ-ਗੱਪਿਆਂ ਦਾ ਵੀ ਸਵਾਦ ਚੱਖਿਆ।

ਰਮਨ ਅਰੋੜਾ ਧਾਰਮਿਕ ਸਮਾਗਮਾਂ ਵਿੱਚ ਖਾਸਕਰ ਸ਼ਾਮਲ ਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਭਜਨ ਗਾਉਣ ਦਾ ਵੀ ਬਹੁਤ ਸ਼ੌਕ ਹੈ। ਇਹ ਤਸਵੀਰਾਂ ਬਿਆਨ ਕਰ ਰਹੀਆਂ ਹਨ ਕੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਰੋੜਾ ਆਮ ਲੋਕਾਂ ਵਾਂਗ ਹੀ ਜ਼ਿੰਦਗੀ ਜਿਉਂਦੇ ਹਨ ਤੇ ਹੁਣ ਉਹ ਪਾਰਟੀ ਦੇ ਚੋਣ ਪ੍ਰਚਾਰ ਲਈ ਵੀ ਆਮ ਲੋਕਾਂ ਵਾਂਗ ਹੀ ਸੜਕਾਂ ਤੇ ਪ੍ਰਚਾਰ ਕਰਦੇ ਨਜ਼ਰ ਆਉਂਦੇ ਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਵੀ ਆਮ ਲੋਕਾਂ ਵਾਂਗੂੰ ਸੜਕਾਂ ਅਤੇ ਗਲੀਆਂ ਵਿਚ ਘੁੰਮਾਉਂਦੇ ਨਜ਼ਰ ਆ ਰਹੇ ਹਨ।

error: Content is protected !!