ਟੁੱਟੇ ਦੁਖਾਂ ਦੇ ਪਹਾੜ ਤੋਂ ਅਣਜਾਣ 8 ਮਹੀਨੇ ਦੇ ਬੱਚੇ ਨੇ ਦਿੱਤੀ ਮਾਤਾ-ਪਿਤਾ ਤੇ ਦਾਦੀ ਦੀ ਚਿਖਾ ਨੂੰ ਅਗਨੀ

ਟੁੱਟੇ ਦੁਖਾਂ ਦੇ ਪਹਾੜ ਤੋਂ ਅਣਜਾਣ 8 ਮਹੀਨੇ ਦੇ ਬੱਚੇ ਨੇ ਦਿੱਤੀ ਮਾਤਾ-ਪਿਤਾ ਤੇ ਦਾਦੀ ਦੀ ਚਿਖਾ ਨੂੰ ਅਗਨੀ


ਵੀਓਪੀ ਬਿਊਰੋ, ਲੁਧਿਆਣਾ : ਸੋਮਵਾਰ ਨੂੰ ਗਿਆਸਪੁਰਾ ਦੇ ਸ਼ਮਸ਼ਾਨਘਾਟ ‘ਚ ਹਰ ਕੋਈ ਆਪਣੇ ਹੰਝੂ ਰੋਕ ਨਾ ਸਕਿਆ, ਜਦੋਂ 8 ਮਹੀਨੇ ਦੇ ਬੱਚੇ ਯੁਗ ਨੇ ਆਪਣੀ ਮਾਤਾ-ਪਿਤਾ ਤੇ ਦਾਦੀ ਦੀ ਚਿਖਾ ਨੂੰ ਅਗਨੀ ਦਿੱਤੀ। ਪੂਰੇ ਪਰਿਵਾਰ ਦਾ ਅੰਤਿਮ ਸੰਸਕਾਰ ਕਰਨ ਵਾਲਾ ਮਾਸੂਮ ਇਸ ਗੱਲੋਂ ਅਨਜਾਣ ਸੀ ਕਿ ਉਸ ਉਪਰ ਦੁੱਖਾਂ ਦਾ ਕਿਹੜਾ ਪਹਾੜ ਟੁੱਟਿਆ ਹੈ। ਬੱਚਾ ਹੁਣ ਆਪਣੇ ਤਾਇਆ-ਤਾਈ ਕੋਲ ਹੀ ਰਹੇਗਾ। ਕਾਬਲੇਗੌਰ ਹੈ ਕਿ ਗਿਆਸਪੁਰਾ ਜ਼ਹਿਰੀਲੀ ਗੈਸ ਦੇ ਮਾਮਲੇ ਵਿੱਚ ਹੋਈਆਂ 11 ਮੌਤਾਂ ਵਿਚ ਇਸ ਪਰਿਵਾਰ ਦੇ ਤਿੰਨ ਜੀਅ ਸ਼ਾਮਲ ਹਨ।

ਇਸ ਪਰਿਵਾਰ ਦੇ ਸਟੋਰ ਦੇ ਬਾਹਰ ਸਥਿਤ ਮੈਨਹੋਲ ‘ਚੋਂ ਜ਼ਹਿਰੀਲੀ ਗੈਸ ਫੈਲਣ ‘ਤੇ ਸੌਰਵ (35), ਉਸ ਦੀ ਪ੍ਰੀਤੀ (31) ਅਤੇ ਮਾਂ ਕਮਲੇਸ਼ ਗੋਇਲ ਬੇਹੋਸ਼ ਹੋ ਗਏ ਸਨ। ਕੁਝ ਹੀ ਮਿੰਟਾਂ ਬਾਅਦ ਜ਼ਹਿਰੀਲੀ ਗੈਸ ਦਾ ਅਸਰ ਉਨ੍ਹਾਂ ਦੇ ਦਿਮਾਗ ਉਤੇ ਹੋਇਆ ਅਤੇ ਉਨ੍ਹਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਸੌਰਵ ਦੇ ਮਾਸੂਮ ਪੁੱਤਰ ਯੁੱਗ ਦੀ ਵੀ ਸਿਹਤ ਖਰਾਬ ਹੋ ਗਈ ਸੀ, ਪਰ ਪਰਮਾਤਮਾ ਨੇ ਮਾਸੂਮ ਨੂੰ ਬਚਾ ਲਿਆ। ਰੱਬ ਬਣ ਕੇ ਆਇਆ ਯੁੱਗ ਦਾ ਗੁਆਂਢੀ ਉਸ ਨੂੰ ਸੁਰੱਖਿਅਤ ਥਾਂ ‘ਤੇ ਲੈ ਗਿਆ ਸੀ। ਇੱਥੋਂ ਤਕ ਕਿ ਸੌਰਵ ਦਾ ਭਰਾ ਗੌਰਵ (50) ਵੀ ਬੇਹੋਸ਼ ਹੋ ਗਿਆ ਸੀ, ਉਹ ਇਲਾਜ ਦੌਰਾਨ ਬਚ ਗਿਆ। ਸੰਸਕਾਰ ਕਰਨ ਸਮੇਂ ਬੱਚੇ ਨੂੰ ਵੇਖ ਹਰੇਕ ਦੀ ਅੱਖ ਨਮ ਹੋ ਗਈ।

error: Content is protected !!