ਪਹਿਲੇ ਦਿਨ ਮੁਸ਼ਕਲਾਂ ‘ਚ ਦਿਸੇ ਕਰਮਚਾਰੀ, ਸਰਕਾਰੀ ਦਫਤਰਾਂ ਦਾ ਸਮਾਂ ਬਦਲਣ ਕਾਰਨ ਡਿਊਟੀ ਦਾ ਸਮਾਂ ਘਟਿਆ, ਲੰਚ ਬ੍ਰੇਕ ਦਾ ਸਮਾਂ ਖਤਮ

ਪਹਿਲੇ ਦਿਨ ਮੁਸ਼ਕਲਾਂ ‘ਚ ਦਿਸੇ ਕਰਮਚਾਰੀ, ਸਰਕਾਰੀ ਦਫਤਰਾਂ ਦਾ ਸਮਾਂ ਬਦਲਣ ਕਾਰਨ ਡਿਊਟੀ ਦਾ ਸਮਾਂ ਘਟਿਆ, ਲੰਚ ਬ੍ਰੇਕ ਦਾ ਸਮਾਂ ਖਤਮ

 

ਜਲੰਧਰ/ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿਛਲੇ ਦਿਨੀ ਸਰਕਾਰੀ ਦਫਤਰਾਂ ਦੇ ਸਮੇਂ ਵਿੱਚ ਕੀਤੀ ਤਬਦੀਲੀ ਤੋਂ ਬਾਅਦ ਕਰਮਚਾਰੀਆਂ ਨੂੰ ਪਹਿਲਾਂ ਪਹਿਲਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰ ਬਦਲੇ ਹੋਏ ਸਮੇਂ ਅਨੁਸਾਰ ਮੰਗਲਵਾਰ ਸਵੇਰੇ 7:30 ਵਜੇ ਖੁੱਲ੍ਹ ਗਏ। ਅਗਲੇ ਢਾਈ ਮਹੀਨਿਆਂ ਲਈ ਦਫ਼ਤਰਾਂ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 2 ਵਜੇ ਤੱਕ ਬਦਲ ਦਿੱਤਾ ਗਿਆ ਹੈ।

ਇਸ ਤਰ੍ਹਾਂ ਜਿੱਥੇ ਮੁਲਾਜ਼ਮਾਂ ਦੀ ਰੋਜ਼ਾਨਾ ਡਿਊਟੀ ਦਾ ਸਮਾਂ ਡੇਢ ਘੰਟਾ ਪਹਿਲਾਂ ਹੋ ਗਿਆ ਹੈ, ਉਥੇ ਸਰਕਾਰ ਨੇ ਇਸ ਡਿਊਟੀ ਸਮੇਂ ਦੌਰਾਨ ਨਾਸ਼ਤੇ ਜਾਂ ਦੁਪਹਿਰ ਦੇ ਖਾਣੇ ਦੀ ਬਰੇਕ ਦਾ ਕੋਈ ਪ੍ਰਬੰਧ ਨਹੀਂ ਕੀਤਾ ਹੈ। ਪੁਰਾਣੀ ਪ੍ਰਣਾਲੀ ਤਹਿਤ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਡਿਊਟੀ ਦੌਰਾਨ ਅੱਧੇ ਘੰਟੇ ਦੀ ਲੰਚ ਬਰੇਕ ਹੁੰਦੀ ਸੀ।

ਚੰਡੀਗੜ੍ਹ ਦੇ ਪੰਜਾਬ ਸਿਵਲ ਸਕੱਤਰੇਤ ਵਿੱਚ ਮੰਗਲਵਾਰ ਸਵੇਰੇ ਮੁਲਾਜ਼ਮ ਮੀਂਹ ਵਿੱਚ ਇੱਧਰ-ਉੱਧਰ ਭੱਜਦੇ ਦੇਖੇ ਗਏ। ਹਰ ਕੋਈ ਸਮੇਂ ਸਿਰ ਡਿਊਟੀ ‘ਤੇ ਪਹੁੰਚਣ ਲਈ ਕਾਹਲਾ ਸੀ। ਮੁੱਖ ਮੰਤਰੀ ਭਗਵੰਤ ਮਾਨ ਵੀ ਸਵੇਰੇ 7:28 ਵਜੇ ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਪੁੱਜੇ। ਉਨ੍ਹਾਂ ਦੇ ਸਾਰੇ ਮੰਤਰੀ ਵੀ ਸਮੇਂ ਸਿਰ ਸਕੱਤਰੇਤ ਵਿੱਚ ਆਪਣੇ-ਆਪਣੇ ਦਫ਼ਤਰਾਂ ਵਿੱਚ ਹਾਜ਼ਰ ਹੋਏ। ਰਾਤ 10 ਵਜੇ ਸਕੱਤਰੇਤ ਵਿੱਚ ਮੁਲਾਜ਼ਮਾਂ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ ਲੰਚ ਬਰੇਕ ਨਹੀਂ ਤਾਂ ਘੱਟੋ-ਘੱਟ ਨਾਸ਼ਤੇ ਦਾ ਸਮਾਂ ਤਾਂ ਜ਼ਰੂਰ ਲਿਆ ਜਾਵੇ।

error: Content is protected !!