ਹਵਾਈ ਅੱਡੇ ਉਤੇ ਪਹੁੰਚੀ ਮਹਿਲਾ ਦੇ ਬੈਗ ਦੀ ਲਈ ਤਲਾਸ਼ੀ ਤਾਂ ਵਿਚੋਂ ਨਿਕਲੇ 22 ਜ਼ਿੰਦਾ ਸੱਪ, ਹਵਾਈ ਅੱਡੇ ਉਤੇ ਸੱਪ ਫੜਦੇ ਨਜ਼ਰ ਆਏ ਸੁਰੱਖਿਆ ਕਰਮਚਾਰੀ, ਵੇਖੋ ਵਾਇਰਲ ਵੀਡੀਓ

ਹਵਾਈ ਅੱਡੇ ਉਤੇ ਪਹੁੰਚੀ ਮਹਿਲਾ ਦੇ ਬੈਗ ਦੀ ਲਈ ਤਲਾਸ਼ੀ ਤਾਂ ਵਿਚੋਂ ਨਿਕਲੇ 22 ਜ਼ਿੰਦਾ ਸੱਪ, ਹਵਾਈ ਅੱਡੇ ਉਤੇ ਸੱਪ ਫੜਦੇ ਨਜ਼ਰ ਆਏ ਸੁਰੱਖਿਆ ਕਰਮਚਾਰੀ, ਵੇਖੋ ਵਾਇਰਲ ਵੀਡੀਓ

 

ਵੀਓਪੀ ਬਿਊਰੋ, ਨੈਸ਼ਨਲ- ਮਲੇਸ਼ੀਆ ਤੋਂ ਚੇਨਈ ਏਅਰਪੋਰਟ ‘ਤੇ ਪੁੱਜੀ ਇਕ ਮਹਿਲਾ ਯਾਤਰੀ ਨੂੰ ਸ਼ੱਕੀ ਹੋਣ ‘ਤੇ ਉਸ ਦੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ‘ਚੋਂ 22 ਜ਼ਿੰਦਾ ਸੱਪ ਮਿਲੇ। ਇਸ ਦੌਰਾਨ ਸੱਪ ਬੈਗ ਵਿਚੋਂ ਬਾਹਰ ਨਿਕਲ ਆਏ ਤੇ ਹਫੜਾ-ਦਫੜੀ ਮਚ ਗਈ। ਉਪਰੰਤ ਸੁਰੱਖਿਆ ਕਰਮਚਾਰੀ ਸੱਪਾਂ ਨੂੰ ਫੜ ਕੇ ਡੱਬੇ ਵਿਚ ਬੰਦ ਕਰਦੇ ਨਜ਼ਰ ਆਏ। ਇਸ ਸਾਰੇ ਘਟਨਾਕ੍ਰਮ ਦੀ ਵੀਡੀਓ ਵਾਇਰਲ ਹੋਣ ਉਤੇ ਵੇਖਣ ਵਾਲਿਆਂ ਦੇ ਹੋਸ਼ ਉਡ ਗਏ।


ਦੱਸਦੇਈਏ ਕਿ ਸੱਪਾਂ ਦੀਆਂ ਵੱਖ-ਵੱਖ ਪ੍ਰਜਾਤੀਆਂ ਦੀ ਕਈ ਥਾਵਾਂ ‘ਤੇ ਖਰੀਦ-ਵੇਚ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਇਨ੍ਹੀਂ ਦਿਨੀਂ ਕੁਝ ਲੋਕ ਪਾਇਥਨ ਨੂੰ ਪਾਲਤੂ ਜਾਨਵਰ ਬਣਾਉਂਦੇ ਹੋਏ ਵੀ ਨਜ਼ਰ ਆ ਰਹੇ ਹਨ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਉਹ ਮਹਿਲਾ ਚੇਨਈ ਏਅਰਪੋਰਟ ‘ਤੇ ਪਹੁੰਚੀ ਤਾਂ ਕਸਟਮ ਵਿਭਾਗ ਦੀ ਟੀਮ ਉਸ ਸਮੇਂ ਹੈਰਾਨ ਰਹਿ ਗਈ, ਜਦੋਂ ਤਲਾਸ਼ੀ ਦੌਰਾਨ ਬੈਗ ‘ਚੋਂ ਸੱਪ ਨਿਕਲਣ ਲੱਗੇ।
ਜਾਣਕਾਰੀ ਮੁਤਾਬਕ ਸਾਰੇ ਸੱਪ ਵੱਖ-ਵੱਖ ਪ੍ਰਜਾਤੀ ਦੇ ਹਨ, ਜਿਨ੍ਹਾਂ ਨੂੰ ਵੱਖ-ਵੱਖ ਪਲਾਸਟਿਕ ਦੇ ਡੱਬਿਆਂ ‘ਚ ਲਿਆਂਦੇ ਗਏ ਸਨ। ਕਸਟਮ ਵੱਲੋਂ ਦਿੱਤੀ ਗਈ ਜਾਣਕਾਰੀ ‘ਚ ਦੱਸਿਆ ਗਿਆ ਕਿ ਮਹਿਲਾ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਤੋਂ ਫਲਾਈਟ ਨੰਬਰ ਏਕੇ 13 ਤੋਂ ਭਾਰਤ ਦੇ ਚੇਨਈ ਏਅਰਪੋਰਟ ‘ਤੇ ਉਤਰੀ ਸੀ। ਬੈਗ ‘ਚੋਂ ਸੱਪ ਨਿਕਲਣ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਯੂਜ਼ਰਸ ਦੇ ਹੋਸ਼ ਉੱਡ ਗਏ ਹਨ ਅਤੇ ਇਹ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਨਿਊਜ਼ ਏਜੰਸੀ ਏਐਨਆਈ ਨੇ ਟਵਿੱਟਰ ‘ਤੇ ਆਪਣੀ ਵੀਡੀਓ ਸਾਂਝੀ ਕੀਤੀ ਅਤੇ ਦੱਸਿਆ ਕਿ ਕਸਟਮ ਵਿਭਾਗ ਦੀ ਟੀਮ ਨੇ ਕਸਟਮਜ਼ ਐਕਟ 1962 ਅਤੇ ਜੰਗਲੀ ਜੀਵ ਸੁਰੱਖਿਆ ਕਾਨੂੰਨ, 1972 ਦੇ ਤਹਿਤ ਬੈਗਾਂ ਦੀ ਚੈਕਿੰਗ ਦੌਰਾਨ ਮਿਲੇ 22 ਜ਼ਿੰਦਾ ਸੱਪਾਂ ਸਮੇਤ ਗਿਰਗਿਟ ਨੂੰ ਜ਼ਬਤ ਕਰਨ ਵਾਲੀ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਯੂਜ਼ਰਸ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਪੂਰੀ ਦੁਨੀਆ ਵਿੱਚ ਤਸਕਰੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਹ ਮਾਮਲਾ ਵੀ ਕੁਝ ਦੁਰਲੱਭ ਜਾਨਵਰਾਂ ਦੀ ਤਸਕਰੀ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

 

error: Content is protected !!