ਕੈਂਸਰ ਦੇ ਇਲਾਜ ਦੇ ਨਕਲੀ ਟੀਕੇ ਬਣਾ ਬਣਾ ਵੇਚ ਰਹੇ ਸੀ ਮੁਲਜ਼ਮ, ਇਕ ਟੀਕੇ ਬਦਲੇ ਲੈਂਦੇ ਸੀ 2.50 ਲੱਖ ਰੁਪਏ, ਇੰਜ ਹੋਇਆ ਪਰਦਾਫਾਸ਼, ਇੰਟਰਨੈਸ਼ਨਲ ਪੱਧਰ ਉਤੇ ਚਲ ਰਿਹੈ ਫਰਜ਼ੀਵਾੜਾ

ਕੈਂਸਰ ਦੇ ਇਲਾਜ ਦੇ ਨਕਲੀ ਟੀਕੇ ਬਣਾ ਬਣਾ ਵੇਚ ਰਹੇ ਸੀ ਮੁਲਜ਼ਮ, ਇਕ ਟੀਕੇ ਬਦਲੇ ਲੈਂਦੇ ਸੀ 2.50 ਲੱਖ ਰੁਪਏ, ਇੰਜ ਹੋਇਆ ਪਰਦਾਫਾਸ਼, ਇੰਟਰਨੈਸ਼ਨਲ ਪੱਧਰ ਉਤੇ ਚਲ ਰਿਹੈ ਫਰਜ਼ੀਵਾੜਾ


ਵੀਓਪੀ ਬਿਊਰੋ, ਚੰਡੀਗੜ੍ਹ- ਮੈਡੀਕਲ ਖੇਤਰ ਵਿਚ ਹੋ ਰਹੀ ਲੱਖਾਂ ਕਰੋੜਾਂ ਦੀ ਠੱਗੀ ਦਾ ਖੁਲਾਸਾ ਹੋਇਆ ਹੈ। ਹਰਿਆਣਾ ਦੇ ਡਰੱਗ ਡਿਪਾਰਟਮੈਂਟ ਅਤੇ ਸੀਐਮ ਫਲਾਇੰਗ ਸਕੁਐਡ ਦੀ ਟੀਮ ਨੇ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜਿਸ ਦੇ ਮੈਂਬਰ ਮਰੀਜ਼ਾਂ ਨੂੰ ਕੈਂਸਰ ਦੇ ਨਕਲੀ ਟੀਕੇ ਵੇਚਦੇ ਹਨ। ਇਹ ਗਿਰੋਹ 1 ਨਕਲੀ ਟੀਕਾ 2.50 ਲੱਖ ਰੁਪਏ ਵਿਚ ਵੇਚ ਰਿਹਾ ਸੀ। ਗਿਰੋਹ ਦੇ ਤਾਰ ਤੁਰਕੀ ਨਾਲ ਜੁੜੇ ਹੋਏ ਹਨ। ਡਬਲਯੂਐਚਓ ਨੇ 10 ਅਪ੍ਰੈਲ ਨੂੰ ਹੀ ਨਕਲੀ ਟੀਕਿਆਂ ਨੂੰ ਲੈ ਕੇ ਸਾਰੇ ਦੇਸ਼ਾਂ ਨੂੰ ਅਲਰਟ ਕੀਤਾ ਸੀ। ਤੁਰਕੀ ਨਿਵਾਸੀ ਮੁਹੰਮਦ ਅਲੀ ਤਰਮਾਨੀ ਨੂੰ ਮੁੰਬਈ ਪੁਲਿਸ ਦੀ ਮਦਦ ਨਾਲ ਇਕ ਹੋਟਲ ਵਿਚ ਗ੍ਰਿਫ਼ਤਾਰ ਕੀਤਾ ਸੀ। ਇਕ ਵਿਅਕਤੀ ਪੁਲਿਸ ਦੇ ਰਿਮਾਂਡ ਤੇ ਹੈ।
ਆਰਟੀਮਿਸ ਹਰਪਤਾਲ ਵਿਚ ਕੰਮ ਕਰ ਚੁੱਕੀ ਇਕ ਡਾਕਟਰ ਵੀ ਜਾਂਚ ਦੇ ਦਾਇਰੇ ਵਿਚ ਹੈ। ਕਾਬੂ ਮੁਲਜ਼ਮ ਨੇ ਕਬੂਲ ਕੀਤਾ ਹੈ ਕਿ ਉਸ ਨੇ ਇਹ ਟੀਕਾ ਇਸੀ ਡਾਕਟਰ ਦੇ ਕਹਿਣ ’ਤੇ ਯੂਪੀ ਦੀ ਹਾਰਟਲੈਂਡ ਫਾਰਮੈਸੀ ਤੋਂ ਮੰਗਵਾਏ ਸਨ।


21 ਅਪ੍ਰੈਲ ਨੂੰ ਨਕਲੀ ਗਾਹਕ ਬਣਾ ਕੇ ਕੋਲਕੱਤਾ ਨਿਵਾਸੀ ਸੰਦੀਪ ਭੂਈ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ। ਉਸ ਨੇ ਨਕਲੀ ਟੀਕਾ 2.50 ਲੱਖ ਵਿਚ ਵੇਚਿਆ ਸੀ। ਅਸਲੀ ਟੀਕਾ ਨਿਰਮਾਤਾ ਕੰਪਨੀ ਨੂੰ ਈਮੇਲ ਭੇਜੀ ਗਈ ਤਾਂ ਜਵਾਬ ਮਿਲਿਆ ਕਿ ਇਹ ਨਕਲੀ ਹੈ। ਗੁੜਗਾਓਂ ਦੇ ਡਰੱਕ ਇਸਪੈਕਟਰ ਅਮਨਦੀਪ ਚੌਹਾਨ ਨੇ ਦਸਿਆ ਕਿ ਆਰੋਪੀ ਭੂਈ ਦੇ ਖੁਲਾਸੇ ਤੋਂ ਬਾਅਦ 28 ਅਪਰੈਲ ਨੂੰ ਔਖਲਾ, ਦਿੱਲੀ ਨਿਵਾਸੀ ਮੋਤੀ ਓਰ ਰਹਿਮਨ ਅੰਸਾਰੀ ਨੂੰ ਗ੍ਰਿਫ਼ਤਾਰ ਕੀਤਾ। ਅੰਸਾਰੀ ਦੀ ਜਾਣਕਾਰੀ ’ਤੇ ਨੋਇਡਾ ਦੇ ਕਨਿਸ਼ਕ ਰਾਜਕੁਮਾਰ ਨੂੰ ਕਾਬੂ ਕੀਤਾ। ਕਨਿਸ਼ਕ ਨੇ ਦਸਿਆ ਕਿ ਉਹ 1.75 ਦਾ ਟੀਕਾ 2.50 ਲੱਖ ਰੁਪਏ ਵਿਚ ਵੇਚਦਾ ਸੀ। ਉਦੋਂ ਤੋਂ ਹੀ ਸੀਐਮ ਫਲਾਇੰਗ ਅਤੇ ਡਰੱਗ ਵਿਭਾਗ ਦੇ ਛਾਪੇਮਾਰੀ ਅਤੇ ਜਾਂਚ ਲਗਾਤਾਰ ਜਾਰੀ ਸੀ।

error: Content is protected !!