ਅਮਰੀਕਾ ਦਾ ਵੀਜ਼ਾ ਨਾ ਲੱਗਾ ਤਾਂ ਗਾਡਰ ਨੂੰ ਸਾਫਾ ਪਾ ਝੁਲਾ ਦਿੱਤੀ ਜ਼ਿੰਦਗੀ, ਵਿਧਵਾ ਮਾਂ ਨੂੰ ਇਕੱਲੀ ਛੱਡ ਜਹਾਨੋ ਤੁਰ ਗਿਆ ਨੌਜਵਾਨ

ਅਮਰੀਕਾ ਦਾ ਵੀਜ਼ਾ ਨਾ ਲੱਗਾ ਤਾਂ ਗਾਡਰ ਨੂੰ ਸਾਫਾ ਪਾ ਝੁਲਾ ਦਿੱਤੀ ਜ਼ਿੰਦਗੀ, ਵਿਧਵਾ ਮਾਂ ਨੂੰ ਇਕੱਲੀ ਛੱਡ ਜਹਾਨੋ ਤੁਰ ਗਿਆ ਨੌਜਵਾਨ


ਵੀਓਪੀ ਬਿਊਰੋ, ਜਲੰਧਰ-ਪੰਜਾਬ ਦੇ ਨੌਜਵਾਨਾਂ ਦਾ ਵਿਦੇਸ਼ ਵਿਚ ਜਾਣ ਦਾ ਕਰੇਜ਼ ਇੰਨਾ ਕੁ ਵੱਧ ਚੁਕਾ ਹੈ ਕਿ ਇਹ ਸੁਪਣਾ ਪੂਰਾ ਨਾ ਹੋਣ ਉਤੇ ਅਜਿਹਾ ਕਦਮ ਚੁੱਕ ਲੈਂਦੇ ਹਨ ਕਿ ਪਿੱਛੋਂ ਪਰਿਵਾਰ ਭੁਗਤਾ ਰਹਿ ਜਾਂਦਾ ਹੈ। ਅਜਿਹੇ ਹੀ ਇਕ ਮਾਮਲੇ ਵਿਚ ਆਈਲੈਟਸ ਕਰ ਕੇ ਅਮਰੀਕਾ ਫਾਈਲ ਲਾਉਣ ਉਤੇ ਵੀਜ਼ਾ ਨਾ ਮਿਲਿਆ ਤਾਂ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਕਤ ਨੌਜਵਾਨ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਅਜਿਹਾ ਖੌਫਨਾਕ ਕਦਮ ਚੁੱਕ ਕੇ ਨੌਜਵਾਨ ਪਰਿਵਾਰ ਵਿਚ ਬਚੀ ਮਾਂ ਨੂੰ ਇਕੱਲਾ ਛੱਡ ਤੁਰਿਆ।


ਮਾਮਲਾ ਥਾਣਾ ਨੂਰਮਹਿਲ ਅਧੀਨ ਆਉਂਦੇ ਪਿੰਡ ਭੰਡਾਲ ਬੂਟਾ ਦਾ ਹੈ। ਬਲਵਿੰਦਰ ਪਾਲ ਪੁੱਤਰ ਗੁਲਜਾਰੀ ਰਾਮ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਮੇਰੇ ਸਵ. ਭਰਾ ਜੋਗਿੰਦਰਪਾਲ, ਜਿਸ ਦੀ ਕਰੀਬ ਪੰਦਰਾਂ ਵਰ੍ਹੇ ਪਹਿਲਾਂ ਮੌਤ ਹੋ ਗਈ ਸੀ, ਦੇ ਬੇਟੇ ਦੀਪਕ ਕੁਮਾਰ ਨੇ ਬੀ-ਕਾਮ ਤੋਂ ਬਾਅਦ ਆਈਲੈਟਸ ਕਰ ਕੇ ਅਮਰੀਕਾ ਜਾਣ ਲਈ ਅਪਲਾਈ ਕੀਤਾ ਸੀ।ਕੁਝ ਦਿਨ ਪਹਿਲਾਂ ਹੀ ਫਾਈਲ ਰਿਫਿਊਜ਼ ਹੋਣ ਕਾਰਨ ਦੀਪਕ ਕੁਮਾਰ ਪ੍ਰੇਸ਼ਾਨ ਰਹਿੰਦਾ ਸੀ। ਦੀਪਕ ਕੁਮਾਰ ਦੀ ਮਾਤਾ ਬਲਜੀਤ ਕੌਰ ਆਪਣੇ ਪੇਕੇ ਘਰ ਹਰੀਪੁਰ ਖ਼ਾਲਸਾ ਗਈ ਹੋਈ ਸੀ। ਰਾਤ ਨੂੰ ਰੋਟੀ ਖਾ ਕੇ ਸੁੱਤੇ ਦੀਪਕ ਕੁਮਾਰ ਨੇ ਜਦੋਂ ਸਵੇਰੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਕੰਧ ਟੱਪ ਕੇ ਅੰਦਰ ਜਾਣ ‘ਤੇ ਦੇਖਿਆ ਤਾਂ ਉਸ ਨੇ ਕਮਰੇ ਦੇ ਗਾਡਰ ਨਾਲ ਸਾਫਾ ਪਾ ਕੇ ਫਾਹਾ ਲੈ ਲਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਨੂੰ ਉਤਾਰ ਕੇ ਤੁਰੰਤ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!