ਦੋ ਮੋਟਰਸਾਈਕਲਾਂ ਉਤੇ ਘਰ ਪਰਤ ਰਿਹਾ ਸੀ ਪਰਿਵਾਰ, ਇਕ ਨੂੰ ਸਕੂਲ ਵੈਨ ਨੇ ਮਾਰੀ ਟੱਕਰ, ਪਿਓ ਪੁੱਤ ਦੀ ਮੌਕੇ ਉਤੇ ਹੋਈ ਮੌਤ

ਦੋ ਮੋਟਰਸਾਈਕਲਾਂ ਉਤੇ ਘਰ ਪਰਤ ਰਿਹਾ ਸੀ ਪਰਿਵਾਰ, ਇਕ ਨੂੰ ਸਕੂਲ ਵੈਨ ਨੇ ਮਾਰੀ ਟੱਕਰ, ਪਿਓ ਪੁੱਤ ਦੀ ਮੌਕੇ ਉਤੇ ਹੋਈ ਮੌਤ


ਵੀਓਪੀ ਬਿਊਰੋ, ਤਰਨਤਾਰਨ : ਜ਼ਿਲ੍ਹੇ ਵਿਚ ਮੋਟਰਸਾਈਕਲ ਅਤੇ ਸਕੂਲ ਵੈਨ ਵਿਚਾਲੇ ਹੋਈ ਟੱਕਰ ਦੌਰਾਨ ਪਿੰਡ ਝੰਡੇਰ ਦੇ ਰਹਿਣ ਵਾਲੇ ਪਿਓ-ਪੁੱਤ ਦੀ ਜਾਨ ਚਲੀ ਗਈ। ਇਹ ਹਾਦਸਾ ਅੰਮ੍ਰਿਤਸਰ ਰੋਡ ਉਤੇ ਵਾਪਰਿਆ। ਮ੍ਰਿਤਕਾਂ ਦੀ ਪਛਾਣ 48 ਸਾਲਾ ਗੁਰਮੇਜ ਸਿੰਘ ਅਤੇ 25 ਸਾਲਾ ਸਵਰੂਪ ਸਿੰਘ ਵਜੋਂ ਹੋਈ ਹੈ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਸਕੂਲ ਵੈਨ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਸੀ।
ਇਸ ਦੌਰਾਨ ਹਰਜਿੰਦਰ ਕੌਰ ਨੇ ਦਸਿਆ ਕਿ ਉਹ ਆਪਣੇ ਪਤੀ ਗੁਰਮੇਜ ਸਿੰਘ ਗੇਜਾ, ਵੱਡੇ ਲੜਕੇ ਸਵਰੂਪ ਸਿੰਘ ਅਤੇ ਛੋਟੇ ਲੜਕੇ ਜਗਦੀਪ ਸਿੰਘ ਨਾਲ ਪੇਕੇ ਪਿੰਡ ਕੋਟ ਖਾਲਸਾ (ਅੰਮ੍ਰਿਤਸਰ) ਗਏ ਸੀ। ਵੀਰਵਾਰ ਸਵੇਰੇ 6 ਵਜੇ ਉਹ ਅਪਣੇ ਪਿੰਡ ਲਈ ਰਵਾਨਾ ਹੋਏ। ਇਸ ਦੌਰਾਨ ਇਕ ਮੋਟਰਸਾਈਕਲ ਉਸ ਦਾ ਪਤੀ ਗੁਰਮੇਜ ਸਿੰਘ ਚਲਾ ਰਿਹਾ ਸੀ, ਉਸ ਦੇ ਪਿਛੇ ਵੱਡਾ ਲੜਕਾ ਸਵਰੂਪ ਸਿੰਘ ਬੈਠਾ ਸੀ। ਇਕ ਹੋਰ ਮੋਟਰਸਾਈਕਲ ‘ਤੇ ਉਹ ਅਤੇ ਉਸ ਦਾ ਛੋਟਾ ਲੜਕਾ ਜਗਦੀਪ ਸਿੰਘ ਸਵਾਰ ਸਨ।


ਇਸ ਦੌਰਾਨ ਇਕ ਸਕੂਲ ਵੈਨ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਚਲਦਿਆਂ ਦੋਹਾਂ ਦੀ ਮੌਕੇ ’ਤੇ ਮੌਤ ਹੋ ਗਈ। ਹਾਦਸੇ ਤੋਂ ਬਾਅਦ ਪੁਲਿਸ ਨੇ ਵੈਨ ਡਰਾਈਵਰ ਦੀ ਪਛਾਣ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਹਰਜਿੰਦਰ ਕੌਰ ਦੀ ਸ਼ਿਕਾਇਤ ‘ਤੇ ਸਕੂਲ ਵੈਨ ਚਾਲਕ ਵਿਰੁਧ ਥਾਣਾ ਚਾਟੀਵਿੰਡ ਵਿਖੇ ਕੇਸ ਦਰਜ ਕਰ ਲਿਆ ਹੈ।

error: Content is protected !!