ਬਾਬਾ ਬਕਾਲਾ ਦੇ ਆਪ ਵਿਧਾਇਕ ਨੂੰ ਪੁਲਿਸ ਲੈ ਗਈ ਥਾਣੇ, ਦਰਵਾਜੇ ਕਰ ਲਏ ਬੰਦ, ਫਿਰ…

ਬਾਬਾ ਬਕਾਲਾ ਦੇ ਆਪ ਵਿਧਾਇਕ ਨੂੰ ਪੁਲਿਸ ਲੈ ਗਈ ਥਾਣੇ, ਦਰਵਾਜੇ ਕਰ ਲਏ ਬੰਦ, ਫਿਰ…


ਵੀਓਪੀ ਬਿਊਰੋ ਜਲੰਧਰ : ਅੰਮ੍ਰਿਤਸਰ ਜ਼ਿਲ੍ਹੇ ਦੇ ਬਾਬਾ ਬਕਾਲਾ ਦੇ ਵਿਧਾਇਕ ਨੂੰ ਸ਼ਾਹਕੋਟ ਪੁਲਿਸ ਥਾਣੇ ਲੈ ਗਈ ਤੇ ਦਰਵਾਜੇ ਬੰਦ ਕਰ ਲਏ। ਦਰਅਸਲ, ਮਾਮਲਾ ਜ਼ਿਮਨੀ ਚੋਣ ਜਲੰਧਰ ਨਾਲ ਜੁੜਿਆ ਹੈ। ਜ਼ਿਮਨੀ ਚੋਣ ਲਈ ਪੋਲਿੰਗ ਦੌਰਾਨ ਬਾਹਰਲੇ ਇਲਾਕਿਆਂ ਦੇ ਲੋਕਾਂ ਦਾ ਉਸ ਜ਼ਿਲ੍ਹੇ ਵਿਚ ਦਾਖ਼ਲੇ ‘ਤੇ ਪਾਬੰਦੀ ਹੁੰਦੀ ਹੈ। ਇਸ ਦੇ ਬਾਵਜੂਦ ਅੰਮ੍ਰਿਤਸਰ ਦੇ ਬਾਬਾ ਬਕਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਜਲੰਧਰ ਲੋਕ ਸਭਾ ਸੀਟ ਅਧੀਨ ਪੈਂਦੇ ਪਿੰਡ ਰੂਪੇਵਾਲ ਵਿੱਚ ਮੌਜੂਦ ਸੀ।

ਇਸ ਸਬੰਧੀ ਰੋਸ ਪ੍ਰਗਟ ਕਰਦਿਆਂ ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਸਾਥੀਆਂ ਨੇ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਫੜ ਕੇ ਸ਼ਾਹਕੋਟ ਪੁਲਿਸ ਦੇ ਹਵਾਲੇ ਕਰ ਦਿੱਤਾ। ਥਾਣਾ ਸ਼ਾਹਕੋਟ ਦੇ ਮੁਖੀ ਬਲਜੀਤ ਸਿੰਘ ਹੁੰਦਲ ਉਨ੍ਹਾਂ ਨੂੰ ਥਾਣਾ ਸ਼ਾਹਕੋਟ ਲੈ ਗਏ ਅਤੇ ਥਾਣੇ ਦਾ ਮੁੱਖ ਗੇਟ ਬੰਦ ਕਰਕੇ ਪੱਤਰਕਾਰਾਂ ਨੂੰ ਬਾਹਰ ਭੇਜ ਦਿੱਤਾ। ਕੁਝ ਸਮੇਂ ਬਾਅਦ ਵਿਧਾਇਕ ਟੋਂਗ ਨੂੰ ਪੁਲਿਸ ਨੇ ਛੱਡ ਦਿੱਤਾ। ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ 8 ਮਈ ਨੂੰ ਸ਼ਾਮ 6 ਵਜੇ ਤੋਂ ਬਾਅਦ ਬਾਹਰਲੇ ਖੇਤਰਾਂ ਦੇ ਲੋਕ ਜ਼ਿਲ੍ਹੇ ਵਿੱਚ ਦਾਖਲ ਨਹੀਂ ਹੋ ਸਕਦੇ।

error: Content is protected !!