ਚਾਲਾਕ ਫੁੱਫੜ ਦਾ ਭੱਜਾ ਭਾਂਡਾ, ਪ੍ਰੇਮਿਕਾ ਨਾਲ ਭਤੀਜਾ ਦਾ ਕਰਵਾ ਦਿੱਤਾ ਵਿਆਹ, ਭੇਤ ਖੁੱਲ੍ਹਿਆ ਤਾਂ ਲੋਹੇ ਦੀ ਰਾਡ ਨਾਲ ਭਤੀਜੇ ਦਾ ਕਰ’ਤਾ…

ਚਾਲਾਕ ਫੁੱਫੜ ਦਾ ਭੱਜਾ ਭਾਂਡਾ, ਪ੍ਰੇਮਿਕਾ ਨਾਲ ਭਤੀਜਾ ਦਾ ਕਰਵਾ ਦਿੱਤਾ ਵਿਆਹ, ਭੇਤ ਖੁੱਲ੍ਹਿਆ ਤਾਂ ਰਾਡ ਨਾਲ ਭਤੀਜੇ ਦਾ ਕਰ’ਤਾ…


ਵੀਓਪੀ ਬਿਊਰੋ, ਬਠਿੰਡਾ-ਬੀਤੇ ਮਾਰਚ ਮਹੀਨੇ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। 9 ਮਾਰਚ ਨੂੰ ਲਖਵੀਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਗਿੱਦੜਬਾਹਾ ਦੀ ਲਾਸ਼ ਮਲੋਟ ਰੋਡ ਉਤੇ ਸੜਕ ਕੰਢੇ ਪਈ ਮਿਲੀ ਸੀ। ਇੰਝ ਲੱਗ ਰਿਹਾ ਸੀ ਜਿਵੇਂ ਕਿਸੇ ਵਾਹਨ ਨੇ ਉਸ ਨੂੰ ਫੇਟ ਮਾਰ ਦਿੱਤੀ ਹੋਏ। ਪੁਲਿਸ ਨੇ ਮਾਮਲਾ ਸ਼ੱਕੀ ਹੋਣ ਕਾਰਨ ਜਾਂਚ ਸ਼ੁਰੂ ਕੀਤੀ ਤਾਂ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ।
ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਜਾਂਚ ਵਿਚ ਖੁਲਾਸਾ ਹੋਇਆ ਕਿ ਲਖਵੀਰ ਦੀ ਮੌਤ ਕਿਸੇ ਹਾਦਸੇ ਕਰ ਕੇ ਨਹੀਂ ਹੋਈ ਬਲਕਿ ਉਸ ਦਾ ਕਤਲ ਹੋਇਆ ਹੈ। ਇਸ ਪਿੱਛੇ ਸੋਚੀ ਸਮਝੀ ਸਾਜ਼ਿਸ਼ ਸੀ। ਕਤਲ ਪਿੱਛੇ ਲਖਵੀਰ ਦਾ ਫੁੱਫੜ ਦਾ ਹੱਥ ਸੀ। ਪੁਲਿਸ ਦੀ ਜਾਂਚ ਵਿਚ ਪਤਾ ਲੱਗਾ ਕਿ ਫੁੱਫੜ ਨੇ ਲਖਵੀਰ ਦਾ ਵਿਆਹ ਆਪਣੀ ਪ੍ਰੇਮਿਕਾ ਨਾਲ ਕਰਵਾ ਦਿੱਤਾ ਤੇ ਦੋਵੇਂ ਲੁਕ ਛਿਪ ਕੇ ਮਿਲਦੇ ਰਹੇ। ਇਸ ਬਾਰੇ ਭਤੀਜੇ ਲਖਵੀਰ ਨੂੰ ਪਤਾ ਲੱਗਾ ਤਾਂ ਰਾਜ਼ ਲੁਕਾਉਣ ਲਈ ਫੁੱਫੜ ਨੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਭਤੀਜੇ ਨੂੰ ਰਾਡ ਨਾਲ ਮਾਰ ਮੁਕਾਇਆ ਤੇ ਇਸ ਨੂੰ ਹਾਦਸੇ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ।


ਐਸਐਸਪੀ ਨੇ ਦੱਸਿਆ ਕਿ ਪੁਲਿਸ ਨੇ ਫੁਫੜ ਜਸਵਿੰਦਰ ਸਿੰਘ ਉਰਫ਼ ਕਾਲਾ ਵਾਸੀ ਬਠਿੰਡਾ, ਉਸ ਦੇ ਸਾਥੀ ਜਤਿੰਦਰ ਸਿੰਘ ਵਾਸੀ ਪਿੰਡ ਡੰਡਾ ਤੇ ਰੁਪਿੰਦਰ ਸਿੰਘ ਉਰਫ਼ ਪਿੰਡਾ ਵਾਸੀ ਪਿੰਡ ਹਰੀਕੇ ਕਲਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਵਾਰਦਾਤ ਵਿਚ ਵਰਤੀ ਰਾਡ ਤੇ ਮੋਟਰਸਾਈਕਲ ਬਰਾਮਦ ਕਰ ਿਲਆ ਿਗਆ ਹੈ।

error: Content is protected !!