ਪਹਿਲੀ ਵਾਰ ਪੀਰੀਅਰ ਆਉਣ ਉਤੇ ਭਰਾ-ਭਾਬੀ ਨੇ ਕੁੱਟ-ਕੁੱਟ ਮਾਰ ਦਿੱਤੀ 12 ਸਾਲਾ ਮਾਸੂਮ, ਕਾਰਨ ਜਾਣ ਕੇ ਰਹਿ ਜਾਵੋਗੇ ਹੈਰਾਨ

ਪਹਿਲੀ ਵਾਰ ਪੀਰੀਅਰ ਆਉਣ ਉਤੇ ਭਰਾ-ਭਾਬੀ ਨੇ ਕੁੱਟ-ਕੁੱਟ ਮਾਰ ਦਿੱਤੀ 12 ਸਾਲਾ ਮਾਸੂਮ, ਕਾਰਨ ਜਾਣ ਕੇ ਰਹਿ ਜਾਵੋਗੇ ਹੈਰਾਨ

ਵੀਓਪੀ ਬਿਊਰੋ, ਨੈਸ਼ਨਲ-ਸ਼ੱਕ ਨੇ 12 ਸਾਲਾ ਮਾਸੂਮ ਦੀ ਜਾਨ ਲੈ ਲਈ। ਇਹ ਹੈਰਾਨ ਕਰਨ ਵਾਲਾ ਮਾਮਲਾ ਮਹਾਰਾਸ਼ਟਰ ਤੋਂ ਸਾਹਮਣੇ ਆਇਆ ਹੈ ਜਿਥੇ ਪਹਿਲੀ ਵਾਰ ਪੀਰੀਅਡ ਆਉਣ ਉਤੇ 12 ਸਾਲਾ ਬੱਚੀ ਨੂੰ ਉਸ ਦੇ ਭਰਾ ਤੇ ਭਰਜਾਰੀ ਨੇ ਕੁੱਟ-ਕੁੱਟ ਮਾਰ ਦਿੱਤਾ।
ਜਾਣਕਾਰੀ ਮੁਤਾਬਕ ਮਹਾਰਾਸ਼ਟਰ ਦੇ ਜ਼ਿਲ੍ਹੇ ਉਲਾਸਨਗਰ ਵਿਚ ਇਕ 12 ਸਾਲਾ ਕੁੜੀ ਨੂੰ ਪਹਿਲੀ ਵਾਰ ਮਾਹਵਾਰੀ ਹੋਈ ਸੀ। ਜਦ ਉਸ ਦੇ ਭਰਾ ਤੇ ਭਾਬੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਕੁੜੀ ਉਤੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ। ਉਹ ਸੋਚ ਰਹੇ ਸਨ ਕਿ ਕੁੜੀ ਦੇ ਕਿਸੇ ਮੁੰਡੇ ਨਾਲ ਪ੍ਰੇਮ ਸਬੰਧ ਹਨ। ਜਦ ਉਨ੍ਹਾਂ ਨੇ ਬੱਚੀ ਕੋਲੋਂ ਖੂਨ ਦੀ ਵਜ੍ਹਾ ਪੁੱਛੀ ਤਾਂ ਉਹ ਵੀ ਕੋਈ ਜਵਾਬ ਨਹੀਂ ਦੇ ਸਕੀ। ਇਸ ਤੋਂ ਭੜਕੇ ਭਰਾ-ਭਾਬੀ ਨੇ ਬੱਚੀ ਨਾਲ ਕੁੱਟਮਾਰ ਕੀਤੀ। ਇਸ ਕੁੱਟਮਾਰ ਕਾਰਨ ਉਸ ਦੀ ਮੌਤ ਹੀ ਹੋ ਗਈ।


ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਮੁਲਜ਼ਮ ਭਰਾ ਬੋਲਿਆ ਕਿ ਉਸ ਨੇ ਭੈਣ ਕੋਲੋਂ ਕਾਰਨ ਪੁੱਛਿਆ ਸੀ ਜਿਸ ਦਾ ਉਹ ਜਵਾਬ ਨਹੀਂ ਸਕੀ।ਇਸ ਕਾਰਨ ਉਸ ਨੇ ਬੱਚੀ ਨਾਲ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਉਹ ਡਿਗ ਗਈ। ਹਸਪਤਾਲ ਲਿਜਾਣ ਉਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

error: Content is protected !!