ਬੇਅਦਬੀ ਕਰਨ ਵਾਲੇ ਦੀ ਲਾਸ਼ ਲੈਣ ਵੀ ਨਾ ਪੁੱਜਾ ਕੋਈ, ਜਥੇਦਾਰ ਸਾਹਿਬ ਨੇ ਕਿਹਾ- ਕੋਈ ਅੰਤਿਮ ਰਸਮਾਂ ਵਿਚ ਵੀ ਨਾ ਜਾਵੇ

ਬੇਅਦਬੀ ਕਰਨ ਵਾਲੇ ਦੀ ਲਾਸ਼ ਲੈਣ ਵੀ ਨਾ ਪੁੱਜਾ ਕੋਈ, ਜਥੇਦਾਰ ਸਾਹਿਬ ਨੇ ਕਿਹਾ- ਕੋਈ ਅੰਤਿਮ ਰਸਮਾਂ ਵਿਚ ਵੀ ਨਾ ਜਾਵੇ


ਵੀਓਪੀ ਬਿਊਰੋ, ਪੰਜਾਬ-ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਚ ਬੇਅਦਬੀ ਕਰਨ ਵਾਲੇ ਜਸਵੀਰ ਸਿੰਘ ਦੀ ਬੀਤੀ ਰਾਤ ਸਿਵਲ ਹਸਪਤਾਲ ਵਿਚ ਮੌਤ ਹੋ ਗਈ ਸੀ। ਅੱਜ ਬਾਅਦ ਦੁਪਹਿਰ ਤਕ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਉਸ ਦੀ ਮ੍ਰਿਤਕ ਦੇਹ ਲੈਣ ਲਈ ਸਿਵਲ ਹਸਪਤਾਲ ਨਹੀਂ ਪੁੱਜੇ।ਪੁਲਿਸ ਉਡੀਕ ਕਰਨ ਪਿੱਛੋਂ ਖੁਦ ਲਾਸ਼ ਲੈ ਕੇ ਉਸ ਦੇ ਪਿੰਡ ਗਈ। ਉਧਰ, ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਕੋਈ ਵਿਅਕਤੀ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਅਕੀਦਾ ਰੱਖਦਾ ਹੈ, ਉਹ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਦੀਆਂ ਅੰਤਿਮ ਰਸਮਾਂ ‘ ਚ ਹਿੱਸਾ ਨਾ ਲਵੇ।


ਗਿਆਨੀ ਰਘਬੀਰ ਸਿੰਘ ਨੇ ਵੀਡੀਓ ਜਾਰੀ ਕਰ ਕੇ ਸੰਗਤ ਨੂੰ ਅਪੀਲ ਕੀਤੀ ਕੀ ਇਸ ਬੇਅਦਬੀ ਕਾਂਡ ਦੇ ਦੋਸ਼ੀ ਦੀਆਂ ਅੰਤਿਮ ਰਸਮਾਂ ਦੇ ਵਿਚ ਸੰਗਤ ਹਿੱਸਾ ਨਾ ਲਏ ਤੇ ਨਾਲ ਹੀ ਗੁਰੂ ਘਰਾਂ ਦੇ ਪਾਠੀ ਸਿੰਘ ਤੇ ਰਾਗੀ ਸਿੰਘ ਵੀ ਸੇਵਾਵਾਂ ਨਾ ਦੇਣ।
ਦੱਸ ਦੇਈਏ ਕਿ ਬੇਅਦਬੀ ਦੇ ਮੁਲਜ਼ਮ ਜਸਵੀਰ ਸਿੰਘ ਨੇ ਨੇ ਮਾਨਸਾ ਦੀ ਜੇਲ੍ਹ ਵਿਚ ਪੇਟ ਦਰਦ ਤੇ ਛਾਤੀ ਦੀ ਤਕਲੀਫ਼ ਸਬੰਧੀ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਸੀ, ਜਿਨ੍ਹਾਂ ਵੱਲੋਂ ਮੁਢਲੀ ਸਹਾਇਤਾ ਦੇਣ ਉਪਰੰਤ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ। ਬਾਅਦ ਵਿਚ ਤਕਰੀਬਨ ਸਾਢੇ ਨੌਂ ਵਜੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਸੀ। ਉਸ ਦੀ ਮੌਤ ਦਾ ਕਾਰਨ ਸਾਹ ਨਾ ਆਉਣਾ ਦੱਸਿਆ ਜਾ ਰਿਹਾ ਹੈ।

error: Content is protected !!