ਹੈਲੋ ਚਾਚਾ ਜੀ ਕੀ ਹਾਲ ਐ, ਪਛਾਣਿਆ ਮੈਨੂੰ… ਕਹਿ ਕੇ ਠੱਗ ਲਏ 7 ਲੱਖ ਰੁਪਏ, ਫਿਰ ਨੰਬਰ ਪਾ’ਤਾ ਬਲਾਕ ਲਿਸਟ ‘ਚ

ਹੈਲੋ ਚਾਚਾ ਜੀ ਕੀ ਹਾਲ ਐ, ਪਛਾਣਿਆ ਮੈਨੂੰ… ਕਹਿ ਕੇ ਠੱਗ ਲਏ 7 ਲੱਖ ਰੁਪਏ, ਫਿਰ ਨੰਬਰ ਪਾ’ਤਾ ਬਲਾਕ ਲਿਸਟ ‘ਚ

 

ਅੰਮ੍ਰਿਤਸਰ (ਵੀਓਪੀ ਬਿਊਰੋ) ਖੁਦ ਨੂੰ ਵਿਦੇਸ਼ ਰਹਿੰਦਾ ਭਤੀਜਾ ਦੱਸ ਕੇ ਇਕ ਵਿਅਕਤੀ ਕੋਲੋਂ ਆਪਣੇ ਖਾਤੇ ‘ਚ 7 ਲੱਖ ਰੁਪਏ ਜਮ੍ਹਾ ਕਰਵਾ ਕੇ ਠੱਗੀ ਮਾਰਨ ਦੇ ਦੋਸ਼ ‘ਚ ਥਾਣਾ ਸੀ ਡਵੀਜ਼ਨ ਦੀ ਪੁਲਿਸ ਨੇ ਇਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪੀੜਤ ਤਰਲੋਚਨ ਸਿੰਘ ਵਾਸੀ ਗੁਰੂ ਰਾਮਦਾਸ ਐਵੀਨਿਊ, ਦਾਣਾਮੰਡੀ ਰੋਡ ਨੇ ਦੱਸਿਆ ਕਿ ਉਸ ਨੂੰ ਫਰਵਰੀ ਮਹੀਨੇ ਵਿੱਚ ਇੱਕ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਸੀ।

ਗੱਲ ਕਰਨ ਵਾਲੇ ਅਣਪਛਾਤੇ ਨੌਜਵਾਨ ਨੇ ਉਸ ਨਾਲ ਪਿਆਰ ਨਾਲ ਗੱਲ ਕੀਤੀ ਅਤੇ ਕਿਹਾ ਕਿ ਮੈਨੂੰ ਪਛਾਣੋ ਮੈਂ ਕੌਣ ਹਾਂ। ਜਦੋਂ ਉਸ ਨੇ ਕਿਹਾ ਕਿ ਉਸ ਦੀ ਆਵਾਜ਼ ਪਛਾਣੀ ਨਹੀਂ ਜਾ ਰਹੀ ਹੈ ਤਾਂ ਉਸ ਨੇ ਕਿਹਾ ਕਿ ਤੁਹਾਡਾ ਕੋਈ ਵਿਦੇਸ਼ ਵਿਚ ਰਹਿੰਦਾ ਹੈ ਤਾਂ ਦੱਸੋ ਕਿ ਇੱਥੇ ਸਾਰੇ ਕੌਣ ਹਨ, ਉਸ ਦਾ ਭਤੀਜਾ ਵਿਦੇਸ਼ ਵਿਚ ਰਹਿੰਦਾ ਹੈ ਤਾਂ ਉਸ ਨੇ ਆਪਣੇ ਭਤੀਜੇ ਦਾ ਨਾਂ ਲਿਆ ਤਾਂ ਉਸ ਨੇ ਕਿਹਾ ਕਿ ਹਾਂ ਮੈਂ ਤੁਹਾਡਾ ਹੀ ਭਤੀਜਾ ਬੋਲ ਰਿਹਾ ਹਾਂ।

ਕੁਝ ਸਮੇਂ ਬਾਅਦ ਉਸ ਨੂੰ ਦੁਬਾਰਾ ਫ਼ੋਨ ਆਇਆ ਅਤੇ ਕਿਹਾ ਕਿ ਉਹ ਫਸਿਆ ਹੋਇਆ ਹੈ ਅਤੇ ਉਸ ਨੂੰ ਪੈਸਿਆਂ ਦੀ ਬਹੁਤ ਲੋੜ ਹੈ। ਇਸ ਤੋਂ ਬਾਅਦ ਉਕਤ ਅਣਪਛਾਤੇ ਨੌਜਵਾਨ ਨੇ ਉਸ ਨੂੰ ਦੋ ਵਾਰ ਖਾਤੇ ‘ਚ 7 ਲੱਖ ਰੁਪਏ ਜਮ੍ਹਾ ਕਰਵਾਉਣ ਲਈ ਕਿਹਾ ਅਤੇ ਬਾਅਦ ਵਿਚ ਉਸ ਨੇ ਉਸ ਦਾ ਨੰਬਰ ਬਲਾਕ ਲਿਸਟ ‘ਚ ਪਾ ਦਿੱਤਾ ਜਦੋਂ ਉਸ ਨੇ ਆਪਣੇ ਭਤੀਜੇ ਨੂੰ ਫ਼ੋਨ ਕੀਤਾ ਤਾਂ ਪਤਾ ਲੱਗਾ ਕਿ ਉਹ ਉਸ ਨਾਲ ਗੱਲ ਨਹੀਂ ਕਰ ਰਿਹਾ ਸੀ।

ਅਣਪਛਾਤੇ ਵਿਅਕਤੀਆਂ ਨੇ ਉਸ ਨਾਲ ਪੈਸੇ ਦੀ ਠੱਗੀ ਮਾਰੀ ਹੈ। ਐਸ.ਆਈ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਤਰਲੋਚਨ ਸਿੰਘ ਦੇ ਬਿਆਨ ਲਿਖ ਕੇ ਅਣਪਛਾਤੇ ਵਿਅਕਤੀ ਖਿਲਾਫ ਆਨਲਾਈਨ ਠੱਗੀ ਮਾਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ।q1

error: Content is protected !!