ਆਉਣ ਵਾਲੇ ਚਾਰ ਦਿਨਾਂ ‘ਚ ਮੌਸਮ ਬਦਲੇਗਾ ਰੰਗ, ਜਲੰਧਰ ਤੇ ਇਨ੍ਹਾਂ ਜਿਲ੍ਹਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਹੋਵੇਗੀ ਬਾਰਿਸ਼

ਆਉਣ ਵਾਲੇ ਚਾਰ ਦਿਨਾਂ ‘ਚ ਮੌਸਮ ਬਦਲੇਗਾ ਰੰਗ, ਜਲੰਧਰ ਤੇ ਇਨ੍ਹਾਂ ਜਿਲ੍ਹਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਹੋਵੇਗੀ ਬਾਰਿਸ਼

ਜਲੰਧਰ/ਚੰਡੀਗੜ੍ਹ (ਵੀਓਪੀ ਬਿਊਰੋ) ਬੁੱਧਵਾਰ ਦੇ ਦਿਨ ਜ਼ਿਲ੍ਹੇ ਵਿੱਚ ਧੁੱਪ ਨਿਕਲੀ ਰਹੀ ਅਤੇ ਸਵੇਰੇ 8 ਵਜੇ ਤੋਂ ਹੀ ਸੂਰਜ ਨੇ ਇੰਨਾ ਜ਼ੋਰ ਫੜ ਲਿਆ ਕਿ ਦੁਪਹਿਰ ਦੀ ਗਰਮੀ ਦੌਰਾਨ ਬਾਜ਼ਾਰ ਅਤੇ ਮੁੱਖ ਮਾਰਗ ਸੁੰਨਸਾਨ ਨਜ਼ਰ ਆਏ। ਦੁਪਹਿਰ ਸਮੇਂ ਲੋਕ ਘਰਾਂ ਅਤੇ ਦਫਤਰਾਂ ਦੇ ਅੰਦਰ ਹੀ ਰਹਿ ਰਹੇ ਹਨ। ਸ਼ਾਮ 4 ਵਜੇ ਸ਼ਹਿਰ ‘ਚ 34 ਡਿਗਰੀ ਤਾਪਮਾਨ ਦਰਜ ਕੀਤਾ ਗਿਆ, ਮੰਗਲਵਾਰ ਰਾਤ ਨੂੰ ਤਾਪਮਾਨ 17.4 ਡਿਗਰੀ ਸੀ।

ਇਸ ਤਰ੍ਹਾਂ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਦੁੱਗਣਾ ਫਰਕ ਹੈ। ਦੁਪਹਿਰ ਦੀ ਗਰਮੀ ਨੇ ਲੋਕਾਂ ਦੇ ਵੱਟ ਕੱਢ ਦਿੱਤੇ ਪਰ ਇਸ ਦੇ ਨਾਲ ਹੀ ਤਾਪਮਾਨ ਰਾਤ ਦੇ ਸਮੇਂ ਆਮ ਨਾਲੋਂ ਕਰੀਬ 5 ਡਿਗਰੀ ਘੱਟ ਦਰਜ ਕੀਤਾ ਗਿਆ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਅਨੁਸਾਰ 27 ਅਪ੍ਰੈਲ ਤੋਂ 30 ਅਪ੍ਰੈਲ ਤੱਕ ਗਰਜ ਅਤੇ ਬਿਜਲੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

