ਖੂਨੀ ਵਾਰਦਾਤ! ਢਾਬੇ ਉਤੇ ਸੁੱਤੇ ਪਰਵਾਸੀ ਮਜ਼ਦੂਰ ਨੂੰ ਮਾਰ ਗਏ ਤੇਜ਼ਧਾਰ ਹਥਿਆਰ ਨਾਲ ਫੱਟ, ਇਲਾਜ ਦੌਰਾਨ ਹੋ ਗਈ ਮੌਤ

ਖੂਨੀ ਵਾਰਦਾਤ! ਢਾਬੇ ਉਤੇ ਸੁੱਤੇ ਪਰਵਾਸੀ ਮਜ਼ਦੂਰ ਨੂੰ ਮਾਰ ਗਏ ਤੇਜ਼ਧਾਰ ਹਥਿਆਰ ਨਾਲ ਫੱਟ, ਇਲਾਜ ਦੌਰਾਨ ਹੋ ਗਈ ਮੌਤ


ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਹਲਕਾ ਮਲੋਟ ਦੀ ਅਨਾਜ ਮੰਡੀ ਵਿੱਚ ਇੱਕ ਢਾਬੇ ‘ਤੇ ਕੰਮ ਕਰਦੇ ਪਰਵਾਸੀ ਮਜ਼ਦੂਰ ਨੂੰ ਸੌਂਦੇ ਸਮੇਂ ਤੇਜ਼ਧਾਰ ਹਥਿਆਰ ਨਾਲ ਮਾਰ ਮੁਕਾਇਆ। ਮ੍ਰਿਤਕ ਦੀ ਪਛਾਣ ਬਿਹਾਰ ਦੇ ਰਹਿਣ ਵਾਲੇ 36 ਸਾਲਾ ਧਨੰਜੇ ਵਜੋਂ ਹੋਈ ਹੈ। ਉਸ ‘ਤੇ ਦੋ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਸਬੰਧੀ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਮਲੋਟ ਦੀ ਪੁਲਿਸ ਨੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੋਪਾਲ ਕੁਮਾਰ ਪੁੱਤਰ ਕਾਮੇਸ਼ਵਰ ਸ਼ਾਹ ਵਾਸੀ ਬਿਹਾਰ ਨੇ ਦੱਸਿਆ ਕਿ ਉਹ ਅਤੇ ਉਸ ਦੇ ਚਾਚੇ ਦਾ ਲੜਕਾ ਹਰ ਸਾਲ ਦੀ ਤਰ੍ਹਾਂ ਦਾਣਾ ਮੰਡੀ ਮਲੋਟ ਵਿੱਚ ਕਣਕ ਦਾ ਸੀਜ਼ਨ ਲਾਉਣ ਆਉਂਦਾ ਹੈ। ਉਹ ਮਜ਼ਦੂਰੀ ਕਰਦਾ ਸੀ ਅਤੇ ਉਸ ਦੇ ਚਾਚੇ ਦੇ ਲੜਕੇ ਧਨੰਜੇ ਸ਼ਾਹ ਨੇ ਦੁਕਾਨ ਦੇ ਨਾਲ ਆਰਜ਼ੀ ਢਾਬਾ ਬਣਾਇਆ ਹੋਇਆ ਸੀ, ਜਿੱਥੇ ਉਸ ਦੇ ਨਾਲ ਦੋ ਲੜਕੇ ਵੀ ਕੰਮ ਕਰਦੇ ਸਨ।


ਸ਼ਿਕਾਇਤਕਰਤਾ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਧਨੰਜੇ ਸ਼ਾਹ ਆਪਣੇ ਢਾਬੇ ‘ਤੇ ਸੌਂ ਰਿਹਾ ਸੀ ਤਾਂ 2 ਅਣਪਛਾਤੇ ਵਿਅਕਤੀ ਆਏ ਅਤੇ ਉਨ੍ਹਾਂ ਨੇ ਧਨੰਜੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾ ਹੋਣ ‘ਤੇ ਧਨੰਜੇ ਨੇ ਰੌਲਾ ਪਾਇਆ ਤਾਂ ਦੋਸ਼ੀ ਫ਼ਰਾਰ ਹੋ ਗਏ। ਜ਼ਖਮੀ ਧਨੰਜੇ ਨੂੰ ਜਦੋਂ ਸਿਵਲ ਹਸਪਤਾਲ ਮਲੋਟ ਵਿਖੇ ਦਾਖਲ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ। ਮੁਲਜ਼ਮਾਂ ਬਾਰੇ ਪਤਾ ਲਾਇਆ ਜਾ ਰਿਹਾ ਹੈ।

error: Content is protected !!