ਹਰਿਮੰਦਰ ਸਾਹਿਬ ਨੇੜੇ ਦੋ ਧਮਾਕੇ ਮਾਮਲਾ, ਕੰਟੇਨਰ ਵਿਚ ਰੱਖੀ ਗਈ ਸੀ ਵਿਸਫੋਟਕ ਸਮੱਗਰੀ, ਜਾਂਚ ਲਈ ਪੁੱਜੀਆਂ ਐਨਐਸਜੀ ਤੇ ਐਨਆਈਏ ਦੀਆਂ ਟੀਮਾਂ

ਹਰਿਮੰਦਰ ਸਾਹਿਬ ਨੇੜੇ ਦੋ ਧਮਾਕੇ ਮਾਮਲਾ, ਕੰਟੇਨਰ ਵਿਚ ਰੱਖੀ ਗਈ ਸੀ ਵਿਸਫੋਟਕ ਸਮੱਗਰੀ, ਜਾਂਚ ਲਈ ਪੁੱਜੀਆਂ ਐਨਐਸਜੀ ਤੇ ਐਨਆਈਏ ਦੀਆਂ ਟੀਮਾਂ

ਵੀਓਪੀ ਬਿਊਰੋ, ਅੰਮ੍ਰਿਤਸਰ : ਹਰਿਮੰਦਰ ਸਾਹਿਬ ਨੇੜੇ 32 ਘੰਟਿਆਂ ਵਿਚ ਹੋਏ ਦੋ ਬੰਬ ਧਮਾਕਿਆਂ ਦੀ ਜਾਂਚ ਲਈ ਨੈਸ਼ਨਲ ਸਕਿਓਰਿਟੀ ਗਾਰਡ (ਐਨਐਸਜੀ) ਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਦੀਆਂ ਟੀਮਾਂ ਅੰਮ੍ਰਿਤਸਰ ਪਹੁੰਚ ਗਈਆਂ ਹੈ। ਦੇਰ ਰਾਤ ਐਨਆਈਏ ਤੇ ਅੱਜ ਸਵੇਰੇ ਐਨਐਸਜੀ ਦੀ ਟੀਮ ਮੌਕੇ ਉਤੇ ਪਹੁੰਚੀ। ਟੀਮ ਮੈਂਬਰਾਂ ਨੇ ਉਪਰਲੀ ਮੰਜ਼ਿਲ ਤੋਂ ਲੈ ਕੇ ਹੇਠਲੀ ਮੰਜ਼ਿਲ ਤੱਕ ਪਾਰਕਿੰਗ ਦੀ ਚੈਕਿੰਗ ਕੀਤੀ। ਉਸ ਨੇ ਫੁੱਟਪਾਥ ਦਾ ਜਾਇਜ਼ਾ ਲਿਆ ਜਿਸ ‘ਤੇ ਧਮਾਕਾ ਹੋਇਆ ਸੀ। ਪੁਲਿਸ ਨੇ ਸਾਰੀ ਘਟਨਾ ਦੱਸੀ। ਇੱਥੇ ਦੋ ਦਿਨਾਂ ਵਿੱਚ ਦੋ ਧਮਾਕੇ ਹੋ ਚੁੱਕੇ ਹਨ।
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਦੱਸਿਆ ਸੀ ਕਿ ਉਕਤ ਧਮਾਕੇ ਲਈ ਬੰਬ ਬਣਾਇਆ ਗਿਆ ਸੀ।

ਡੀਜੀਪੀ ਗੌਰਵ ਯਾਦਵ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਇਹ ਘਟ ਸਮਰਥਾ ਦਾ ਧਮਾਕਾ ਸੀ, ਜਿਸ ਨਾਲ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਰਿਹਾ। ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਹੈਰੀਟੇਜ ਉਤੇ ਇਕ ਕੰਟੇਨਰ ਵਿਚ ਵਿਸਫੋਟਕ ਸਮੱਗਰੀ ਰੱਖੀ ਗਈ ਸੀ, ਜਿਸ ਜ਼ਰੀਏ ਧਮਾਕੇ ਨੂੰ ਅੰਜਾਮ ਦਿੱਤਾ ਗਿਆ।

ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਐਨਆਈਏ ਦੀ ਟੀਮ ਨੇ ਹੈਰੀਟੇਜ ਸਟ੍ਰੀਟ ਕੋਲ ਸਥਿਤ ਹੋਟਲਾਂ ਦੇ ਮਾਲਕਾਂ ਤੇ ਹੋਰ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਹੈ। ਇਸ ਮਾਮਲੇ ਵਿਚ ਅੱਤਵਾਦੀ ਹਮਲੇ ਤੇ ਸ਼ਰਾਰਤੀ ਅਨਸਰਾਂ ਨੂੰ ਧਿਆਨ ਵਿਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ।

error: Content is protected !!