Ilets ਕਰਦੀ ਕੁੜੀ ਨੂੰ ਤੰਗ ਕਰਨ ਤੋਂ ਰੋਕਿਆ ਤਾਂ ਕਰ ਗਏ ਕਾਰਾ, ਪੈ ਗਏ ਪਰਚੇ, ਪੁਲਿਸ ਕਰ ਰਹੀ ਭਾਲ

Ilets ਕਰਦੀ ਕੁੜੀ ਨੂੰ ਤੰਗ ਕਰਨ ਤੋਂ ਰੋਕਿਆ ਤਾਂ ਕਰ ਗਏ ਕਾਰਾ, ਪੈ ਗਏ ਪਰਚੇ, ਪੁਲਿਸ ਕਰ ਰਹੀ ਭਾਲ


ਵੀਓਪੀ ਬਿਊਰੋ, ਤਰਨਤਾਰਨ- ਆਈਲੈਟਸ ਕਰਦੀ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਰੋਕਣ ਉਤੇ ਅੰਨ੍ਹੇਵਾਹ ਗੋਲ਼ੀਆਂ ਚਲ ਪਈਆਂ। ਪਿੰਡ ਜੀਓਬਾਲਾ ਵਿਖੇ ਇਕ ਦਰਜਨ ਦੇ ਕਰੀਬ ਹਥਿਆਰਬੰਦ ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ 11 ਲੋਕਾਂ ਦੇ ਖ਼ਿਲਾਫ਼ ਇਰਾਦਾ ਏ ਕਤਲ ਦਾ ਕੇਸ ਦਰਜ ਕਰ ਲਿਆ ਹੈ।
ਹਾਲਾਂਕਿ ਅਜੇ ਤਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।


ਰਸ਼ਪਾਲ ਸਿੰਘ ਪੁੱਤਰ ਵਿਰਸਾ ਸਿੰਘ ਨੇ ਪੁਲਿਸ ਕੋਲ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਸਾਲੇ ਦੀ ਲੜਕੀ ਨੂੰ ਉਸ ਦੀ ਕਲਾਸ ਵਿਚ ਪੜ੍ਹਦਾ ਰਮਨਦੀਪ ਸਿੰਘ ਨਾਮਕ ਨੌਜਵਾਨ ਤੰਗ ਪ੍ਰੇਸ਼ਾਨ ਕਰਦਾ ਸੀ। ਸਮਝਾਉਣ ਲਈ ਉਸ ਨੇ ਰਮਨਦੀਪ ਸਿੰਘ ਦੇ ਰਿਸ਼ਤੇਦਾਰ ਨਵਰਾਜ ਸਿੰਘ ਨਾਲ ਗੱਲ ਕੀਤੀ । 25 ਅਪ੍ਰੈਲ ਨੂੰ ਜਦ ਉਹ ਆਪਸ ਵਿਚ ਗੱਲਬਾਤ ਕਰ ਰਹੇ ਸੀ ਤਾਂ ਇਸ ਦੌਰਾਨ 10-12 ਵਿਅਕਤੀ ਤਿੰਨ ਗੱਡੀਆਂ ਵਿਚ ਸਵਾਰ ਹੋ ਕੇ ਆਏ ਜਿਨ੍ਹਾਂ ਨੇ ਆਉਂਦਿਆਂ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਉਨ੍ਹਾਂ ਨੇ ਲੁਕ ਕੇ ਆਪਣੀ ਜਾਨ ਬਚਾਈ ਅਤੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ। ਏਐੱਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਰਸ਼ਪਾਲ ਸਿੰਘ ਦੀ ਸ਼ਿਕਾਇਤ ’ਤੇ ਨਵਰਾਜ ਸਿੰਘ, ਰੁਸਤਮ ਸਿੰਘ, ਰਮਨਦੀਪ ਸਿੰਘ ਅਤੇ 7-8 ਅਣਪਛਾਤੇ ਵਿਅਕਤੀਆਂ ਨੂੰ ਕੇਸ ’ਚ ਨਾਮਜ਼ਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਲਦ ਮੁਲਜ਼ਮਾਂ ਖਿ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

error: Content is protected !!