ਪੁਲਿਸ ਵਾਲੇ ਟ੍ਰੈਫਿਕ ਨਿਯਮਾਂ ਨੂੰ ਟੰਗ ਰਹੇ ਸੀ ਛਿੱਕੇ, 40 ਮੁਲਾਜ਼ਮਾ ਦੇ ਕੱਟੇ ਚਲਾਨ, ਰੋਹਬ ਪਾਉਣ ਉਤੇ ਵੀ ਨਹੀਂ ਮਿਲੀ ਰਿਆਇਤ

ਪੁਲਿਸ ਵਾਲੇ ਟ੍ਰੈਫਿਕ ਨਿਯਮਾਂ ਨੂੰ ਟੰਗ ਰਹੇ ਸੀ ਛਿੱਕੇ, 40 ਮੁਲਾਜ਼ਮਾ ਦੇ ਕੱਟੇ ਚਲਾਨ, ਰੋਹਬ ਪਾਉਣ ਉਤੇ ਵੀ ਨਹੀਂ ਮਿਲੀ ਰਿਆਇਤ


ਵੀਓਪੀ ਬਿਊਰੋ, ਗਵਾਲੀਅਰ-ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਆਮ ਜਨਤਾ ਦੇ ਤਾਂ ਚਲਾਨ ਹਰ ਸ਼ਹਿਰ ਹਰ ਜ਼ਿਲ੍ਹ ਵਿਚ ਪੁਲਿਸ ਵੱਲੋਂ ਕੱਟੇ ਜਾਂਦੇ ਹਨ ਪਰ ਹੈਰਾਨ ਕਰਨ ਵਾਲਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਟ੍ਰੈਫਿਕ ਨਿਯਮਾਂ ਦਾ ਪਾਠ ਪੜ੍ਹਾਉਣ ਵਾਲੇ ਪੁਲਿਸ ਮੁਲਾਜ਼ਮ ਵੀ ਨਿਯਮਾਂ ਨੂੰ ਛਿੱਕੇ ਟੰਗ ਰਹੇ ਸਨ ਅਤੇ ਉਨ੍ਹਾਂ ਦੇ ਵੀ ਚਲਾਨ ਕੱਟੇ ਗਏ। ਅਜਿਹਾ ਨਜ਼ਾਰਾ ਗਵਾਲੀਅਰ ‘ਚ ਦੇਖਣ ਨੂੰ ਮਿਲ ਰਿਹਾ ਹੈ। ਐੱਸਪੀ ਦੇ ਹੁਕਮਾਂ ਤੋਂ ਬਾਅਦ ਬਿਨਾਂ ਹੈਲਮੇਟ ਤੋਂ ਦਫ਼ਤਰ ਆਉਣ ਵਾਲੇ ਪੁਲਿਸ ਮੁਲਾਜ਼ਮਾਂ ਦੇ ਚਲਾਨ ਕੱਟੇ ਜਾ ਰਹੇ ਹਨ। 2 ਦਿਨਾਂ ਵਿੱਚ 40 ਪੁਲਿਸ ਮੁਲਾਜ਼ਮਾਂ ਦੇ ਚਲਾਨ ਕੱਟੇ ਗਏ ਹਨ।


ਐਸਪੀ ਕੋਲ ਅਜਿਹੀਆਂ ਸ਼ਿਕਾਇਤਾਂ ਪੁੱਜੀਆਂ ਸਨ ਕਿ ਜੇਕਰ ਹੈਲਮੇਟ ਨਾ ਪਾਉਣ ‘ਤੇ ਆਮ ਲੋਕਾਂ ਦੇ ਚਲਾਨ ਕੀਤੇ ਜਾ ਰਹੇ ਹਨ ਤਾਂ ਪੁਲਿਸ ਵਾਲਿਆਂ ਦੇ ਕਿਉਂ ਨਹੀਂ। ਇਸ ਸ਼ਿਕਾਇਤ ਤੋਂ ਬਾਅਦ ਐਸਪੀ ਰਾਜੇਸ਼ ਸਿੰਘ ਚੰਦੇਲ ਨੇ ਸਖ਼ਤ ਹੁਕਮ ਦਿੰਦਿਆਂ ਕਿਹਾ ਕਿ ਜੋ ਵੀ ਪੁਲਿਸ ਮੁਲਾਜ਼ਮ ਬਿਨਾਂ ਹੈਲਮੇਟ ਦੇ ਨਜ਼ਰ ਆਵੇ, ਉਸ ਦਾ ਤੁਰੰਤ ਚਲਾਨ ਕੀਤਾ ਜਾਵੇ। ਪਿਛਲੇ ਦੋ ਦਿਨਾਂ ਵਿੱਚ ਗਵਾਲੀਅਰ ਦੇ ਐਸਪੀ ਦਫ਼ਤਰ ਵਿੱਚ 40 ਪੁਲਿਸ ਮੁਲਾਜ਼ਮਾਂ ਦੇ ਚਲਾਨ ਕੱਟੇ ਗਏ, ਜੋ ਬਿਨਾਂ ਹੈਲਮੇਟ ਪਾਏ ਡਿਊਟੀ ’ਤੇ ਪੁੱਜੇ ਸਨ। ਟਰੈਫਿਕ ਦਸਤੇ ਨੇ ਐਸਪੀ ਦਫ਼ਤਰ ਦੇ ਗੇਟ ਅੰਦਰ ਦਾਖ਼ਲ ਹੁੰਦੇ ਹੀ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਰੋਕ ਲਿਆ। ਟ੍ਰੈਫਿਕ ਪੁਲਸ ਨੇ ਬਿਨਾਂ ਹੈਲਮੇਟ ਦਫਤਰ ਆਉਣ ਵਾਲੇ ਪੁਲਿਸ ਮੁਲਾਜ਼ਮਾਂ ਦੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਕੁਝ ਪੁਲਿਸ ਮੁਲਾਜ਼ਮਾਂ ਨੇ ਆਪਣੀ ਵਰਦੀ ਦਾ ਰੋਹਬ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਅਧਿਕਾਰੀਆਂ ਨਾਲ ਗੱਲ ਕਰਨ ਲਈ ਕਿਹਾ। ਪਰ ਟ੍ਰੈਫਿਕ ਪੁਲਿਸ ਅਧਿਕਾਰੀਆਂ ਨੇ ਕਾਂਸਟੇਬਲਾਂ ਨੂੰ ਕਿਹਾ ਕਿ ਇਹ ਗਵਾਲੀਅਰ ਦੇ ਐਸਪੀ ਰਾਜੇਸ਼ ਸਿੰਘ ਚੰਦੇਲ ਦਾ ਹੁਕਮ ਹੈ। ਐਸਪੀ ਦੇ ਹੁਕਮ ਸੁਣਨ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਚੁੱਪਚਾਪ ਆਪਣੇ ਚਲਾਨ ਕੱਟੇ ਤੇ ਚਲਾਨ ਦੀ ਰਕਮ ਜਮ੍ਹਾਂ ਕਰਵਾਈ।

error: Content is protected !!