ਕੈਨੇਡਾ ਵਿਚ ਬਣਾ ਲਿਆ ਕਾਰ ਚੋਰ ਗਿਰੋਹ, 17 ਕਰੋੜ ਦੀਆਂ 556 ਕਾਰਾਂ ਚੋਰੀ ਕਰਨ ਦੇ ਮਾਮਲੇ ’ਚ 47 ਪੰਜਾਬੀ ਗ੍ਰਿਫਤਾਰ

ਕੈਨੇਡਾ ਵਿਚ ਬਣਾ ਲਿਆ ਕਾਰ ਚੋਰ ਗਿਰੋਹ, 17 ਕਰੋੜ ਦੀਆਂ 556 ਕਾਰਾਂ ਚੋਰੀ ਕਰਨ ਦੇ ਮਾਮਲੇ ’ਚ 47 ਪੰਜਾਬੀ ਗ੍ਰਿਫਤਾਰ


ਵੀਓਪੀ ਬਿਊਰੋ, ਟੋਰਾਂਟੋ : ਕੈਨੇਡਾ ਵਿਚ ਕਾਰ ਚੋਰ ਗਿਰੋਹ ਬਣਾ ਕੇ 17 ਕਰੋੜ ਦੀਆਂ 556 ਕਾਰਾਂ ਚੋਰੀ ਕਰ ਲਈਆਂ। ਪੁਲਿਸ ਨੇ ਇਸ ਮਾਮਲੇ ਵਿਚ ਕੁੱਲ 119 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚੋਂ 47 ਪੰਜਾਬੀ ਹਨ।
ਪੀਲ ਰੀਜਨਲ ਪੁਲਿਸ ਨੇ ਇਕ ਵਿਸ਼ੇਸ਼ ਅਪਰੇਸ਼ਨ ’ਪ੍ਰਾਜੈਕਟ ਸਟੈਲੀਅਨ’ਤਹਿਤ ਕਾਰ ਚੋਰਾਂ ਦੇ ਇਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਤੇ ਇਸ ਮਾਮਲੇ ਵਿਚ 119 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਹਨਾਂ ਕੋਲੋਂ ਚੋਰੀ ਕੀਤੀਆਂ 556 ਕਾਰਾਂ ਬਰਾਮਦ ਕੀਤੀਆਂ ਗਈਆਂ ਹਨ।


ਟੋਰਾਂਟੋ ਪੁਲਿਸ ਦੇ ਸੁਪਰਡੈਂਟ ਰੌਬ ਟਰੈਵਨਰ ਨੇ ਦੱਸਿਆ ਕਿ ਕੁੱਲ 119 ਲੋਕ ਗ੍ਰਿਫਤਾਰ ਕੀਤੇ ਗਏ ਹਨ ਜਿਹਨਾਂ ਕੋਲੋਂ 556 ਕਾਰਾਂ ਬਰਾਮਦ ਕੀਤੀਆਂ ਗਈਆਂ ਹਨ ਜਿਹਨਾਂ ਦਾ ਮੁੱਲ 17 ਕਰੋੜ ਰੁਪਏ ਬਣਦਾ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚ 47 ਪੰਜਾਬੀ ਮੂਲ ਦੇ ਲੋਕ ਹਨ। ਇਸ ਮਾਮਲੇ ਦੀ ਜਾਂਚ ਨਵੰਬਰ 2022 ਵਿਚ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ 2019 ਤੋਂ ਬਾਅਦ ਵਾਹਨ ਚੋਰੀ ਦੇ ਮਾਮਲਿਆਂ ਵਿਚ ਦੁੱਗਣਾ ਵਾਧਾ ਹੋਇਆ ਹੈ।

error: Content is protected !!