ਭਰਾਵਾਂ ਨੇ ਉਧਾਰ ਲਏ 20 ਲੱਖ ਵਾਪਸ ਨਾ ਕੀਤੇ ਤਾਂ ਭੈਣ ਨੇ ਉਠਾ ਲਿਆ ਖੌਫਨਾਕ ਕਦਮ, ਪੈ ਗਏ ਪਰਚੇ, ਪੁਲਿਸ ਕਰ ਰਹੀ ਭਾਲ

ਭਰਾਵਾਂ ਨੇ ਉਧਾਰ ਲਏ 20 ਲੱਖ ਵਾਪਸ ਨਾ ਕੀਤੇ ਤਾਂ ਭੈਣ ਨੇ ਉਠਾ ਲਿਆ ਖੌਫਨਾਕ ਕਦਮ, ਪੈ ਗਏ ਪਰਚੇ, ਪੁਲਿਸ ਕਰ ਰਹੀ ਭਾਲ

ਵੀਓਪੀ ਬਿਊਰੋ, ਫਿਰੋਜ਼ਪੁਰ : ਨੇੜਲੇ ਪਿੰਡ ਬੇਟੂ ਕਦੀਮ ਵਿਖੇ ਭਰਾਵਾਂ ਵੱਲੋਂ ਉਧਾਰ ਲਏ 20 ਲੱਖ ਰੁਪਏ ਵਾਪਸ ਨਾ ਕੀਤੇ ਗਏ ਤਾਂ ਭੈਣ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਥਾਣਾ ਮਮਦੋਟ ਪੁਲਿਸ ਨੇ 5 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪਿੱਪਲ ਸਿੰਘ ਪੁੱਤਰ ਚਰਨ ਸਿੰਘ ਵਾਸੀ ਬੇਟੂ ਕਦੀਮ ਨੇ ਦੱਸਿਆ ਕਿ ਬੀਤੀ10 ਅਪ੍ਰੈਲ 2023 ਨੂੰ ਉਹ ਆਪਣੀ ਮਾਂ ਕਸ਼ਮੀਰ ਕੌਰ (68 ਸਾਲ) ਦੇ ਕਮਰੇ ਵਿਚ ਆਇਆ ਤਾਂ ਵੇਖਿਆ ਕਿ ਉਸ ਦੇ ਮੂੰਹ ਵਿਚ ਝੱਗ ਲੱਗੀ ਹੋਈ ਸੀ ਤੇ ਉਸ ਨੇ ਮਾਂ ਨੂੰ ਸਿਵਲ ਹਸਪਤਾਲ ਮਮਦੋਟ ਲੈ ਕੇ ਆਇਆ ਤਾਂ ਡਾਕਟਰ ਨੇ ਦੱਸਿਆ ਕਿ ਇਸ ਦੀ ਮੌਤ ਹੋ ਚੁੱਕੀ ਹੈ।

ਪਿੱਪਲ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਕਸ਼ਮੀਰ ਕੌਰ ਦੇ ਭਰਾਵਾਂ ਨੇ ਉਸ ਪਾਸੋਂ 20 ਲੱਖ ਰੁਪਏ ਉਧਾਰ ਲਏ ਸਨ ਜੋ ਕਿ ਪੈਸੇ ਵਾਪਸ ਨਹੀਂ ਕਰ ਰਹੇ ਸਨ। ਜਿਸ ਕਾਰਨ ਉਹ ਟੈਨਸ਼ਨ ਵਿਚ ਰਹਿਣ ਲੱਗ ਪਈ ਤੇ ਇਨ੍ਹਾਂ ਮੁਲਜ਼ਮਾਂ ਤੋਂ ਤੰਗ ਆ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਰਾਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਉਤੇ ਮੁਲਜ਼ਮ ਪ੍ਰਤਾਪ ਸਿੰਘ ਪੁੱਤਰ ਵੀਰ ਸਿੰਘ, ਗੁਰਦੇਵ ਸਿੰਘ ਪੁੱਤਰ ਪ੍ਰਤਾਪ ਸਿੰਘ, ਸੁਖਦੇਵ ਸਿੰਘ ਵਾਸੀਅਨ ਪਿੰਡ ਕਲਸ, ਥਾਣਾ ਖੇਮਕਰਨ, ਕੁਸ਼ ਮਹਿਤਾ ਪੁੱਤਰ ਸ਼ਾਤ ਲਾਲ, ਲਵ ਮਹਿਤਾ ਪੁੱਤਰ ਸ਼ਾਤ ਲਾਲ ਵਾਸੀਅਨ ਖੇਮਕਰਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

error: Content is protected !!