ਹਵਸ ਵਿਚ ਅੰਨ੍ਹਿਆਂ ਦੀ ਹੈਵਾਨੀਅਤ! ਕੁੜੀ ਨੂੰ ਮੂੰਹ ਵਿਚ ਕੱਪਣਾ ਤੁੰਨ ਕੇ ਕੀਤਾ ਅਗਵਾ, ਜੰਗਲ ਵਿਚ ਲਿਜਾ ਜਬਰ ਜਨਾਹ ਕਰ ਕੇ ਸੁੱਟ ਦਿੱਤਾ ਖੂਹ ਵਿਚ

ਹਵਸ ਵਿਚ ਅੰਨ੍ਹਿਆਂ ਦੀ ਹੈਵਾਨੀਅਤ! ਕੁੜੀ ਨੂੰ ਮੂੰਹ ਵਿਚ ਕੱਪਣਾ ਤੁੰਨ ਕੇ ਕੀਤਾ ਅਗਵਾ, ਜੰਗਲ ਵਿਚ ਲਿਜਾ ਜਬਰ ਜਨਾਹ ਕਰ ਕੇ ਸੁੱਟ ਦਿੱਤਾ ਖੂਹ ਵਿਚ


ਵੀਓਪੀ ਬਿਊਰੋ, ਨੈਸ਼ਨਲ : ਪੁਰਾਣੇ ਘਰ ਜਾਂਦੀ ਕੁੜੀ ਨੂੰ ਤਿੰਨ ਨੌਜਵਾਨਾਂ ਨੇ ਮੂੰਹ ਵਿਚ ਕੱਪਣਾ ਤੁੰਨ ਕੇ ਅਗਵਾ ਕਰ ਲਿਆ। ਜੰਗਲ ਵਿਚ ਲਿਜਾ ਕੇ ਹਵਸ ਦੀ ਅੱਗ ਬੁਝਾਈ ਤੇ ਫਿਰ ਖੂਹ ਵਿਚ ਸੁੱਟ ਦਿੱਤਾ। ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਕੁੜੀ ਦੀਆਂ ਆਵਾਜ਼ਾਂ ਸੁਣ ਕੇ ਆਸਪਾਸ ਦੇ ਲੋਕ ਮੌਕੇ ‘ਤੇ ਪਹੁੰਚੇ ਅਤੇ ਲੜਕੀ ਨੂੰ ਬਾਹਰ ਕੱਢਿਆ।


ਪੁਲਿਸ ਨੇ ਲੜਕੀ ਦੇ ਪਿਤਾ ਦੀ ਸ਼ਿਕਾਇਤ ‘ਤੇ ਮੁਲਜ਼ਮਾਂ ਖ਼ਿਲਾਫ਼ ਅਗਵਾ, ਸਮੂਹਿਕ ਬਲਾਤਕਾਰ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਪਲਵਲ ਮਹਿਲਾ ਥਾਣਾ ਇੰਚਾਰਜ ਸੁਸ਼ੀਲਾ ਮੁਤਾਬਕ ਹਥਿਨ ਥਾਣਾ ਖੇਤਰ ਦੇ ਇਕ ਪਿੰਡ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਸ਼ਿਕਾਇਤ ‘ਚ ਕਿਹਾ ਹੈ ਕਿ ਉਹ ਡਰਾਈਵਿੰਗ ਦਾ ਕੰਮ ਕਰਦਾ ਹੈ ਅਤੇ ਅਕਸਰ ਘਰ ਤੋਂ ਬਾਹਰ ਰਹਿੰਦਾ ਹੈ। ਉਸ ਦੀ ਲੜਕੀ ਆਪਣੇ ਘਰ ਤੋਂ ਪੁਰਾਣੇ ਘਰ ਜਾ ਰਹੀ ਸੀ। ਰਸਤੇ ਵਿੱਚ ਤਿੰਨ ਨੌਜਵਾਨਾਂ ਨੇ ਉਸ ਦੀ ਲੜਕੀ ਨੂੰ ਅਗਵਾ ਕਰ ਲਿਆ। ਜਦੋਂ ਉਸ ਦੀ ਧੀ ਰੌਲਾ ਪਾਉਣ ਲੱਗੀ ਤਾਂ ਉਹਨਾਂ ਨੇ ਉਸਦੇ ਮੂੰਹ ਵਿੱਚ ਕੱਪੜਾ ਪਾ ਦਿੱਤਾ। ਨੌਜਵਾਨ ਉਸ ਦੀ ਲੜਕੀ ਨੂੰ ਅਗਵਾ ਕਰਕੇ ਜੰਗਲ ਵਿਚ ਲੈ ਗਿਆ। ਤਿੰਨਾਂ ਨੇ ਉਸ ਨਾਲ ਜੰਗਲ ਵਿਚ ਸਮੂਹਿਕ ਬਲਾਤਕਾਰ ਕੀਤਾ। ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਧੀ ਨੂੰ ਜਾਨੋਂ ਮਾਰਨ ਦੀ ਧਮਕੀ ਦਿਤੀ। ਜਦੋਂ ਉਸ ਦੀ ਲੜਕੀ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਨੌਜਵਾਨਾਂ ਨੇ ਉਸ ਦੀ ਲੜਕੀ ਨੂੰ ਖੂਹ ਵਿੱਚ ਸੁੱਟ ਦਿਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਆਸਪਾਸ ਦੇ ਲੋਕਾਂ ਨੇ ਉਸ ਦੀ ਧੀ ਨੂੰ ਖੂਹ ‘ਚੋਂ ਬਾਹਰ ਕੱਢਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!