Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
May
9
ਕਤਲ ਕੇਸ ਵਿੱਚ ਨਾਮਜ਼ਦ ਕੀਤਾ ਇਸ ਵਿਧਾਇਕ ਦਾ ਪਿਓ, ਜਾਣੋ ਕੀ ਹੈ ਪੂਰਾ ਮਾਮਲਾ
Latest News
National
Punjab
ਕਤਲ ਕੇਸ ਵਿੱਚ ਨਾਮਜ਼ਦ ਕੀਤਾ ਇਸ ਵਿਧਾਇਕ ਦਾ ਪਿਓ, ਜਾਣੋ ਕੀ ਹੈ ਪੂਰਾ ਮਾਮਲਾ
May 9, 2023
Voice of Punjab
ਕਤਲ ਕੇਸ ਵਿੱਚ ਨਾਮਜ਼ਦ ਕੀਤਾ ਇਸ ਵਿਧਾਇਕ ਦਾ ਪਿਓ, ਜਾਣੋ ਕੀ ਹੈ ਪੂਰਾ ਮਾਮਲਾ
ਗੁਰਦਾਸਪੁਰ (ਵੀਓਪੀ ਬਿਊਰੋ)- ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਿਤਾ ਗੁਰਮੀਤ ਸਿੰਘ ਪਾਹੜਾ ਨੂੰ ਕਤਲ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਗੁਰਮੀਤ ਸਿੰਘ ਪਾਹੜਾ ਸਮੇਤ 6 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਹ ਮਾਮਲਾ ਗੁਰਦਾਸਪੁਰ ਦੇ ਪਿੰਡ ਪਾਹੜਾ ਵਿੱਚ ਸੋਮਵਾਰ ਨੂੰ ਸ਼ੁਭਮ ਨਾਮਕ ਨੌਜਵਾਨ ਦੀ ਭੇਤਭਰੀ ਹਾਲਤ ਵਿੱਚ ਹੋਈ ਮੌਤ ਨਾਲ ਸਬੰਧਤ ਹੈ। 25 ਸਾਲਾ ਨੌਜਵਾਨ ਸ਼ੁਭਮ ਦੀ ਲਾਸ਼ ਕੱਲ੍ਹ ਪਿੰਡ ਪਾਹੜਾ ਦੇ ਖੇਤਾਂ ਵਿੱਚੋਂ ਮਿਲੀ ਸੀ ਅਤੇ ਉਸ ਦੀ ਮਾਂ ਰੀਨਾ ਨੇ ਦੱਸਿਆ ਕਿ ਪ੍ਰੇਮ ਸਬੰਧਾਂ ਕਾਰਨ ਇਹ ਕਤਲ ਹੋਇਆ ਹੈ।
ਰੀਨਾ ਅਨੁਸਾਰ ਸ਼ੁਭਮ ਨੂੰ ਬੇਬੀ ਨਾਂ ਦਾ ਨੌਜਵਾਨ ਸਾਥੀਆਂ ਸਮੇਤ ਘਰੋਂ ਚੁੱਕ ਕੇ ਲੈ ਗਿਆ ਅਤੇ ਰਾਤ ਨੂੰ ਸ਼ੁਭਮ ਦਾ ਕੋਈ ਪਤਾ ਨਹੀਂ ਲੱਗਾ। ਫਿਰ ਉਸ ਦੀ ਲਾਸ਼ ਖੇਤ ‘ਚੋਂ ਮਿਲੀ। ਰੰਜਿਸ਼ਨ ਸ਼ੁਭਮ ਦੀ ਹੱਤਿਆ ਕਰ ਦਿੱਤੀ ਗਈ ਸੀ। ਸ਼ੁਭਮ ਦੀ ਮਾਂ ਅਨੁਸਾਰ ਮੁਲਜ਼ਮਾਂ ਨੂੰ ਗੁਰਮੀਤ ਸਿੰਘ ਪਾਹੜਾ ਦਾ ਸਹਿਯੋਗ ਹੈ ਅਤੇ ਪਾਹੜਾ ਉਸ ਦੇ ਪੁੱਤਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਹਾਲਾਂਕਿ ਪਾਹੜਾ ਪਰਿਵਾਰ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
Post navigation
ਪਾਕਿਸਤਾਨ ਦਾ ਸਾਬਕਾ ਪੀਐੱਮ ਇਮਰਾਨ ਖਾਨ ਗ੍ਰਿਫ਼ਤਾਰ, ਪੁਲਿਸ ਨੇ ਸਮੱਰਥਕ ਤੇ ਸਾਥੀ ਵਕੀਲ ਵੀ ਕੁੱਟੇ
100-100 ਰੁਪਏ ਦੀ ਲੈਂਦੇ ਸਨ ਰਿਸ਼ਵਤ, ਆਰਟੀਏ ਦਫਤਰ ਦਾ ਕਲਰਕ ਤੇ ਨਿੱਜੀ ਸਹਾਇਕ ਆਇਆ ਕਾਬੂ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us