ਵ੍ਹਟਸਐਪ ਉਤੇ ਆਇਆ ਲਿੰਕ, ਕਲਿਕ ਕਰਦਿਆਂ ਹੀ ਬੈਂਕ ਅਕਾਊਂਟ ਵਿਚੋਂ ਕੱਟੇ ਗਏ 16.91 ਲੱਖ, ਜਾਣੋ ਸਾਈਬਰ ਠੱਗੀ ਤੋਂ ਕੀ ਕਰਨਾ ਚਾਹੀਦੈ

ਵ੍ਹਟਸਐਪ ਉਤੇ ਆਇਆ ਲਿੰਕ, ਕਲਿਕ ਕਰਦਿਆਂ ਹੀ ਬੈਂਕ ਅਕਾਊਂਟ ਵਿਚੋਂ ਕੱਟੇ ਗਏ 16.91 ਲੱਖ, ਜਾਣੋ ਸਾਈਬਰ ਠੱਗੀ ਤੋਂ ਕੀ ਕਰਨਾ ਚਾਹੀਦੈ

ਵੀਓਪੀ ਬਿਊਰੋ, ਚੰਡੀਗੜ੍ਹ – ਸਾਈਬਰ ਕ੍ਰਾਈਮ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਠੱਗ ਨਵੇਂ ਨਵੇਂ ਤਰੀਕੇ ਅਪਣਾ ਕੇ ਲੋਕਾਂ ਦੀ ਜ਼ਿੰਦਗੀ ਭਰ ਦੀ ਕਮਾਈ ਪੂੰਜੀ ਉਤੇ ਹੱਥ ਸਾਫ ਕਰ ਰਹੇ ਹਨ। ਅਜਿਹਾ ਹੀ ਇਕ ਮਾਮਲਾ ਚੰਡੀਗੜ੍ਹ ਵਿਚ ਸਾਹਮਣੇ ਆਇਆ। ਚੰਡੀਗੜ੍ਹ ਦੇ ਪਿੰਡ ਬਹਿਲਾਣਾ ਦੇ ਇੱਕ ਵਿਅਕਤੀ ਨਾਲ ਸਾਈਬਰ ਅਪਰਾਧੀਆਂ ਨੇ 16 ਲੱਖ 91 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਸਾਈਬਰ ਠੱਗਾਂ ਨੇ ਪੀੜਤ ਦੇ ਵਟਸਐਪ ‘ਤੇ ਇਕ ਲਿੰਕ ਭੇਜਿਆ ਸੀ, ਜਿਸ ‘ਤੇ ਕਲਿੱਕ ਕਰਨ ‘ਤੇ ਸਾਈਬਰ ਠੱਗਾਂ ਨੇ ਇਕ ਪਲ ‘ਚ ਉਸ ਦਾ ਖਾਤਾ ਖਾਲੀ ਕਰ ਦਿੱਤਾ। ਪੀੜਤ ਨੇ ਥਾਣਾ ਸਾਈਬਰ ਕਰਾਈਮ ਸੈਕਟਰ-17 ਵਿਖੇ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।


ਜਾਣਕਾਰੀ ਅਨੁਸਾਰ ਪਿੰਡ ਬਹਿਲਾਣਾ ਵਾਸੀ ਅਲੋਕ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੇ ਵਟਸਐਪ ’ਤੇ ਲਿੰਕ ਭੇਜਿਆ ਸੀ। ਜਿਵੇਂ ਹੀ ਉਸ ਨੇ ਲਿੰਕ ‘ਤੇ ਕਲਿੱਕ ਕੀਤਾ, ਸਾਈਬਰ ਠੱਗਾਂ ਨੇ ਉਸ ਦੇ ਖਾਤੇ ‘ਚੋਂ ਉਸ ਦੀ ਮਿਹਨਤ ਦੀ ਕਮਾਈ ‘ਚੋਂ 16 ਲੱਖ 91 ਹਜ਼ਾਰ ਰੁਪਏ ਕੱਢ ਲਏ। ਪੁਲਿਸ ਨੇ ਸ਼ਿਕਾਇਤ ‘ਤੇ ਆਈਪੀਸੀ ਦੀ ਧਾਰਾ 419, 420, 120ਬੀ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੱਸਦੇਈਏ ਕਿ ਜੇਕਰ ਕਿਸੇ ਨਾਲ ਵੀ ਸਾਈਬਰ ਧੋਖਾਧੜੀ ਹੁੰਦੀ ਹੈ ਤਾਂ ਤੁਰੰਤ 1930 ‘ਤੇ ਕਾਲ ਕਰੋ। ਆਪਣੇ ਨਜ਼ਦੀਕੀ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੂੰ ਸ਼ਿਕਾਇਤ ਵੀ ਦਿਓ। ਸਾਈਬਰ ਮਾਹਿਰਾਂ ਅਨੁਸਾਰ ਸ਼ਿਕਾਇਤ ਮਿਲਦੇ ਹੀ ਸਾਈਬਰ ਟੀਮ ਬੈਂਕ ਨੋਡਲ ਅਫ਼ਸਰ ਨੂੰ ਸੂਚਿਤ ਕਰਦੀ ਹੈ। ਨੋਡਲ ਅਫ਼ਸਰ ਆਪਣੇ ਬੈਂਕਾਂ ਵਿਚ ਫਰਜ਼ੀ ਲੈਣ-ਦੇਣ ‘ਤੇ ਤੁਰੰਤ ਕਾਰਵਾਈ ਕਰਦੇ ਹਨ।ਜਾਗਰੂਕਤਾ ਨਾਲ ਹੀ ਅਜਿਹੇ ਅਪਰਾਧ ਨੂੰ ਨੱਥ ਪਾਈ ਜਾ ਸਕਦੀ ਹੈ।

error: Content is protected !!