ਨਾੜ ਨੂੰ ਲੱਗੀ ਅੱਗ ਪੁੱਜੀ ਝੌਪੜੀ ਤਕ, ਅੰਦਰ ਸੁੱਤੇ ਮਾਸੂਮ ਦੀ ਤੜਫ-ਤੜਫ ਕੇ ਮੌਤ

ਨਾੜ ਨੂੰ ਲੱਗੀ ਅੱਗ ਪੁੱਜੀ ਝੌਪੜੀ ਤਕ, ਅੰਦਰ ਸੁੱਤੇ ਮਾਸੂਮ ਦੀ ਤੜਫ-ਤੜਫ ਕੇ ਮੌਤ

ਵੀਓਪੀ ਬਿਊਰੋ, ਸ੍ਰੀ ਮੁਕਤਸਰ ਸਾਹਿਬ-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਜਾ ਮਰਾੜ ਵਿਖੇ ਝੁੱਗੀ ਬਣਾ ਕੇ ਰਹਿ ਰਹੇ ਇਕ ਪਰਵਾਸੀ ਮਜ਼ਦੂਰ ਦੀ ਝੌਪੜੀ ਨੂੰ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿਚ ਝੌਪੜੀ ਅੰਦਰ ਮੌਜੂਦ ਇਕ ਮਾਸੂਮ ਬੱਚੇ ਦੀ ਤੜਫ-ਤੜਫ ਕੇ ਮੌਤ ਹੋ ਗਈ। ਪਰਵਾਸੀ ਮਜ਼ਦੂਰ ਆਪਣੇ ਪਤਨੀ ਤੇ ਬੱਚਿਆਂ ਨਾਲ ਅਨਾਜ ਮੰਡੀ ਵਿਚ ਮਜ਼ਦੂਰੀ ਕਰਨ ਵਾਸਤੇ ਆਇਆ ਹੋਇਆ ਸੀ ਤੇ ਉਸ ਨੇ ਪਿੰਡ ਬਜਾਜ ਨੇੜੇ ਝੁੱਗੀ ਬਣਾਈ ਸੀ। ਬੀਤੇ ਦਿਨ ਬਾਅਦ ਦੁਪਹਿਰ ਕਣਕ ਦੀ ਨਾੜ ਨੂੰ ਲੱਗੀ ਅੱਗ ਕਾਰਨ ਮਜ਼ਦੂਰ ਦੀ ਝੁੱਗੀ ਅੱਗ ਦੀ ਲਪੇਟ ਵਿਚ ਆ ਗਈ। ਅੱਗ ਇੰਨੀ ਭਿਆਨਕ ਸੀ ਕਿ ਜਿੱਥੇ ਇਸ ਅੱਗ ਕਾਰਨ ਪਰਵਾਸੀ ਮਜ਼ਦੂਰ ਦੀ ਝੁੱਗੀ ਸੜ ਕੇ ਸੁਆਹ ਹੋ ਗਈ, ਉਥੇ ਪਰਿਵਾਰ ਦੇ ਇਕ ਸਾਲਾ ਮਾਸੂਮ ਬੱਚੇ ਤੇ ਦੁਧਾਰੂ ਪਸ਼ੂ ਦੀ ਮੌਤ ਹੋ ਗਈ। ਘਟਨਾ ਮੌਕੇ ਮਜ਼ਦੂਰ ਦੀ ਪਤਨੀ ਤੇ ਛੋਟੇ ਬੱਚੇ ਹੀ ਮੌਜੂਦ ਸਨ ਤੇ ਬੱਚਾ ਅੰਦਰ ਸੁੱਤਾ ਹੋਇਆ ਸੀ।


ਘਟਨਾ ਦੀ ਸੂਚਨਾ ਮਿਲਣ ਉਤੇ ਥਾਣਾ ਬਰੀਵਾਲਾ ਪੁਲਿਸ ਤੇ ਫਾਇਰ ਬ੍ਰਿਗੇਡ ਮੌਕੇ ਉਤੇ ਪਹੁੰਚੀ ਪਰ ਉਦੋਂ ਤਕ ਪਰਵਾਸੀ ਮਜ਼ਦੂਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈ ਚੁੱਕਾ ਸੀ।

error: Content is protected !!