ਚੋਣਾਂ ‘ਚ ਇਸ ਵਾਰ ਚੰਨੀ ਨੇ ਚਲਾਇਆ ਰਿਕਸ਼ਾ, ਕਾਂਗਰਸ ਦੇ ਪ੍ਰਚਾਰ ਦੌਰਾਨ ਔਰਤਾਂ ਨੂੰ ਕਰਵਾਈ ਰਿਕਸ਼ੇ ਦੀ ਸਵਾਰੀ

ਚੋਣਾਂ ‘ਚ ਇਸ ਵਾਰ ਚੰਨੀ ਨੇ ਚਲਾਇਆ ਰਿਕਸ਼ਾ, ਕਾਂਗਰਸ ਦੇ ਪ੍ਰਚਾਰ ਦੌਰਾਨ ਔਰਤਾਂ ਨੂੰ ਕਰਵਾਈ ਰਿਕਸ਼ੇ ਦੀ ਸਵਾਰੀ

ਜਲੰਧਰ (ਵੀਓਪੀ ਬਿਊਰੋ) ਇਸ ਸਮੇਂ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਜਲੰਧਰ ਵਿੱਚ ਡੇਰੇ ਲਾਏ ਹੋਏ ਹਨ। ਇਸ ਦੌਰਾਨ ਸਾਰੇ ਸਿਆਸੀ ਆਗੂ ਆਪਣੀਆਂ ਪਾਰਟੀ ਦੇ ਲਈ ਵੱਖਰੇ ਵੱਖਰੇ ਢੰਗ ਦੇ ਨਾਲ ਚੋਣ ਪ੍ਰਚਾਰ ਕਰ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਨ। ਪਹਿਲਾਂ ਜਿੱਥੇ ਆਪ ਆਗੂ ਐਕਟਿਵਾ ‘ਤੇ ਸ਼ਹਿਰ ਘੁੰਮ ਕੇ ਗੋਲਗੱਪੇ ਖਾ ਰਹੇ ਸਨ ਉੱਥੇ ਹੀ ਹੁਣ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਆਪਣੇ ਢੰਗ ਨਾਲ ਪ੍ਰਚਾਰ ਕਰ ਰਹੇ ਹਨ।

ਇਸ ਦੌਰਾਨ ਜਿੱਥੇ ਜਲੰਧਰ ਲੋਕ ਸਭਾ ਉਪ ਚੋਣ ਨੂੰ ਲੈ ਕੇ ਪ੍ਰਚਾਰ ਦੇ ਵੱਖ-ਵੱਖ ਰੰਗ ਦੇਖਣ ਨੂੰ ਮਿਲ ਰਹੇ ਹਨ। ਇਨ੍ਹਾਂ ‘ਚੋਂ ਇਕ ਰੰਗ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਦੇ ਰਿਕਸ਼ੇ ਦੇ ਰੰਗ ‘ਚ ਵੀ ਦੇਖਣ ਨੂੰ ਮਿਲਿਆ ਹੈ। ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਦੇ ਚੋਣ ਪ੍ਰਚਾਰ ਦੌਰਾਨ ਚੰਨੀ ਔਰਤਾਂ ਨੂੰ ਰਿਕਸ਼ੇ ‘ਤੇ ਸਵਾਰੀ ਕਰਵਾਉਂਦੇ ਹੋਏ। ਚੰਨੀ ਦਾ ਰਿਕਸ਼ਾ ਚਲਾਉਣ ਦਾ ਇਹ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਜਦੋਂ ਚਰਨਜੀਤ ਸਿੰਘ ਚੰਨੀ 112 ਦਿਨ ਪੰਜਾਬ ਦੇ ਮੁੱਖ ਮੰਤਰੀ ਸਨ, ਉਸ ਸਮੇਂ ਵੀ ਉਨ੍ਹਾਂ ਦੀਆਂ ਕਈ ਵੀਡੀਓਜ਼ ਅਤੇ ਫੋਟੋਆਂ ਵਾਇਰਲ ਹੋਈਆਂ ਸਨ। ਵਿਧਾਨ ਸਭਾ ਚੋਣਾਂ ਦੌਰਾਨ ਆਪਣੀ ਬੱਕਰੀ ਦਾ ਦੁੱਧ ਕੱਢ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਰਸਤੇ ਵਿੱਚ ਕੰਧ ’ਤੇ ਬੈਠ ਕੇ ਇੱਕ ਆਮ ਆਦਮੀ ਦੀ ਤਸਵੀਰ ਦੀ ਇੱਕ ਵੀਡੀਓ ਨੇ ਸੋਸ਼ਲ ਮੀਡੀਆ ’ਤੇ ਖੂਬ ਧੂਮ ਮਚਾਈ ਹੋਈ ਸੀ।

error: Content is protected !!