ਜਲੰਧਰ ‘ਚ 4 ਦਿਨਾਂ ਤੱਕ ਮੌਸਮ ‘ਚ ਹਲਚਲ ਰਹੇਗੀ। ਮੌਸਮ ਕੇਂਦਰ ਅਨੁਸਾਰ ਜਿੱਥੇ 27 ਅਪ੍ਰੈਲ ਦੇ ਪਹਿਲੇ ਦਿਨ ਵੱਖ-ਵੱਖ ਥਾਵਾਂ ‘ਤੇ ਬੂੰਦਾ-ਬਾਂਦੀ ਹੋ ਸਕਦੀ ਹੈ, ਉੱਥੇ ਹੀ ਇਸ ਤੋਂ ਬਾਅਦ ਵੀ ਬਾਰਿਸ਼ ਦੇ ਨਾਲ ਬੂੰਦਾਬਾਂਦੀ ਦੀ ਸੰਭਾਵਨਾ ਬਰਕਰਾਰ ਹੈ। ਅਪ੍ਰੈਲ ਆਮ ਤੌਰ ‘ਤੇ ਖੁਸ਼ਕ ਹੁੰਦਾ ਹੈ, ਪਰ ਇਸ ਵਾਰ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਹੈ।
ਫਿਲਹਾਲ ਵੈਸਟਰਨ ਡਿਸਟਰਬੈਂਸ ਕਾਰਨ ਜਲੰਧਰ ਸਮੇਤ ਦੁਆਬੇ ਦੇ ਸਾਰੇ ਇਲਾਕਿਆਂ ‘ਚ ਬਾਰਿਸ਼ ਹੋ ਸਕਦੀ ਹੈ। ਦੂਜੇ ਪਾਸੇ ਜਲੰਧਰ ਦਾ ਕੁਆਲਿਟੀ ਇੰਡੈਕਸ 155 ਦਰਜ ਕੀਤਾ ਗਿਆ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਦਾ ਏਅਰ ਕੁਆਲਿਟੀ ਮਾਨੀਟਰਿੰਗ ਸਟੇਸ਼ਨ ਜਲੰਧਰ ਦੇ ਮਖਦੂਮਪੁਰਾ ਨੇੜੇ ਕੰਮ ਕਰ ਰਿਹਾ ਹੈ। ਇਹ ਹਵਾ ਦੀ ਗੁਣਵੱਤਾ ਦੇ ਨਾਲ-ਨਾਲ ਲੁਧਿਆਣਾ ਦੇ ਤਾਪਮਾਨ ਨੂੰ ਵੀ ਰਿਕਾਰਡ ਕਰਦਾ ਹੈ। ਆਉਣ ਵਾਲੇ ਦਿਨਾਂ ਵਿੱਚ ਹਵਾ ਗੁਣਵੱਤਾ ਸੂਚਕ ਅੰਕ ਵਿੱਚ ਹੋਰ ਵਾਧਾ ਹੋ ਸਕਦਾ ਹੈ।

ਰਾਤ 8 ਵਜੇ ਸ਼ਹਿਰ ਵਿੱਚ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ। ਚੰਡੀਗੜ੍ਹ ਮੌਸਮ ਕੇਂਦਰ ਨੇ ਰਾਤ 10 ਵਜੇ ਮੀਂਹ ਦੀ ਸੰਭਾਵਨਾ ਪ੍ਰਗਟਾਈ ਹੈ ਕਿ ਜਲੰਧਰ ਦੇ ਨੇੜਲੇ ਇਲਾਕੇ ਹੁਸ਼ਿਆਰਪੁਰ ‘ਚ ਮੀਂਹ ਪੈਣ ਦੀ ਸੰਭਾਵਨਾ ਹੈ। ਜਲੰਧਰ ‘ਚ ਅੱਧੀ ਰਾਤ ਤੱਕ ਤੇਜ਼ ਹਵਾਵਾਂ ਚੱਲਦੀਆਂ ਰਹੀਆਂ ਅਤੇ ਇਸ ਕਾਰਨ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਪਹਿਲਾਂ ਸੰਭਾਵਨਾ ਜਤਾਈ ਸੀ ਕਿ ਅਪ੍ਰੈਲ ਦੇ ਆਖਰੀ ਦਿਨਾਂ ‘ਚ ਹੀਟਵੇਵ ਸ਼ੁਰੂ ਹੋ ਜਾਵੇਗੀ ਪਰ ਮੌਸਮ ‘ਚ ਮੌਜੂਦਾ ਬਦਲਾਅ ਕਾਰਨ ਹੀਟਵੇਵ ਤੋਂ ਬਚਾਅ ਰਹੇਗਾ।

error: Content is protected !!