ਸਕੂਲ ਬੱਸ ਦੀ ਉਡੀਕ ਕਰਦੇ ਬੱਚਿਆਂ ਉਤੇ ਚੜ੍ਹ ਗਈ ਬੇਕਾਬੂ ਤੇਜ਼ ਰਫ਼ਤਾਰ ਕਾਰ, ਤਿੰਨ ਦੀ ਮੌਕੇ ਉਤੇ ਹੋ ਗਈ ਮੌਤ, ਬਾਕੀਆਂ ਨੇ ਦੌੜ ਕੇ ਬਚਾਈ ਜਾਨ, ਪਿੰਡ ਵਾਲਿਆਂ ਨੂੰ ਪਤਾ ਲੱਗਾ ਤਾਂ…

ਸਕੂਲ ਬੱਸ ਦੀ ਉਡੀਕ ਕਰਦੇ ਬੱਚਿਆਂ ਉਤੇ ਚੜ੍ਹ ਗਈ ਬੇਕਾਬੂ ਤੇਜ਼ ਰਫ਼ਤਾਰ ਕਾਰ, ਤਿੰਨ ਦੀ ਮੌਕੇ ਉਤੇ ਹੋ ਗਈ ਮੌਤ, ਬਾਕੀਆਂ ਨੇ ਦੌੜ ਕੇ ਬਚਾਈ ਜਾਨ, ਪਿੰਡ ਵਾਲਿਆਂ ਨੂੰ ਪਤਾ ਲੱਗਾ ਤਾਂ…

ਵੀਓਪੀ ਬਿਊਰੋ, ਨੈਸ਼ਨਲ-ਯੂਪੀ ਦੇ ਆਗਰਾ ਵਿਚ ਵੀਰਵਾਰ ਨੂੰ ਇਕ ਦਿਲ ਕੰਬਾਊ ਹਾਦਸਾ ਵਾਪਰਿਆ। ਆਗਰਾ ਦੇ ਜ਼ਿਲ੍ਹਾ ਡੌਕੀ ਵਿਚ ਵੀਰਵਾਰ ਸਵੇਰੇ ਸਕੂਲ ਬੱਸ ਦੀ ਉਡੀਕ ਕਰ ਰਹੇ ਸੜਕ ਕੰਢੇ ਖੜ੍ਹੇ ਬੱਚਿਆਂ ਨੂੰ ਤੇਜ਼ ਰਫ਼ਤਾਰ ਕਾਰਨ ਨੇ ਕੁਚਲ ਦਿੱਤਾ। ਤਿੰਨ ਬੱਚਿਆਂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਹਾਦਸੇ ਵਿਚ ਤਿੰਨ ਹੋਰ ਗੰਭੀਰ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।


ਘਟਨਾ ਵਿਚ ਜਾਨ ਬਚਾ ਕੇ ਦੌੜੇ ਬੱਚਿਆਂ ਨੇ ਪਿੰਡ ਜਾ ਕੇ ਪਰਿਵਾਰਕ ਮੈਂਬਰਾਂ ਨੂੰ ਸਾਰੀ ਘਟਨਾ ਦੱਸੀ। ਬੱਚਿਆਂ ਦੇ ਪਰਿਵਾਰ ਵਾਲੇ ਤੇ ਪਿੰਡ ਵਾਲੇ ਮੌਕੇ ਉਤੇ ਪਹੁੰਚੇ। ਉਨ੍ਹਾਂ ਨੇ ਰੋਸ ਮੁਜ਼ਾਹਰਾ ਕਰਨਾ ਸ਼ੁਰੂ ਕਰ ਦਿਤਾ ਤੇ ਸੜਕ ਜਾਮ ਕਰ ਦਿੱਤੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿਚ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ। ਪਿੰਡ ਵਾਸੀਆਂ ਨੂੰ ਸਮਝਾ ਕੇ ਜਾਮ ਖੁੱਲਵਾਇਆ ਗਿਆ ਹੈ।

error: Content is protected !!