ਮੌੜ ਕੱਟਦਿਆਂ ਕੰਟਰੋਲ ਗੁਆ ਬੈਠਾ ਡਰਾਈਵਰ, ਫੌਜ ਦੀ ਐਂਬੂਲੈਂਸ ਡੂੰਘੀ ਖੱਡ ਵਿਚ ਡਿੱਗੀ, ਨਹੀਂ ਬਚ ਸਕੀ ਦੋ ਫੌਜ ਦੇ ਜਵਾਨਾਂ ਦੀ ਜਾਨ

ਮੌੜ ਕੱਟਦਿਆਂ ਕੰਟਰੋਲ ਗੁਆ ਬੈਠਾ ਡਰਾਈਵਰ, ਫੌਜ ਦੀ ਐਂਬੂਲੈਂਸ ਡੂੰਘੀ ਖੱਡ ਵਿਚ ਡਿੱਗੀ, ਨਹੀਂ ਬਚ ਸਕੀ ਦੋ ਫੌਜ ਦੇ ਜਵਾਨਾਂ ਦੀ ਜਾਨ

ਵੀਓਪੀ ਬਿਊਰੋ, ਨੈਸ਼ਨਲ-ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਸ਼ਨਿਵਾਰ ਨੂੰ ਮੌੜ ਕੱਟਦੇ ਸਮੇਂ ਬੇਕਾਬੂ ਹੋਈ ਫੌਜ ਦੀ ਐਂਬੂਲੈਂਸ ਸੜਕ ਤੋਂ ਫਿਸਲ ਕੇ ਖੱਡ ਵਿਚ ਜਾ ਡਿੱਗੀ। ਦੋ ਫੌਜੀ ਜਵਾਨਾਂ ਦੀ ਹਾਦਸੇ ਵਿਚ ਮੌਤ ਹੋ ਗਈ। ਫੌਜ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਐਂਬੂਲੈਂਸ ਕੰਟਰੋਲ ਰੇਖਾ ਦੇ ਨੇੜੇ ਡੁੰਗੀ ਗਾਲਾ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ ਜਦੋਂ ਇਸ ਦਾ ਡਰਾਈਵਰ ਮੋੜ ‘ਤੇ ਕੰਟਰੋਲ ਗੁਆ ਬੈਠਾ। ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਐਂਬੂਲੈਂਸ ਡਰਾਈਵਰ ਅਤੇ 2 ਜਵਾਨਾਂ ਦੀ ਮੌਤ ਹੋ ਗਈ। ਬਚਾਅ ਕਰਮਚਾਰੀਆਂ ਨੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਖੱਡ ‘ਚੋਂ ਬਾਹਰ ਕੱਢ ਲਿਆ ਹੈ।ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!